ਬੁਢਲਾਡਾ, 20 ਜੁਲਾਈ (ਚਹਿਲ)- ਬੁਢਲਾਡਾ ਹਲਕੇ ਦੇ ਲੋਕਾਂ ਤੇ ਐਸ ਸੀ ਭਾਈਚਾਰੇ ਦੀਆਂ ਸਮੱਸਿਆਂ ਸਬੰਧੀ ਆਲ ਇੰਡੀਆ ਰੰਘਰੇਟਾ ਦਲ ਦੇ ਸੂਬਾਈ ਜਨਰਲ ਸੱਕਤਰ ਮੇਘਾ ਸਿੰਘ ਹਾਕਮਵਾਲਾ ਦੀ ਅਗਵਾਈ ਚ ਦਲ ਦੇ ਆਗੂਆਂ ਦਾ ਇੱਕ ਵਫਦ ਬਲਾਕ ਦੇ ਅਧਿਕਾਰੀਆਂ ਤੇ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਮਿਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਪ੍ਰਧਾਨ ਬਿੱਕਰ ਸਿੰਘ ਸਹੋਤਾ ਨੇ ਦੱਸਿਆਂ ਕਿ ਦਲ ਦੇ ਅਹੁਦੇਦਾਰਾਂ ਨੇ ਬੀ.ਡੀ.ਪੀ ਓ ਬੁਢਲਾਡਾ ਨਾਲ ਮੁਲਾਕਾਤ ਕਰਕੇ ਪਿੰਡਾਂ ਦੇ ਮਕਾਨਾਂ ,ਲੈਟਰੀਨ ਤੇ ਵਾਰਡਬੰਦੀ ਤੇ ਪੰਚਾਇਤਾਂ ’ਚ ਰਾਖਵੇਂਕਰਨ ਸਬੰਧੀ ਵਿਚਾਰ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਆਗੂਆਂ ਨੇ ਬਲਾਕ ਵਿਕਾਸ ਅਧਿਕਾਰੀ ਨੂੰ ਜਾਣਕਾਰੀ ਦਿੱਤੀ ਕਿ ਪੰਚਾਇਤ ਮੰਤਰੀ ਪੰਜਾਬ ਵੱਲੋਂ ਜਾਰੀ ਨਿਯਮਾਂ ਅਨੁਸਾਰ ਕੋਈ ਵਿਆਕਤੀ ਰਾਖਵੇਂਕਰਨ ਦੀ ਜਮੀਨ ਦਾ ਚੌਥਾ ਹਿੱਸਾ ਜਰਨਲ ਵਰਗ ਨਾਲ ਸਬੰਧੰਤ ਕਿਸੇ ਐਸ.ਸੀ ਵਿਆਕਤੀ ਤੋਂ ਲਵੇਗਾ ਤਾਂ ਉਹ ਬੋਲੀ ਰੱਦ ਹੋ ਜਾਵੇਗੀ ਤੇ ਉਸ ਦੇ ਦਿੱਤੇ ਰੁਪਏ ਜਬਤ ਹੋ ਜਾਣਗੇ ਤੇ ਬੋਲੀ ਨਵੇਂ ਸਿਰੇ ਤੋਂ ਦੁਬਾਰਾ ਹੋਵੇਗੀ , ਨੂੰ ਵੀ ਅਮਲ ਚ ਲਿਆਦਾਂ ਜਾਵੇ ਜਿਸ ਤੇ ਸਬੰਧਤ ਅਧਿਕਾਰੀ ਵੱਲੋਂ ਸਾਰੀਆਂ ਮੰਗਾਂ ਤੇ ਹਮਦਰਦੀ ਨਾਲ ਗੌਰ ਕਰਨ ਦਾ ਭਰੋਸਾ ਦਿੱਤਾ।ਇਸੇ ਤਰਾਂ ਸੀ.ਡੀ.ਪੀ.ਓ ਦਫਤਰ ਤੋਂ ਬੁਢਾਪਾ ,ਵਿਧਵਾ ਤੇ ਅੰਗਹੀਣਾਂ ਪੈਨਸ਼ਨਾਂ ਬਾਰੇ ਜਾਣਕਾਰੀ ਲੈਣ ਤੇ ਸਟਾਫ ਨੇ ਦੱਸਿਆ ਕਿ ਸਾਰੇ ਕੇਸ ਜਿਲ੍ਹਾਂ ਸਾਮਜਿਕ ਸੁਰੱਖਿਆ ਦਫਤਰ ਮਾਨਸਾ ਨੂੰ ਭੇਜ ਦਿੱਤੇ ਹਨ ਪਰ ਇਹ ਸੀਟ ਖਾਲੀ ਹੋਣ ਕਾਰਨ ਕੇਸ ਹੱਲ ਨਹੀਂ ਹੋ ਰਹੇ ।ਦਲ ਦੇ ਆਗੂਆਂ ਨੇ ਕਾਗਰਸ ਦੇ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ ਦੇ ਗ੍ਰਹਿ ਵਿਖੇ ਸੁਖਦੇਵ ਸਿੰਘ ਭੱਟੀ ਸੇਵਾ ਮੁਕਤ ਆਈ.ਪੀ.ਐਸ ਨਾਲ ਪੇਡੂ ਲਿੰਕ ਸੜਕਾਂ ਦੀ ਖਸਤਾਂ ਹਾਲਤ ਬਾਰੇ ਵਿਚਾਰਾਂ ਕੀਤੀਆਂ।ਜਿਸ ਸਬੰਧੀ ਸ੍ਰ: ਭੱਟੀ ਨੇ ਦੱਸਿਆ ਕਿ ਬੁਢਲਾਡਾ ਹਲਕੇ ਲਈ 120 ਕਿਲੋਮੀਟਰ ਲਿੰਕ ਸੜਕਾਂ ਮਨਜੂਰ ਹੋ ਚੱਕੀਆ ਹਨ, ਜਿਨ੍ਹਾਂ ਤੇ ਜਲਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ।ਉਹਨਾਂ ਨੇ ਨਗਰ ਪਾਲਿਕਾਂ ਬੁਢਲਾਡਾ ਦੇ ਵਾਰਡਾਂ ਸਬੰਧੀ ਵਿਕਾਸ ਕੰਮਾਂ ਨੂੰ ਤਰੁੰਤ ਸੁਰੂ ਕਰਨ ਦੀ ਜਾਣਕਾਰੀ ਦਿੱਤੀ।ਦਲ ਦੇ ਹੋਰ ਆਹੁਦੇਦਾਰ ਲਾਭ ਸਿੰਘ ਬੁਢਲਾਡਾ,ਅਵਤਾਰ ਸਿੰਘ ਭੱਟੀ,ਲਖਵਿੰਦਰ ਸਿੰਘ ,ਛਿੰਦਰ ਸਿੰਘ ਹੋਡਲਾ ,ਗੁਰਮੇਲ ਸਿੰਘ ,ਬਿੱਕਰ ਸਿੰਘ,ਮਾਣਕ ਸਿੰਘ ਤੇ ਹੋਰ ਹਾਜਰ ਸਨ।ਦਲ ਦੇ ਆਗੂਆਂ ਵੱਲੋਂ ਰਛਪਾਲ ਸਿੰਘ ਡੀ.ਐਸ.ਪੀ ਬੁਢਲਾਡਾ ਨੂੰ ਵੀ ਉਨ੍ਹਾਂ ਵੱਲੋਂ ਹਲਕੇ ਦੇ ਲੋਕਾਂ ਲਈ ਨਿਭਾਈਆਂ ਵਧੀਆ ਪੁਲਿਸ ਸੇਵਾਂਵਾਂ ਬਦਲੇ ਸਨਮਾਨ ਚਿੰਨ ਦਿੱਤਾ ਗਿਆ।