April 22, 2026 9:40 pm

ਪਿੰਡ ਸੇਖਾ ਦੇ ਸਰਕਾਰੀ ਸਕੂਲ ਨੂੰ ਮਾਡਰਨ ਸਕੂਲ ਬਣਾਉਣ ਦੀ ਕੇਵਲ ਢਿੱਲੋਂ ਵੱਲੋਂ ਸ਼ੁਰੂਆਤ

ਕੈਪਟਨ ਸਰਕਾਰ ਸਿਹਤ ਤੇ ਸਿੱਖਿਆ ਵੱਲ ਦੇ ਰਹੀ ਹੈ ਵਿਸ਼ੇਸ਼ ਧਿਆਨ : ਢਿੱਲੋਂ

ਬਰਨਾਲਾ, 21 ਜੁਲਾਈ (ਬਲਜਿੰਦਰ ਸਿੰਘ ਚੌਹਾਨ, ਬਾਜ ਸਿੰਘ ਰਟੌਲ)- ਹਲਕਾ ਬਰਨਾਲਾ ਦੇ ਤਿੰਨ ਪਿੰਡਾਂ ਧਨੌਲਾ ਖੁਰਦ, ਭਦਲਵਢ ਅਤੇ ਕਰਮਗੜ੍ਹ ਦੇ ਪ੍ਰਾਇਮਰੀ ਸਕੂਲਾਂ ਨੂੰ ਸ਼ਹਿਰੀ ਤਕਨੀਕ ਤੇ ਮਾਡਰਨ ਸਕੂਲਾਂ ਵਜੋਂ ਵਿਕਸਿਤ ਕਰਨ ਤੋਂ ਬਾਅਦ ਅਜ ਸੇਖਾ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਸ਼ਹਿਰੀ ਤਰਜ਼ ਤੇ ਸਮਾਰਟ ਸਕੂਲ ਵਜੋਂ ਵਿਕਸਿਤ ਕਰਨ ਦੀ ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋਂ ਨੇ ਰਸਮੀ ਸ਼ੂਰੂਆਤ ਕੀਤੀ।ਇਸ ਉਪਰੰਤ ਸ. ਢਿਲੋਂ ਨੇ ਪਿੰਡ ਕਰਮਗੜ ਵਿਖੇ ਤਿਆਰ ਹੋ ਚੁਕੇ ਸਮਾਰਟ  ਸਕੂਲ ਦਾ ਦੌਰਾ ਕੀਤਾ।ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੇਂਡੂ ਖੇਤਰ ਦੇ ਬਚਿਆਂ ਨੂੰ ਸ਼ਹਿਰੀ ਤਰਜ਼ ਤੇ ਸਿਖਿਆ ਮੁਹਈਆ ਕਰਵਾਉਣ ਲਈ ਬਰਨਾਲਾ ਹਲਕੇ ਦੇ ਬਾਕੀ ਪਿੰਡਾਂ ਦੇ ਸਕੂਲਾਂ ਨੂੰ ਵੀ ਮਾਡਲ ਸਕੂਲਾਂ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਢਾਂਚੇ ਨੂੰ ਹੋਰ ਵਿਕਸਿਤ ਕਰਨ ਵਿਚ ਕੋਈ ਕਮੀ ਨਹੀਂ ਆਉਣ ਦਿਤੀ ਜਾਵੇਗੀ।ਸਿਹਤ ਤੇ ਸਿੱਖਿਆ ਦੇ ਸੰਬੰਧ ’ਚ ਢਿਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਅਤੇ ਸਿਖਿਆ ਦੇ ਖੇਤਰ ਨੂੰ ਵਿਕਸਿਤ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੀ। ਜਦ ਕਿ ਪੇਂਡੂ ਖੇਤਰ ਦੇ ਬਚਿਆਂ ਨੂੰ ਬਿਹਤਰ ਸਿਖਿਆ ਸਹੂਲਤਾਂ ਉਪਲਬਧ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

Send this to a friend