ਪਾਕਿ ਦੇ ਸਮਰਥਨ ’ਚ ਨਾਅਰੇ ਲਗਾਉਣ ਵਾਲੇ ਕਸ਼ਮੀਰੀ ਵਿਦਿਆਰਥੀਆਂ ਉ¤ਤੇ ਦੇਸ਼ਧਰੋਹ ਦਾ ਕੇਸ ਦਰਜ

ਮੇਰਠ, 6 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਏਸ਼ੀਆ ਕੱਪ ਵਿੱਚ ਹਾਲ ਹੀ ਵਿੱਚ ਖੇਡੇ ਗਏ ਭਾਰਤ-ਪਾਕਿਸਤਾਨ ਦੇ ਮੈਚ ਵਿੱਚ ਪਾਕਿਸਤਾਨ ਦੀ ਜਿੱਤ ਦੇ ਬਾਅਦ ਮੇਰਠ ਯੂਨੀਵਰਸਿਟੀ ਦੇ 67 ਕਸ਼ਮੀਰੀ ਵਿਦਿਆਰਥੀਆਂ ਦੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣ ਦੇ ਮਾਮਲੇ ਵਿੱਚ ਇਨ੍ਹਾਂ ਵਿਦਿਆਰਥੀਆਂ ਉ¤ਤੇ ਦੇਸ਼ਧਰੋਹ ਅਤੇ ਭੰਨਤੋੜ ਦਾ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸਵਾਮੀ ਵਿਵੇਕਾਨੰਦ ਸੁਭਾਰਤੀ ਯੂਨੀਵਰਸਿਟੀ ਨੇ ਇਸ ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਘਰ ਵਾਪਿਸ ਪਰਤਣ ਲਈ ਵੀ ਕਹਿ ਦਿੱਤਾ ਸੀ। ਇਸ ਘਟਨਾ  ਦੇ ਬਾਅਦ ਪੀਡੀਪੀ ਦੇ ਵਿਧਾਇਕਾਂ ਨੇ ਜੰਮੂ-ਕਸ਼ਮੀਰ ਵਿਧਾਨਸਭਾ ਦੇ ਬਾਹਰ ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਹੋਏ ਇਸ ਵਰਤਾਓ ਦੇ ਵਿਰੋਧ ਵਿੱਚ ਪ੍ਰਰਦਸ਼ਨ ਵੀ ਕੀਤਾ ਸੀ।

Send this to a friend