ਕੁਹਾੜਾ/ਸਾਹਨੇਵਾਲ 21 ਜੁਲਾਈ (ਅੰਮ੍ਰਿਤਪਾਲ)- ਸਾਹਨੇਵਾਲ ਦੇ ਥਾਣਾ ਮੁਖੀ ਇੰਸਪੈਕਟਰ ਸਤਿੰਦਰ ਸਿੰਘ ਵਿਰਕ ਦੇ ਤਬਾਦਲੇ ਤੋਂ ਬਾਅਦ ਐਸਐਚਓ ਗੁਰਮੀਤ ਸਿੰਘ ਬਰਾੜ ਨੇ ਸਾਹਨੇਵਾਲ ਥਾਣਾ ਦਾ ਚਾਰਜ ਸੰਭਾਲਿਆ। ਇਸ ਮੌਕੇ ਗੱਲਬਾਤ ਕਰਦੇ ਥਾਣਾ ਮੁਖੀ ਐਸਐਚਓ ਬਰਾੜ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦਾ ਸਾਥ ਜਰੂਰ ਦੇਣ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਤੇ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਦਿੱਤੀ ਜਾਵੇ, ਜਿਸ ਦੇ ਨਾਲ ਪੰਜਾਬ’ਚ ਨਸ਼ਾ ਬੰਦ ਹੋ ਸਕੇ।