ਲਾਲੂ ਯਾਦਵ ਨਾਲ ਮੰਚ ਸਾਂਝਾ ਨਹੀਂ ਕਰਨਾ ਚਾਹੁੰਦੇ ਰਾਹੁਲ ਗਾਂਧੀ

image ਨਵੀਂ ਦਿੱਲੀ, 6 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਬਿਹਾਰ ਵਿਚ ਭਾਵੇਂ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਵਿਚਾਲੇ ਸੀਟਾਂ ਨੂੰ ਲੈ ਕੇ ਤਾਲਮੇਲ ਹੋ ਗਿਆ ਹੈ, ਪਰ ਖ਼ਬਰ ਹੈ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨਾਲ ਮੰਚ ਸਾਂਝਾ ਨਹੀਂ ਕਰਨਾ ਚਾਹੁੰਦੇ। ਦੱਸਣਯੋਗ ਹੈ ਕਿ ਰਾਹੁਲ ਗਾਂਧੀ 13 ਮਾਰਚ ਨੂੰ ਦੋ ਦਿਵਸੀ ਬਿਹਾਰ ਦੌਰੇ ’ਤੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਸੂਬੇ ਵਿਚ ਆਪਣੇ ਪੱਧਰ ’ਤੇ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ। ਵਰਨਣਯੋਗ ਹੈ ਕਿ ਰਾਹੁਲ ਗਾਂਧੀ ਨੇ ਕੁਝ ਮਹੀਨੇ ਪਹਿਲਾਂ ਦਿੱਲੀ ਵਿੱਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਸ ਡ੍ਰਾਫਟ ਆਰਡੀਨੈਂਸ ਨੂੰ ਫਾੜ ਦਿੱਤਾ ਸੀ, ਜਿਸ ਵਿੱਚ ਦਾਗੀ ਨੇਤਾਵਾਂ ਨੂੰ ਸੁਰੱਖਿਆ ਦੇਣ ਦੀ ਗੱਲ ਆਖੀ ਗਈ ਸੀ। ਹਾਲਾਂਕਿ ਰਾਹੁਲ

ਗਾਂਧੀ ਖੁਦ ਇਕ ਇੰਟਰਵਿਊ ਵਿੱਚ ਇਹ ਗੱਲ ਆਖ ਚੁੱਕੇ ਹਨ ਕਿ ਉਹ ਰਾਜਦ ਨਾਲ ਗਠਜੋੜ ਕਰ ਰਹੇ ਹਨ ਨਾ ਕਿ ਵਿਅਕਤੀ (ਲਾਲੂ ਯਾਦਵ) ਨਾਲ।

Send this to a friend