ਰਾਜ ਨਹੀਂ ਸੇਵਾ ਦਾ ਨਾਅਰਾ ਦੇਣ ਵਾਲੀ ਸਰਕਾਰ ਦੇ ਰਾਜ ’ਚ
ਲੁਧਿਆਣਾ, 6 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਭੈਣ ਧੰਨ ਕੌਰ ਦੀ ਪੋਤਰੀ ਸੁਖਦੇਵ ਕੌਰ ਦੀ ਸਹੁਰੇ ਪਿੰਡ ਟਿੰਬਰਵਾਲ ਜ਼ਿਲ੍ਹਾ ਲੁਧਿਆਣਾ ਤਹਿਸੀਲ ਪਾਇਲ ਵਿਖੇ ਜੱਦੀ ਜ਼ਮੀਨ ਨੂੰ ਜਾਣ ਵਾਲੇ ਸਰਕਾਰੀ ਰਾਹ ਨੂੰ ਕਬਜ਼ਾਧਾਰੀਆਂ ਵੱਲੋਂ ਕੀਤਾ ਕਬਜ਼ਾ ਛਡਵਾਉਣ ਲਈ ਕਈ ਮਹੀਨਿਆਂ ਤੋਂ ਸਰਕਾਰੀ ਅਦਾਰਿਆਂ ਦੇ ਦਫ਼ਤਰਾਂ ’ਚ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਡੀਸੀ ਸਾਹਿਬ ਨੂੰ ਦਿੱਤੀ ਦਰਖਾਸਤ ਸਮੇਂ ਸਾਨੂੰ ਇਨਸਾਫ਼ ਮਿਲਣ ਦਾ ਭਰੋਸਾ ਦਿੱਤਾ ਗਿਆ ਪਰ ਤਕਰੀਬਨ ਡੇਢ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ।ਪੱਤਰਕਾਰਾਂ ਨੂੰ ਸੁਖਦੇਵ ਕੌਰ ਨੇ ਦੱਸਿਆ ਕਿ ਕੁਝ ਅਕਾਲੀ ਲੀਡਰਾਂ ਦੀ ਸ਼ਹਿ ’ਤੇ ਕਬਜ਼ਾ ਨਹੀਂ ਛੱਡਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਮੇਰਾ
ਬਾਕੀ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ। ਮੇਰੇ ਪਤੀ ਬਿਮਾਰ ਹੋਣ ਕਾਰਨ ਚੱਲਣ-ਫਿਰਨ ਤੋਂ ਅਸਮਰਥ ਹਨ। ਮੈਨੂੰ ਆਪਣੇ ਪਤੀ ਨੂੰ ਲੁਧਿਆਣਾ ਵਿਖੇ ਇਕੱਲਾ ਆਪਣੇ ਘਰ ’ਚ ਛੱਡਕੇ ਮੈਨੂੰ ਪਿੰਡ ਟਿੰਬਰਵਾਲ ਆਉਣਾ ਪੈਂਦਾ ਹੈ। 28 ਮਾਰਚ ਨੂੰ ਮੈਨੂੰ ਕਾਨੂੰਗੋ ਕੁਲਦੀਪ ਸਿੰਘ ਨੇ ਸੱਦਿਆ ਸੀ ਅਤੇ ਕਿਹਾ ਸੀ ਕਿ ਅੱਜ ਤੁਹਾਡੇ ਸਰਕਾਰੀ ਰਾਹ ਦੀ ਮਿਣਤੀ ਕਰ ਦਿੱਤੀ ਜਾਵੇਗੀ। ਜਦ ਅਸੀਂ ਸਰਕਾਰੀ ਮੁਲਾਜ਼ਮਾਂ ਸਮੇਤ ਮਿਣਤੀ ਕਰ ਰਹੇ ਸੀ ਤਾਂ ਕਬਜ਼ਾਧਾਰੀਆਂ ਵੱਲੋਂ ਇਹ ਕਹਿ ਕਿ ਮਿਣਤੀ ਰੁਕਵਾ ਦਿੱਤੀ ਗਈ ਕਿ ਇਸ ਰਾਹ ’ਤੇ ਸਟੇਅ ਹੋ ਚੁੱਕੀ ਹੈ। ਸਰਕਾਰੀ ਮੁਲਾਜ਼ਮ ਸਟੇਅ ਦੇ ਕਾਗਜ਼ ਚੈ¤ਕ ਕੀਤੇ ਬਿਨਾ ਉ¤ਥੋਂ ਚਲੇ ਗਏ ਜਦਕਿ ਇਸ ਸਟੇਅ ਬਾਰੇ ਪਤਾ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਸਰਕਾਰੀ ਰਾਹ ’ਤੇ ਕਿਸੇ ਵੀ ਤਰ੍ਹਾਂ ਸਟੇਅ ਨਹੀਂ ਲੱਗ ਸਕਦੀ। ਜਦ ਅੱਜ ਇਸ ਬਾਰੇ ਐ¤ਸ.ਡੀ.ਐ¤ਮ. ਦਫ਼ਤਰ ਪਾਇਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫੋਰਸ ਦੀ ਘਾਟ ਹੋਣ ਕਰਕੇ ਮਿਣਤੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ 11 ਮਾਰਚ ਨੂੰ ਮੈਂ ਆਪ ਜਾ ਕੇ ਮਿਣਤੀ ਕਰਾਵਾਂਗਾ ਪਰ ਦੂਜੇ ਪਾਸੇ ਮੇਰੇ ਘਰ ਵਿੱਚ ਹੋਰ ਕੋਈ ਮਂੈਬਰ ਨਾ ਹੋਣ ਕਰਕੇ ਕਬਜ਼ਾਧਾਰੀ ਜਸਮੇਲ ਸਿੰਘ, ਜਸਵਿੰਦਰ ਸਿੰਘ ਪੁੱਤਰ ਅਜੀਤ ਸਿੰਘ, ਜਸਪ੍ਰੀਤ ਸਿੰਘ, ਫੌਜੀ ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਪੋਤਰੇ ਅਜੀਤ ਸਿੰਘ ਮੈਨੂੰ ਇਹ ਰਾਹ ਨਾ ਛਡਵਾਉਣ ਲਈ ਧਮਕੀਆਂ ਵੀ ਦਿੰਦੇ ਹਨ ਕਿ ਜੇ ਤੂੰ ਦਿੱਤੀਆਂ ਦਰਖਾਸਤਾਂ ਵਾਪਿਸ ਨਹੀ ਲੈਂਦੀ ਤਾਂ ਤੂੰ ਜ਼ਿਆਦਾ ਸਮਾਂ ਨਹੀਂ ਬਚ ਸਕਦੀ।ਸ਼ਹੀਦ ਭਗਤ ਸਿੰਘ ਸੱਭਿਆਚਾਰ ਲੁਧਿਆਣਾ ਤੋਂ ਸੁਖਵਿੰਦਰ ਸਿੰਘ ਲੀਲ, ਰਮਨਜੀਤ ਸੰਧੂ, ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਤੋਂ ਦੇਵ ਸਰਾਭਾ, ਸਤਿੰਦਰ ਖੰਡੂਰ, ਸ਼੍ਰੋ: ਬਾਬਾ ਜੀਵਨ ਸਿੰਘ ਦੇ ਬਲਵਿੰਦਰ ਸਿੰਘ, ਆਰਥਿਕ ਅਜ਼ਾਦੀ ਤੋਂ ਸਿਕੰਦਰ ਸਿੰਘ ਸਨੁੇਤ, ਗਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ ਤੋਂ ਜਨਰਲ ਸਕੱਤਰ ਜਸਦੇਵ ਲਲਤੋਂ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ ਅਤੇ ਇਸ ਤੋਂ ਨਿਕਲਣ ਵਾਲੇ ਘਾਤਕ ਸਿੱਟੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।