ਬਰਨਾਲਾ, 14 ਜੁਲਾਈ (ਬਾਜ ਸਿੰਘ ਰਟੌਲ)- ਪਿਛਲੇ ਦਿਨੀ ਮੋਟਰਸੈਕਲ ਸਵਾਰ ਲੁਟੇਰੇਆਂ ਨੇ ਬਸ ਸਟੈਡ ਬਰਨਾਲਾ ਕੋਲ ਹਿਮਾਸੂ ਦਾਨੀਆ ਨੂੰ ਗੋਲੀਆਂ ਮਾਰ ਦਿਤੀਆਂ ਸਨ ਜਿਸ ਨਾਲ ਹਿਮਾਸੂ ਦਾਨੀਆ ਦੀ ਮੋਕੇ ਪਰ ਹੀ ਮੌਤ ਹੋ ਗਈ ਸੀ।ਇਸ ਦੁਖਦਈ ਘੜੀ ਵਿਚ ਸਰਦਾਰ ਕੇਵਲ ਸਿੰਘ ਢਿਲੋ ਉਹਨਾ ਦੇ ਪਰਿਵਾਰ ਨਾਲ ਦੁਖ ਸਾਝਾਂ ਕਰਨ ਲਈ ਪਹੁੰਚੇ। ਸਰਦਾਰ ਕੇਵਲ ਸਿੰਘ ਢਿਲੋ ਨੇ ਪਰਿਵਾਰ ਨੂੰ ਪੂਰਨ ਭਰੋਸਾ ਦਵਾਇਆ ਕਿ ਹਿਮਾਸੂ ਦੇ ਕਾਤਲਾਂ ਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਹੀ ਜਾਵੇਗਾ ।ਉਹ ਹਰ ਸਮੇ ਇਸ ਦੁਖ ਦੀ ਘੜੀ ਵਿਚ ਪਰਿਵਾਰ ਨਾਲ ਖੜੇ ਹਨ। ਇਸ ਸਮੇ ਉਹਨਾ ਨਾਲ ਦੁਖ ਸਾਝਾਂ ਕਰਨ ਲਈ ਅਮਰਦੀਪ ਸਿੰਘ ਆਈ ਜੀ ਪਰਿਆਲਾ ਜੋਨ, ਹਰਜੀਤ ਸਿੰਘ ਐਸ ਐਸ ਪੀ ਬਰਨਾਲਾ, ਸੁਖਦੇਵ ਸਿੰਘ ਵਿਰਕ ਐਸ ਪੀ ਡੀ ਬਰਨਾਲਾ ਸਾਮਲ ਸਨ।