April 22, 2026 9:39 pm

ਖਾਲਸਾ ਕਾਲਜ ਨੇ ਕਿੱਤਾਮੁੱਖੀ ਕੋਰਸਾਂ ਦੀ ਸ਼ੁਰੂਆਤ ਵੱਲ ਵਧਾਇਆ ਕਦਮ : ਜੀ.ਕੇ.

ਨਵੀਂ ਦਿਲੀ, 21 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਦਿਲੀ ਯੂਨੀਵਰਸਿਟੀ ਦੇ ਅਧੀਨ ਚਲਦੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ‘ਚ ਹੁਣ ਕਿਤਾਮੁਖੀ ਕੋਰਸ ਕਰਵਾਉਣ ਲਈ ਦੀਨ ਦਿਆਲ ਉਪਾਧਿਆਏ ਕੌਸ਼ਲ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ।ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ ਅਤੇ ਕਾਲਜ ਦੇ ਚੇਅਰਮੈਨ ਤ੍ਰਿਲੋਚਨ ਸਿੰਘ ਨੇ ਅਜ ਇਸ ਸੰਬੰਧ ਵਿਚ ਪਤਰਕਾਰਾ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਾਣਕਾਰੀ ਦਿਤੀ।ਜੀ.ਕੇ. ਨੇ ਦਸਿਆ ਕਿ ਦਿਲੀ ਯੂਨੀਵਰਸਿਟੀ ਦੇ ਇਕੋ-ਇਕ ਕਾਲਜ ਦੇ ਤੌਰ ‘ਤੇ ਖਾਲਸਾ ਕਾਲਜ ਨੂੰ ਕੌਸ਼ਲ ਕੇਂਦਰ ਸਥਾਪਤ ਕਰਨ ਦਾ ਮੌਕਾ ਮਿਲਿਆ ਹੈ। 5 ਗ੍ਰੈਜੂਏਟ ਅਤੇ 4 ਪੋਸਟ ਗ੍ਰੈਜੂਏਟ ਕੋਰਸ/ਡਿਗਰੀ ਲਈ ਕੌਸ਼ਲ ਕੇਂਦਰ ਨੂੰ ਅਧਿਕਾਰਕ ਕੀਤਾ ਗਿਆ ਹੈ।

Send this to a friend