ਅੰਕ ਜੋੜਨ ਲਈ ਕੱਲ੍ਹ ਦਾ ਪੇਪਰ ਪੜ੍ਹੋ
ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇ ਜਿਸ ਘਰੇ ਖੀਰ ਵਗੈਰਾ ਨਾ ਬਣਦੀ ਹੋਵੇ ਪਰ ਇਸ ਜਮਾਨੇ ਵਿਚ ਮਹਿੰਗਾਈ ਨੂੰ ਮੁਖ ਰਖਦਿਆ ਕੁਝ ਮੁਟਿਆਰਾਂ ਬੋਲ ਬੋਲਣ ਲਈ ਮਜਬੂਰ ਹੋ ਜਾਦੀਆਂ ਹਨ।
ਸਾਉਣ ਮਹੀਨੇ ਤਾਂ ਲੁਟਦੇ ਬਾਣੀਏ, ਨਵੀਆਂ ਹਟੀਆਂ ਪਾ ਕੇ
ਅਗੇ ਤਾਂ ਗੁੜ ਧੜੀਏ ਵਿਕਦਾ ਹੁਣ ਕਿਉਂਕਿ ਦਿੰਦੇ ਘਟਾ ਕੇ ਕੁਝ ਤਾਂ ਸ਼ਰਮ ਕਰੋ…
ਮੌਸਮ ਦਾ ਜਾਦੂ ਮੁਟਿਆਰਾਂ ਨੂੰ ਕੀਲ ਲੈਦਾਂ ਹੈ ਤੇ ਮੁਟਿਆਰਾਂ ਦਾ ਮਲੋ ਮਲੀ ਨਚਣ ਨੂੰ ਜੀਅ ਕਰਦਾ ਹੈ, ਤੇ ਉਹ ਨਚਦੀਆਂ ਹੋਈਆਂ ਇਸ ਤਰਾਂ ਬਿਆਨ ਕਰਦੀਆਂ ਹਨ:-
ਸਾਉਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ, ਭਿਜ ਗਈ ਰੂਹ ਮਿਤਰਾ,
ਸ਼ਾਮ ਘਟਾ ਚੜ ਆਈਆ।
ਜਾਂ
ਸਾਉਣ ਸੈਨਤਾਂ ਮਾਰੇ ਨਚ ਲੈ ਹਾਣਦੀਏ।
ਔਰਤਾਂ ਆਪਣੇ ਹਰ ਚਾਅ ਅਤੇ ਖੁਸ਼ੀ ਮਨਾਉਂਦੀ ਹੋਈ ਆਪਣੇ ਮਰਦ ਦੀ ਸੁਖ ਮੰਗਦੀ ਹੈ । ਤੀਆਂ ਵਿਚ ਪੈਂਦੀਆਂ ਬੋਲੀਆਂ ਦੇ ਅਰਥ ਬਹੁਤ ਡੂੰਘੇ ਹੁੰਦੇ ਹਨ, ਸਸ ਤੇ ਨੂੰਹ ਵਿਚਲੀ ਖਹਿਬਾਜ਼ੀ ਇਕ ਦੁਖਾਂਤ ਬਣ ਜਾਂਦੀ ਹੈ, ਜਿਸ ਤਹਿਤ ਵਿਆਹੀ ਮੁਟਿਆਰ ਹਮੇਸ਼ਾ ਆਪਣੀ ਸਸ ਤੇ ਹੀ ਤਾਅਨੇ ਕਸਦੀ ਹੈ ਅਤੇ ਬੋਲੀਆਂ ਵਿਚ ਉਸਨੂੰ ਕਸਦੀ ਹੈ ਪਿੰਡਾਂ ਵਿਚ ਤੀਆਂ ਦਾ ਤਿਉਹਾਰ ਕਿਤੇ ਖੁਲੀ ਜਗਾਹ ਤੇ ਦੂਰ ਮਨਾਇਆ ਜਾਂਦਾ ਹੈ ਜਿਥੇ ਕਿ ਮਰਦ ਨੇੜੇ ਤੇੜੇ ਵੀ ਨਾ ਹੋਵੇ ਫਿਰ ਪਿਪਲ ਬੋਹੜ ਵਰਗੇ ਦਰਖਤਾਂ ਤੇ ਪੀਘਾਂ ਪਾ ਕੇ ਮੁਟਿਆਰਾਂ ਆਪਣੇ ਚਾਅ ਪੂਰੇ ਕਰਦੀਆਂ ਨੇ ਅਤੇ ਰੰਗਲੇ ਪ੍ਰੋਗਰਾਮ ਦਾ ਅਨੰਦ ਮਾਣਦੀਆਂ ਹਨ ਆਪਣੇ ਮਨਾਂ ਵਿਚ ਲਕੋ ਕੇ ਰਖੀਆਂ ਗਲਾਂ ਨੂੰ ਮੁਟਿਆਰਾਂ ਤੀਆਂ ਤੇ ਪੇਕੇ ਪਿੰਡ ਆ ਕੇ ਆਪਣੀਆਂ ਪੁਰਾਣੀਆ ਸਹੇਲੀਆ ਨੂੰ ਸੁਣਾ ਕੇ ਮਨ ਹੌਲਾ ਕਰਦੀਆਂ ਹਨ ਸਾਉਣ ਮਹੀਨੇ ਦੇ ਗੀਤ ਗਾਉਂਦੀਆਂ ਮੁਟਿਆਰਾਂ /ਕੁੜੀਆਂ ਥਕਦੀਆਂ ਨਹੀ ਕਿਉੁਂਕਿ ਸਾਉਣ ਦੇ ਮਹੀਨੇ ਨੇ ਹੀ ਉਹਨਾਂ ਦਾ ਮੇਲ ਮਿਲਾਪ ਕਰਵਾਇਆ ਹੁੰਦਾ ਹੈ । ਜਿਹੜੀਆ ਮੁਟਿਆਰਾਂ ਆਪਣੇ ਸਹੁਰੇ ਘਰ ਰਹਿੰਦੀਆਂ ਹਨ ਤੀਆਂ ਦਾ ਮਨੋਰੰਜਨ ਕਰਨ ਪੇਕੇ ਘਰ ਆ ਜਾ ਨਹੀ ਸਕਦੀਆਂ ਉਹਨਾਂ ਨੂੰ ਉਸ ਦੇ ਮਾਂ ਬਾਪ ਤੇ ਭਾਈ ਵਲੋ ਸੰਧਾਰਾ ਭੇਜਿਆ ਜਾਦਾ ਹੈ ਜਿਸ ਵਿਚ ਨਵੇ ਕਪੜੇ, ਮਠਿਆਈਆਂ, ਚੂੜੀਆਂ , ਪਰਾਂਦੇ, ਗਹਿਣੇ ਵਗੈਰਾ ਹੁੰਦੇ ਹਨ ਜਿਸ ਨੂੰ ਦੇਖ ਕੇ ਮੁਟਿਆਰ ਨੂੰ ਵਖਰਾ ਚਾਅ ਚੜ੍ਹ ਜਾਦਾ ਹੈ, ਇਸ ਸਾਉਣ ਦੇ ਮਹੀਨੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਹੁੰਦੀ ਹੈ ਫੁਲ ਅਤੇ ਫਲਾਂ ਦੇ ਬੂਟੇ ਬਹੁਤ ਜਲਦੀ ਵਧਦੇ ਹਨ ਜਿਸ ਨੂੰ ਦੇਖ ਦੇਖ ਬਚੇ ਵੀ ਖੁਸ਼ ਹੋ ਜਾਂਦੇ ਹਨ ਅਤੇ ਨਿਕੀ ਨਿਕੀ ਕਣੀ ਦੇ ਮੀਂਹ ਦਾ ਅਨੰਦ ਲੈਦੇ ਮੀਹਂ ਵਿਚ ਨਹਾਉਂਦੇ ਸਨ ਅਤੇ ਨਾਲ ਹੀ ਇਹ ਬੋਲ ਬੋਲਦੇ ਹਨ :-
ਕਾਲੀਆਂ ਇਟਾਂ ਕਾਲੇ ਰੋੜ
ਮੀਹਂ ਬਰਸਾ ਦੇ ਜੋਰੋ ਜੋਰ।
ਪੀਘਾਂ ਝੂਟਦੀਆਂ ਕੁਆਰੀਆਂ ਲੜਕੀਆਂ ਆਪਣੀ ਭਾਬੀ ਨੂੰ ਪੀਘ ਝੂਟਣ ਬਾਰੇ ਬੁਲਾਵਾ ਦਿੰਦੀ ਹੋਈ ਹੋਈ ਕਹਿੰਦੀ ਹੈ :-
ਆ ਜਾ ਭਾਬੀ ਝੂਟ ਲੈ ਪੀਘ ਹੁਲਾਰੇ ਲੈਂਦੀ ।
ਨਵੀਆਂ ਵਿਆਹੀਆਂ ਮੁਟਿਆਰਾਂ ਵਿਚ ਤੀਆਂ ਨੂੰ ਲੈ ਕੇ ਕੁਝ ਖਾਸਾ ਹੀ ਜੋਸ਼ ਹੁੰਦਾ ਹੈ ਤੀਆਂ ਦੇ ਬਹਾਨੇ ਕੁਝ ਦਿਨ ਪੇਕੇ ਘਰ ਰਹਿਣਾ ਅਤੇ ਆਪਣੀਆਂ ਪੁਰਾਣੀਆ ਸਹੇਲੀਆਂ ਨੂੰ ਮਿਲਣ ਦਾ ਅਤੇ ਸਹੁਰਿਆਂ ਦੀਆਂ ਗਲਾਂ ਕਰਨ ਦਾ ਚੰਗਾ ਸਮਾਂ ਮਿਲ ਜਾਦਾ ਹੈ, ਸਾਉਣ ਮਹੀਨੇ ਦਾ ਤਿਉਹਾਰ ਵਿਆਹੀਆਂ ਹੋਈਆਂ ਮੁਟਿਆਰਾਂ ਅਤੇ ਅਣ ਵਿਆਹੀਆਂ ਮੁਟਿਆਰਾਂ ਲਈ ਇਹ ਤਿਉਹਾਰ ਸ਼ਗਨਾਂ ਵਾਲਾ ਤਿਉਹਾਰ ਬਣ ਜਾਦਾ ਹੈ । ਨਚਣ ਟਪਣ ਦੇ ਨਾਲ ਨਾਲ ਰੀਝਾਂ , ਸਹੇਲਪੁਣਾਂ , ਤੇ ਪਿਆਰਾਂ ਦੀਆਂ ਗਲਾਂ ਵੀ ਇਹਨਾਂ ਦੇ ਤਿਉਹਾਰ ਦੀ ਖੁਸ਼ੀ ਦੁਗਣੀ ਕਰਨ ਦਿੰਦਾ ਹੈ । ਸਾਉਣ ਮਹੀਨੇ ਦਾ ਮੌਸਮ ਕੁਦਰਤੀ ਨਜਾਰਾ ਦਰਸਾਉਂਦਾ ਹੈ ਤਨ ਅਤੇ ਮਨ ਲਈ ਅਸਮਾਨ ਵਿਚ ਉਡਦੇ ਕਾਲੇ ਬਦਲ, ਕਾਲੀਆਂ ਘਟਾਵਾਂ , ਨਿਕੀਆ ਨਿਕੀਆਂ ਕਣੀਆਂ ਦੀ ਰਿਮਝਿਮ ਅਜੀਬ ਕਿਸਮ ਦਾ ਵਖਰਾ ਨਜਾਰਾ ਹੁੰਦੇ ਹਨ । ਇਸ ਮੌਕੇ ਬਣਦੇ ਘਰਾਂ ਵਿਚ ਮਾਲਪੂੜੇ, ਖੀਰ ਅਤੇ ਹੋਰ ਵੰਨ ਸੁਵੰਨੇ ਪਕਵਾਨ ਬਚਿਆਂ ਅਤੇ ਬਜੁਰਗਾਂ ਨੂੰ ਸਾਵਣ ਦਾ ਅਹਿਸਾਸ ਦਿਵਾਉਂਦੇ ਹਨ , ਅਜਿਹੇ ਪਕਵਾਨਾਂ ਦਾ ਤੇ ਸਾਵਨ ਦੀਆਂ ਬੁਛਾਰਾ ਦਾ ਸਭਨਾਂ ਨੂੰ ਚਾਅ ਹੁੰਦਾ ਹੈ। ਮੌਸਮ ਦਾ ਜਾਦੂ ਨਵੀਆਂ ਵਿਆਹੀਆਂ ਮੁਟਿਆਰਾਂ ਅਤੇ ਅਣ ਵਿਆਹੀਆਂ ਮੁਟਿਆਰਾਂ ( ਕੁਆਰੀਆਂ ਕੁੜੀਆਂ) ਤੇ ਕੁਝ ਖਾਸ ਹੀ ਹੁੰਦਾ ਹੈ ਕਈ ਕਈ ਦਿਨ ਘਰਾਂ ਵਿਚ ਵਿਆਹ ਵਰਗਾ ਮਾਹੌਲ ਬਣਿਆ ਰਹਿੰਦਾ ਹੈ । ਗਿਧੇ ਦੇ ਵਿਚ ਬੋਲੀਆਂ ਪਾਉਣੀਆਂ ਮਤਲਬ ਜਿਹੜੀਆਂ ਗਲਾਂ ਸਿਧੀਆਂ ਮੂੰਹ ਤੇ ਨਾ ਕਰ ਸਕਦੀਆਂ, ਉਹਨਾਂ ਲਈ ਤੀਆਂ ਦਾ ਤਿਉਹਾਰ ਸਹਾਈ ਹੋ ਜਾਂਦਾ ਹੈ ।ਮਨਾਂ ਅੰਦਰ ਚਿਰਾਂ ਤੇ ਲਕੋ ਕੇ ਰਖੀਆਂ ਗਲਾਂ ਤੀਆਂ ਦੇ ਬਹਾਨੇ ਬਾਹਰ ਕਢਣੀਆਂ ਆਪਣੇ ਮਨਾਂ ਅੰਦਰੋ ਭਾਰ ਹੌਲਾ ਕਰਨ ਬਰਾਬਰ ਸਮਝਦੀਆਂ ਹਨ। ਪੰਜਾਬ ਅੰਦਰ ਔਰਤਾ ਦੀ ਭੂਮਿਕਾ ਸਲਾਹੁਣਯੋਗ ਹੁੰਦੀ ਹੈ ਵਿਆਹੀਆਂ ਔਰਤਾ ਆਪਣੇ ਹਰ ਚਾਅ ਪੂਰੇ ਕਰਦੀਆ ਹਨ ਅਤੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀ ਹੈ :-
ਜੁਗ ਜੁਗ ਰਹੇ ਵਸਦਾ ਮੇਰੇ ਬਾਬਲ ਦਾ ਵਿਹੜਾ।
ਵਿਆਹੀਆਂ ਮੁਟਿਆਰਾਂ ਬੋਲੀਆਂ ਰਾਹੀ ਆਪਣੇ ਮਨਾਂ ਦੇ ਉਬਾਲ ਬਾਹਰ ਕਢਣੀਆਂ ਹਨ ਅਤੇ ਕੁਆਰੀਆਂ ਕੁੜੀਆਂ ਆਪਣੇ ਅੰਦਰ ਦੀਆਂ ਗਲਾਂ ਬੋਲੀਆਂ ਰਾਂਹੀ ਬਾਹਰ ਕਢਣੀਆਂ ਹਨ ਆਪਣੀ ਲੰਘਦੀ ਜਾਂਦੀ ਉਮਰ ਦਾ ਅਹਿਸਾਸ ਆਪਣੇ ਮਾਪਿਆਂ ਨੂੰ ਆਪਣੀਆਂ ਭਾਬੀਆਂ, ਭੈਣਾਂ ਰਾਹੀ ਕਰਵਾਉਦੀਆਂ ਹਨ :-
ਮੈਨੂੰ ਵਿਆਹ ਦੇ ਅੰਮੜੀਏ ਨੀ ਮੈਂ ਕੋਠੇ ਜਿਡੀ ਹੋਈ।
ਪਿੰਡਾਂ ਵਿਚ ਤੀਆਂ ਦੇ ਤਿਉਹਾਰ ਦੀ ਮਹਤਤਾ ਇਹ ਹੈ ਕਿ ਇਸ ਮੌਕੇ ਤੇ ਪਿੰਡ ਦੀਆਂ ਮੁਟਿਆਰਾਂ ਨੂੰ ਆਪਣੇ ਹੀ ਪਿੰਡ ਵਿਚ ਮੇਲਣ ਬਣਨ ਦਾ ਮੌਕਾ ਮਿਲ ਜਾਦਾ ਹੈ ਤਿਆਰ ਸ਼ਿਆਰ ਹੋ ਕੇ ਜਦੋ ਉਹ ਪਿੜ ਵਿਚ ਜਾਦੀ ਹੈ ਤਾਂ ਅਜਿਹਾ ਲਗਦਾ ਹੈ ਜਿਵੇ ਪਿੰਡ ਦੀ ਸੂਬੇਦਾਰਨੀ ਜਾਂ ਸਰਪੰਚਣੀ ਹੋਵੇ ਵਿਆਹੀਆਂ ਮੁਟਿਆਰਾਂ ਇਸ ਤਰਾਂ ਦਾ ਮਾਣ ਮਹਿਸੂਸ ਕਰਦੀਆਂ ਹਨ । ਸਾਉਣ ਮਹੀਨੇ ਦੇ ਗਾਉਣ ਗਾਉਂਦੀਆਂ ਮੁਟਿਆਰਾਂ ਥਕਦੀਆਂ ਨਹੀ ਜਿਸ ਨੇ ਉਹਨਾ ਦਾ ਮੇਲ ਕਰਵਾਇਆ ਹੁੰਦਾ ਹੈ । ਜਦੋ ਭਾਦੋ ਦੇ ਮਹੀਨੇ ਉਹਨਾ ਨੂੰ ਵਿਛੜਨਾ ਪੈਦਾ ਹੈ ਤਾ ਬਹੁਤ ਦੁਖ ਮਹਿਸੂਸ ਕਰਦੀਆਂ ਹਨ ਤੇ ਕੁਝ ਇਸ ਤਰਾ ਬਿਆਨ ਕਰਦੀਆਂ ਹਨ :-
ਸਾਉਣ ਮਹੀਨਾ ਇਕਠੀਆਂ ਕਰੇ
ਭਾਦੋ ਚੰਦਰੀ ਵਿਛੋੜਾ ਪਾਵੇ।
ਅਜਕਲ ਇਹ ਜਿਹੇ ਤਿਉਹਾਰ ਅਲੋਪ ਹੁੰਦੇ ਜਾ ਰਹੇ ਹਨ ਰੋਜਾਨਾ ਦੀ ਭਜ ਦੌੜ ਨੇ ਇਹ ਤਿਉਹਾਰ ਖਤਮ ਕਰ ਦਿਤੇ ਹਨ ਬਦਲ ਰਹੇ ਜਮਾਨੇ ਨੇ ਮੇਲਿਆਂ ਦੇ ਤਿਉਹਾਰ ਦਾ ਰਸ ਫਿਕਾ ਕਰ ਦਿਤਾ ਹੈ ਜਿਸ ਦਾ ਅਸਰ ਅਜਿਹੇ ਤਿਉਹਾਰਾਂ ਉਪਰ ਪੈ ਰਿਹਾ ਹੈ ਕੁਲ ਮਿਲਾ ਕੇ ਸਾਉਣ ਦਾ ਮਹੀਨਾ ਪੰਜਾਬੀ ਸਭਿਆਚਾਰ ਦੀ ਪਛਾਣ ਹੈ ਇਸ ਵਿਚ ਪੰਜਾਬੀ ਸਭਿਆਚਾਰ ਦੀ ਰੂਹ ਵਸਦੀ ਹੈ। ਨਵੀਆਂ ਵਿਆਹੀ ਮੁਟਿਆਰਾਂ ਸਾਵਣ ਖਤਮ ਹੁੰਦਿਆਂ ਹੀ ਆਪਣੇ ਆਪਣੇ ਘਰ ਜਾਣ ਦੀਆਂ ਤਿਆਰੀਆ ਕਰਨ ਲਗ ਜਾਦੀਆਂ ਹਨ । ਖੁਸ਼ੀ ਦੀ ਗਲ ਤਾ ਇਹ ਹੈ ਕਿ ਹਾਲੇ ਵੀ ਕਈ ਪਿੰਡਾਂ ਅਤੇ ਸ਼ਹਿਰਾਂ ਵਿਚ ਤੀਆਂ ਦਾ ਤਿਉਹਾਰ ਬੜੇ ਚਾਂਵਾਂ ਤੇ ਖੁਸ਼ੀਆਂ ਖੇੜਿਆ ਨਾਲ ਮਨਾਇਆ ਜਾਂਦਾ ਹੈ । ਜਿਹਨਾਂ ਵਿਚ ਪੰਜਾਬ ਦੀ ਜਿੰਦ ਜਾਨ ਮੌਜੂਦ ਹੈ, ਗਿਧੇ ਦੇ ਸਿਖਰ ਤੇ ਪਹੁੰਚ ਕੇ ਮੁਟਿਆਰਾਂ ਤੀਆਂ ਦੀ ਸਮਾਪਤੀ ਕਰਦੀਆਂ ਹਨ, ਤੀਆਂ ਤੇ ਪੇਕੇ ਘਰ ਆਈਆਂ ਮੁਟਿਆਰਾਂ ਨੂੰ ਪੇਕਾ ਘਰ ਛਡ ਕੇ ਜਾਣ ਨੂੰ ਜੀਅ ਨਹੀ ਕਰਦਾ । ਉਨਾ ਦੇ ਜਾਣ ਦੀ ਉਦਾਸੀ ਸਾਫ ਹੀ ਝਲਕਦੀ ਹੁੰਦੀ ਹੈ , ਅਤੇ ਅਗਲੇ ਸਾਲ ਫਿਰ ਮਿਲਣ ਲਈ ਖੁਸ਼ੀਆ ਅਤੇ ਚਾਂਵਾਂ ਨਾਲ ਇਕ ਦੂਜੀ ਤੋ ਵਿਗੜਨ ਲਗੀਆਂ ਇਹ ਬੋਲ ਬੋਲਦੀਆਂ ਹਨ :-
ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ।
– ਸਮਾਪਤ