April 22, 2026 3:28 pm

ਮਾਨਿਸਕ ਤੌਰ ’ਤੇ ਤੰਗ ਹੈ ਅਜੋਕਾ ਮਨੁੱਖ

ਦੁਨੀਆਂ ਵਿਚ ਦੇਸ਼, ਵਿਦੇਸ਼ ਆਲੇ ਦੁਆਲੇ ਹਰ ਪ੍ਰਕਾਰ ਦਾ ਮਨੁਖ ਹੈ ਹਰ ਮਨੁਖ ਦੀ ਆਪਣੀ ਹੋਂਦ ਹੈ ਆਪਣੀ ਇਕ ਸੋਚ ਹੈ। ਸੋਚ ਗੰਭੀਰ ਵੀ ਹੋ ਸਕਦੀ ਹੈ ਸਾਂਤ ਵੀ ਹੋ ਸਕਦੀ ਹੈ,ਵਿਸਮਾਦ ਪੂਰਵਕ ਵੀ ਹੋ ਸਕਦੀ ਹੈ। ਸੋਚ ਦਾ ਕਿ ਹੈ ਬਦਲਦੀ ਰਹਿੰਦੀ ਹੈ ਸਮੇਂ ਦਾ ਨਾਲ, ਸੁਭਾਹ ਨਾਲ ਹਰ ਮਨੁਖ ਦਾ ਸੁਭਾਅ ਇਕ ਵਰਗਾ ਨਹੀ ਹੁੰਦਾ ਹੈ। ਦੁਨੀਆਂ ਦੇ ਵਿਚ ਭਿੰਨ ਭਿੰਨ ਪ੍ਰਕਾਰ ਦੇ ਲੋਕ ਦਾ ਆਪਣਾ ਮਾਨਸਿਕ ਚ੍ਰਰਿਤਰ ਹੈ ਬਣਤਰ ਦੇ ਹਿਸਾਬ ਨਾਲ ਵੀ ਮਾਨਸੀਕ ਦਿਮਾਗ ਦੇ ਹਿਸਾਬ ਨਾਲ ਵੀ ਅਲਗ ਹੁੰਦਾ ਹੈ। ਦੁਨੀਆਂ ਦੀ ਇਸ ਆਪੋ ਧਾਬੀ ਦੁਨੀਆਂ ਵਿਚ ਰੰਗ ਬਿੰਰਗੀ ਦੁਨੀਆਂ ਦੇ ਵਖ-ਵਖ ਰੰਗਾਂ ਦੇ ਲੋਕ ਹਨ ਪਰ ਉਹ ਮਾਨਸਿਕ ਤੋਰ ਤੇ ਬਿਮਾਰ ਹਨ। ਸਹਿਨਸ਼ੀਲਤਾ, ਮੁਸਕਰਾਹਟ, ਮਿਠਾ ਬੋਲਣਾ, ਪਿਆਰ ਨਾਲ ਜੀ ਆਇਆ ਕਹਿਣਾ, ਚਾਹ ਚੜ ਜਾਣਾ ਹੋਣ ਕਿਸੇ ਟਾਵੇ ਟਾਵੇਂ ਵਿਰਲੇ ਮਨੁਖ ਵਿਚ ਰਹਿ ਗਿਆ ਹੈ। ਸਮੇਂ ਦੀ ਐਸੀ ਕਰਵਟ ਬਦਲੀ ਕੀ ਸਮੇਂ ਦੇ ਨਾਲ ਇਹ ਸਭ ਅਲੋਪ ਹੋ ਗਿਆ ਅਤੇ ਹੁੰਦਾ ਜਾ ਰਿਹਾ ਹੈ। ਇਨਰਨੈਸ਼ਨਲ ਸੰਸਥਾ ਾਂ.8.ੌ (ਾੋਰਲਦ ਹੲੳਲਟਹ ੋਰਗੳਨ੍ਰਿੳਟੋਿਨ) ਦਾਅਵਾ ਕਰਦੀ ਹੈ ਕਿ ਦੁਨੀਆਂ ਵਿਚ ਹਰ ਇਕ ਇਨਸਾਨ ਮਗਰੋਂ 4 ਇਨਸਾਨ ਦਿਮਾਗੀ ਪ੍ਰਸਾਨੀ ਨਾਲ ਗ੍ਰਹਸਤ ਹਨ। ਇਥੇ ਹੀ ਕਾਫੀ ਨਹੀਂ ਭਾਰਤ ਵਿਚ ਇਸ ਦੀ ਗਿਣਤੀ ਹੋਰ ਵੀ ਸ਼ਰਮਨਾਕ ਅਤੇ ਸੋਚ ਅਤੇ ਵਿਚਾਰਨ ਵਾਲੀ ਹੈ। ਜਿਵੇਂ ਕਿ ਇਹ ਸਰਵੇਖਣ ਅਨੁਸਾਰ 13.4 ਪ੍ਰਤੀਸ਼ਤ ਭਾਰਤੀ ਲੋਕ ਇਸ ਬਿਮਾਰੀ ਦੇ ਗੰਭੀਰ ਰੋਗ ਨਾਲ ਗ੍ਰਹਸਤ ਹਨ ਅਤੇ ਬਾਕੀ ਲੋਕ ਛੋਟੇ ਮੋਟੇ ਮਾਨਿਸਕ ਪ੍ਰਸ਼ਾਨੀ ਨਾਲ ਗ੍ਰਹਸਤ ਹਨ। ਅਜ ਭਾਰਤ ਦੀ ਸਥਿਤੀ ਐਸੀ ਹੈ ਕੀ ਭਾਰਤ ਵਿਚ ਖੁਦਖੁਸ਼ੀ ਦੀ ਤਦਾਦ ਦਿਨ- ਬ- ਦਿਨ ਵਧਦੀ ਜਾ ਰਹੀ ਹੈ। ਖੁਦਖੁਸ਼ੀ ਕਰਨ ਵਾਲੇ ਵਿਚ ਉਮਰ ਸਿਮਾ ਵੀ 15 ਤੋਂ 29 ਸਾਲ ਜਾਨੀ ਵਿਦਿਆਰਥੀ ਵਰਗ ਜੋ ਕਿ 8ਵੀਂ ਜਮਾਤ ਤੋਂ ਲੈਕੈ 12 ਜਮਾਤ ਦਾ ਵਿਦਿਆਕਥੀ ਵਰਗ ਬਹੁਤ ਜਿਆਦਾ ਹੈ। ਇਸ ਗਿਣਤੀ ਵਿਚ ਭਾਰਤ ਦੇ ਮੈਟਰੋ ਸ਼ਹਿਰ ਜਿਵੇਂ ਮੰਬਈ, ਦਿਲੀ, ਪੂੰਨੇ, ਬੈਗਲੋਰ ਦੀ ਗਿਣਤੀ ਸ਼ਾਮਲ ਕਰ ਲਈ ਜਾਵੇ ਤਾਂ ਉਹ ਗਿਣਤੀ ਦਾ ਆਂਕੜਾ ਬਹੁਤ ਜਿਆਦਾ ਹੋ ਸਕਦਾ ਹੈ। ਨੈਸ਼ਨਲ ਕਰਈਮ ਬਿਉਰੋ (ਂ3੍ਰ2) ਅਨੁਸਾਰ ਪਿਛਲੇ 5 ਸਾਲ ਵਿਚ 40000 ਦੇ ਕਰੀਬ ਵਿਦਿਆਰਥੀ ਕਿਸੇ ਨਾ ਕਿਸੇ ਕਾਰਨ ਆਪਣੀ ਜਿਵਨ ਲੀਲਾ ਖ਼ਤਮ ਕਰ ਚੁਕੇ ਹਨ। ਅਜ ਹਾਲਾਤ ਇਹ ਹੈ ਕਿ ਸਵੇਰ ਤੜਕਸਾਰ ਜਦ ਅਖ਼ਬਾਰ ਨੂੰ ਪੜੀ ਦਾ ਹੈ ਤਾਂ ਉਸ ਵਿਚ ਜਿਆਦਾ ਖ਼ਬਰਾਂ ਮਾਨਿਸਕ ਤੰਗੀ ਪ੍ਰਸ਼ਾਨੀ ਕਰ ਕੇ ਨੌਜੁਆਨਾ ਵਲੋਂ ਕਿਤੀ ਖੁਦਖੁਸ਼ੀ ਬਾਰੇ ਹੁੰਦੀਆਂ ਹਨ। ਵਡੇ ਵਡੇ ਕਾਲਜ਼, ਯੂਨੀਵਰਸਟੀ ਦੇ ਭਾਵੇਂ ਨਵੀਂ ਟੈਕਨੋਲਜੀਂ ਦੇ ਨਾਲ, ਨਵੇਂ ਪਾਠਕ੍ਰਾਮ ਸ਼ਾਮਲ ਕਰ ਕੇ ਦੁਨੀਆਂ ਸਾਹਮਣੇ ਝੂਠੀ ਵਾਹ ਵਾਹ ਤਾਂ ਖਟ ਰਹੇ ਹਾਂ ਪਰ ਹਾਲਾਤ ਇਸ ਤਰ੍ਹਾਂ ਦੇ ਹਨ ਕਿ ਉਹਨਾਂ ਵਡੇ ਅਦਾਰੀਆਂ ਵਿਚ ਹੀ ਖੁਦਖੁਸ਼ੀ ਕਰਨ ਵਿਚ ਵਿਦਿਆਰਥੀ ਮੋਹਰੀ ਹਨ। ਪਰ ਜੇ ਇਹਨਾਂ ਸਭ ਚੀਜ਼ਾ ਬਾਰੇ ਜੇ ਚੰਗੀ ਤਰ੍ਹਾਂ ਪ੍ਰਚੋਲ ਕੀਤੀ ਜਾਵੇ ਤਾਂ ਇਸ ਵਿਚ ਮਾਨਸਿਕ ਤੰਗੀ ਦਾ ਕਾਰਨ ਕੇਵਲ ਸਿਰਫ ਸਮਾਜ ਵਲੋਂ ਦਿਮਾਗੀ ਤੋਰ ਤੇ ਤੰਗ ਕਰਨਾ ਹੈ, ਘਰ ਵਿਚ ਮਾਂ ਪਿਤਾ ਵਲੋਂ ਨੰਬਰ ਦੇ ਮਕੜ ਜਾਲ ਵਿਚ ਫਸਾ ਦਿਤਾ ਜਾਂਦਾ ਹੈ ਕੀ ਬਚੇ ਨੂੰ ਬਚਪਨ ਵਿਚ ਹੀ ਇਕ ਦੂਸਰੇ ਤੋਂ ਅਗੇ ਵਧਣ ਦੀ ਗੂੜਤੀ ਦੇ ਦਿਤੀ ਜਾਂਦੀ ਹੈ ਕਿ ਉਸ ਵਿਚ ਨਾ ਨਿਰਾਸ਼ਾ ਉਪਜ ਸਕਦੀ ਹੈ ਨਾਂ ਹੀ ਆਸ਼ਾ । ਦਰਅਸਲ ਵਿਸ਼ਵ ਪਰ ਵਿਚ ਹੋਣ ਹਲਾਤ ਵਿਨਾਸ਼ਪੂਰਵਕ ਹੋਗੇ ਨੇ ਜੇ ਹੁਣ ਵੀ ਇਸ ਬਦਲਦੀ ਰੰਗ ਨੂੰ ਨਾ ਬਦਲੀਆ ਗਿਆ ਤੋ ਸਥਿਤੀ ਵਿਸਫੋਟਕ ਹੋ ਜਾਵੇਗੀ ਜੋ ਕਿ ਵਿਨਾਸ਼ ਦਾ ਕੰਮ ਕਰੇਗੀ। ਪੰਜਾਬ ਹੋਵੇ ਜਾਂ ਸਮੁਚਾ ਭਾਰਤ ਜਾਂ ਸੰਸਾਰ ਹਰ ਇਨਸਾਨ ਇਕ ਦੂਸਰੇ ਨੂੰ ਠਿਬੀ ਲਾਉਣ ਨੂੰ ਲਗਾ ਹੋਈਆ ਹੈ। ਹਰ ਘਰ ਵਿਚ ਹੋਣ ਆਪੋ ਧਾਬੀ ਵਾਲਾ ਮਾਹੋਲ ਜਿਆਦਾ ਹੋ ਗਿਆ ਹੈ। ਪਿੰਡਾਂ ਵਿਚ ਲਾਗ ਡਾਟ ਵਧ ਗਈ ਹੈ ਅਤੇ ਸ਼ਹਿਰਾਂ ਵਿਚ ਕਬਜ਼ੇ, ਦੁਨੀਆਂ ਦੇ ਲੋਕ ਹੋਣ ਇਕ ਦੂਸਰੇ ਨੂੰ ਮਿਲ ਕੇ ਖੁਸ਼ ਨਹੀ ਹੁੰਦੇ ਸਗੋਂ ਨਿਰਾਸ਼ ਹੁੰਦਾ ਹੈ । ਅਜ ਬਦਲਾਅ ਦੀ ਲੋੜ ਹੈ ਪਰ ਉਹ ਬਦਲਾਅ ਕੋਣ ਲੈਕੇ ਆਏਗਾ ਇਹ ਸੋਚਣ ਵਾਲੀ ਗਲ ਹੈ ਕਿਉਂਕਿ ਸਮਾਜ ਦੀ ਤਾਣੀ ਇਹਨੀ ਗੂੰਝਲਦਾਰ ਬਣਦੀ ਜਾ ਰਹੀ ਜਿਸ ਨੂੰ ਸਿਧਾ ਕਰਨਾ ਆਮ ਗਲ ਨਹੀਂ ਰਹੀਂ ਹੈ । ਇਸ ਤਰ੍ਹਾਂ ਹੁਣ ਨਾ ਤੇ ਡਾਕਟਰ ਕੁਝ ਕਰ ਸਕਦਾ ਹੈ ਨਾ ਦੁਆ ਕਿਉਂਕਿ ਸੰਯਮ, ਹੋਸਲਾਂ ਅਤੇ ਸਹਿਣਸ਼ੀਲਤਾ ਤਾ ਆਪਣੇ ਮਨ ਵਿਚ ਖੁਦ ਲੈਕੇ ਆਉਣੀ ਪਵੇਗੀ। ਨਹੀ ਤਾਂ ਸਥਿਤੀ ਵਿਗੜੇ ਦੀ ਹੀ ਜਾਵੇਗੀ ਨਾ ਕੀ ਸੁਧਰੇਗੀ । ਜਰੂਰਤ ਹੈ ਮਨ ਦੀ ਚੰਚਲਤਾ ਨੂੰ ਬਰਕਰਾਰ ਰਖਣ ਦੀ ਹੈ ਜੋ ਕਿ ਸਿਰਫ ਆਪਣੇ ਮਨ ਦੀ ਸੁਣਨ ਨਾਲ ਆਵੇਗੀ ਨਾ ਕਿ ਜਿਆਦਾ ਸੋਚ ਕੇ ਕਿਉਂਕਿ ਇਨਸਾਨ ਖੁਦ ਹੀ ਖੁਦ ਨੂੰ ਬਦਲ ਸਕਦਾ ਹੈ ਨਾ ਕਿ ਕੋਈ ਡਾਕਟਰ।

Send this to a friend