ਰੋਪੜ, 5 ਮਾਰਚ (ਸੁਰੇਸ਼ ਗਿਰੀ, ਅਰਵਿੰਦਰ ਭਾਰਦਵਾਜ)-ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸਸ਼ਾ ਯਾਫ਼ਤਾ ਉ¤ਘੇ ਖਾੜਕੂ ਆਗੂ ਸ੍ਰ ਜਗਤਾਰ ਸਿੰਘ ਹਵਾਰਾ ਨੇ ਸਰਗਰਮ ਅਕਾਲੀ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਦੇ ਸੰਕੇਤ ਦਿੰਦਿਆਂ ਕਿਹਾ ਹੈ ਕਿ ਸਮੁੱਚੀ ਸਿੱਖ ਕੌਮ ਅਤੇ ਖਾਲਸਾ ਪੰਥ ਮੈਨੂੰ ਜੋ ਵੀ ਸੇਵਾ ਸੌਂਪਣਗੇ ਮੈਂ ਉਸ ਨੂੰ ਖਿੜੇ ਮੱਥੇ ਕਬੂਲ ਕਰਦਿਆਂ ਪੰਥ ਦੀ ਚੜ੍ਹਦੀਕਲ੍ਹਾ ਲਈ ਪੂਰੀ ਤਨਦੇਹੀ ਨਾਲ ਯਤਨ ਕਰਦਾ ਰਹਾਂਗਾ। ਸ੍ਰ. ਹਵਾਰਾ ਨੂੰ ਅੱਜ ਸ੍ਰ. ਅਮਨਦੀਪ ਸਿੰਘ, ਪੀ.ਸੀ.ਐ¤ਸ., ਐ¤ਸ. ਡੀ. ਜੇ. ਐ¤ਮ. ਦੀ ਅਦਾਲਤ ਵਿੱਚ ਦਿੱਲੀ ਪੁਲਿਸ ਵੱਲੋਂ ਲਾ-ਮਿਸਾਲ ਸੁਰੱਖਿਆਂ ਪ੍ਰਬੰਧਾਂ ਹੇਠ ਪੇਸ਼ ਕੀਤਾ ਗਿਆ। ਇਸ ਮੌਕੇ ’ਤੇ ਹਾਜ਼ਰ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਸ੍ਰ. ਸਰਬਜੀਤ ਸਿੰਘ ਨੇ ਮਾਣਯੋਗ ਅਦਾਲਤ ਅੱਗੇ ਦਰਖਾਸਤ ਕੀਕੀ ਕਿ ਭਾਈ
ਹਵਾਰਾ ਨੂੰ ਉਸਦੀ ਮਾਤਾ ਨਾਲ ਕੁੱਝ ਮਿੰਟਾ ਲਈ ਮਿਲਣ ਦੀ ਇਜਾਜਤ ਦਿੱਤੀ ਜਾਵੇ। ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ। ਸ੍ਰ. ਹਵਾਰਾ ਨੂੰ ਮੀਡੀਆਂ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਗਿਆ, ਪਰੰਤੂ ਪੰਜਾਬ ਟਾਇਮਜ਼ ਦੇ ਪ੍ਰਤੀਨਿਧੀ ਨੇ ਭਾਈ ਹਵਾਰਾ ਨਾਲ ਭੱਖਦੇ ਮਾਮਲਿਆਂ ’ਤੇ ਕੁਝ ਵਿਚਾਰ ਵਟਾਂਦਰਾ ਕੀਤਾ। ਇਹ ਪੁੱਛੇ ਜਾਣ ’ਤੇ ਕਿ ਉਹ ਸਿਆਸਤ ਵਿੱਚ ਆਉਣ ਲਈ ਤਿਆਰ ਹਨ ਤਾਂ ਉਹਨਾਂ ਕਿਹਾ ਕਿ ਉਹ ਇਸ ਬਾਰੇ ਜਲਦੀ ਹੀ ਆਪਣਾ ਫੈਸਲਾ ਪੰਥ ਦਾ ਅਦਾਲਤ ਵਿੱਚ ਰੱਖਣਗੇ। ਜਦੋਂ ਪੁੱਛਿਆ ਗਿਆ ਕਿ, ਕੀ ਕਿਸੇ ਅਕਾਲੀ ਆਗੂ ਨੇ ਤੁਹਾਡੇ ਪਰਿਵਾਰ ਨਾਲ ਕੋਈ ਸੰਪਰਕ ਕੀਤਾ ? ਤਾਂ ਉਹਨਾਂ ਕਿਹਾ ਕਿ ਹਾਲੇ ਉਹ ਕੁੱਝ ਨਹੀਂ ਕਹਿਣਾ ਚਾਹੁੰਦੇ। ਪਰ ਉਹਨਾਂ ਗੱਲਬਾਤ ਦੌਰਾਨ ਅਜਿਹੇ ਸੰਕੇਤ ਦਿੱਤੇ ਕਿ ਜੇਕਰ ਉਹਨਾਂ ਨੂੰ ਪੈਰੋਲ ਤੇ ਰਿਹਾਈ ਮਿਲਦੀ ਹੈ ਅਤੇ ਪੰਥ ਮੈਨੂੰ ਜ਼ਿੰਮੇਵਾਰੀ ਸੌਂਪਦਾ ਹੈ ਤਾਂ ਮੈਂ ਉਸਨੂੰ ਨਿਭਾਵਾਂਗਾ। ਭਾਈ ਹਵਾਰਾ ਨੇ ਕਿਹਾ ਕਿ ਪੰਜਾਬ ਅਤੇ ਬਾਹਰ ਜ਼ੇਲ੍ਹਾਂ ਵਿੱਚ ਬੈਠੇ ਸਿੱਖ ਨੌਜਵਾਨ ਜੋ ਕਿ ਸਜ਼ਾ ਵੀ ਪੂਰੀ ਕਰ ਚੁੱਕੇ ਹਨ ਨੂੰ ਰਿਹਾਅ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਗੰਭੀਰਤਾ ਅਤੇ ਸੁਹਿਰਦਤਾ ਨਾਲ ਯਤਨ ਕਰੇ। ਉਹਨਾਂ ਕਿਹਾ ਕਿ 1984 ਦੇ ਦਿੱਲੀ ਦੰਗਿਆਂ ਦੇ ਦੋਸ਼ੀ ਤਾਂ ਸ਼ਰੇਆਮ ਘੁੰਮ ਰਹੇ ਹਨ ਪਰ ਹਜ਼ਾਰਾਂ ਸਿੱਖਾਂ ਦੇ ਕਾਤਲਾਂ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਇਹ ਆਉਂਦੀਆਂ ਚੋਣਾਂ ਵਿੱਚ ਸਿੱਖ ਹਿਤੈਸ਼ੀਆਂ ਨੂੰ ਹੀ ਅੱਗੇ ਲਿਆਉਣ। ਵਰਨਣਯੋਗ ਹੈ ਕਿ ਭਾਈ ਹਵਾਰਾ ਇਸ ਸਮੇਂ ਤਿਹਾੜ ਜ਼ੇਲ੍ਹ ਵਿੱਚ ਬੰਦ ਹਨ ਅਤੇ ਅਖੌਤੀ ਸਾਧ ਬਾਬਾ ਪਿਆਰਾ ਸਿੰਘ ਭਨਿਆਰਾ ਹੋਏ ਕਥਿਤ ਕਾਤਲਾਨਾ ਹਮਲੇ ਦੇ ਦੋਸ਼ ਵਿੱਚ ਲਗਾਤਾਰ ਸਿੰਘ ਹਵਾਰਾ ਨੂੰ ਨੂਰਪੁਰਬੇਦੀ ਪੁਲਿਸ ਵੱਲੋਂ ਦਰਜ਼ ਐ¤ਫ. ਆਰ. ਆਈ. ਨੂੰ 5 ਅਧੀਨ ਧਾਰਾ 3/4 ਐਕਸਪਲੋਸਿਵ ਐਕਟ ਦੀ ਧਾਰਾ 120 ਬੀ ਆਈ. ਪੀ. ਸੀ. ਤਹਿਤ ਪ੍ਰੋਡਕਸ਼ਨ ਵਰੰਟ ਤੇ ਰੋਪੜ ਦੇ ਐਸ.ਪੀ. (ਐ¤ਚ) ਸ੍ਰ. ਡੀ. ਐਸ. ਮਾਨ ਦੀ ਅਗਵਾਈ ਹੇਠ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਪੇਸ਼ ਕੀਤਾ ਗਿਆ ਅਦਾਲਤ ਨੇ ਅੱਜ ਸ੍ਰ. ਹਵਾਰਾ ਵਿੱਚ ਚਾਰਜ਼ਜ਼ ਫਰੇਮ ਕਰਕੇ ਸ੍ਰ. ਹਵਾਰਾ ਦਾ ਕੇਸ ਰੋਪੜ ਅਦਾਲਤ ਵਿਖੇ ਤਬਦੀਲ ਕਰ ਦਿੱਤਾ ਤੇ ਅਗਲੀ ਪੇਸ਼ੀ 19 ਮਾਰਚ 2014 ਰੱਖੀ ਗਈ ਹੈ।