ਫਰੀਦਕੋਟ, 12 ਜੁਲਾਈ (ਗੁਰਜੀਤ ਰੋਮਾਣਾ)- ਪੰਜਾਬ ਦੇ ਡੀ ਜੀ ਪੀ ਸ੍ਰੀ ਸੁਰੇਸ਼ ਅਰੋੜਾ ਵਲੋਂ ਮਹਿਕਮੇ ਵਿਚ ਸਨਿਉਲਟੀ, ਇਮਾਨਦਾਰ ਅਤੇ ਮਿਹਨਤੀ ਜਵਾਨਾਂ ਨੂੰ ਉਨ੍ਹਾਂ ਬਣਦਾ ਸਨਮਾਨ ਅਤੇ ਪ੍ਰਮੋਸ਼ਨ ਦੇਣ ਦੇ ਲਹਿਜੇ ਮੁਤਾਬਕ ਜਿਲ੍ਹਾ ਫਰੀਦਕੋਟ ਦੇ ਸੀਨੀਅਰ ਪੁਲਿਸ ਕਪਤਾਨ ਡਾ ਨਾਨਕ ਸਿੰਘ ਵਲੋਂ ਇਮਾਨਦਾਰੀ ਨਾਲ ਵਧੀਆ ਸੇਵਾਂਵਾਂ ਦੇਣ ਬਦਲੇ ਕੁਝ ਜਵਾਨਾਂ ਨੂੰ ਹੌਲਦਾਰ ਤੋਂ ਸਹਾਇਕ ਸਬ-ਇੰਸਪੈਕਟਰ ਵਜੋਂ ਤਰਕੀ ਦੇਣ ਦੇ ਆਰਡਰ ਕੀਤੇ ਸਨ।ਇਸੇ ਅਧਾਰ ਤੇ ਹਾਕਮ ਸਿੰਘ ਜੋ ਪੈਨਸ਼ਨ ਕਲਰਕਚ ਵਜੋਂ ਇਮਾਨਦਾਰੀ ਅਤੇ ਪੂਰੀ ਮਿਹਨਤ ਨਾਲ ਆਪਣੀਆਂ ਸੇਵਾਂਵਾਂ ਨਿਭਾਅ ਰਹੇ ਹਨ ਨੂੰ ਸੀਨੀਅਰ ਹੌਲਦਾਰ ਤੋਂ ਤਰਕੀ ਦੇ ਕੇ ਸਹਾਇਕ ਸਬ ਇੰਸਪੈਕਟਰ ਬਣਾ ਦਿਤਾ ਗਿਆ ਹੈ।
ਹਾਕਮ ਸਿੰਘ ਦੇ ਐਸ ਐਸ ਪੀ ਡਾ ਨਾਨਕ ਸਿੰਘ ਵਲੋਂ ਤਰਕੀ ਦੇ ਸਟਾਰ ਲਗਾਏ ਅਤੇ ਵਧਾਈ ਦਿਤੀ।ਇਸ ਮੌਕੇ ਹਾਕਮ ਸਿੰਘ ਵਲੋਂ ਸੀਨੀਅਰ ਅਫਸਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਸੀਨੀਅਰਜ ਅਫਸਰਜ ਨੂੰ ਇਹ ਵਿਸ਼ਵਾਸ਼ ਦਵਾਉਂਦੇ ਹਨ ਕਿ ਉਨ੍ਹਾਂ ਨੂੰ ਮਿਲੀ ਜ਼ੁਮੇਵਾਰੀ ਨੂੰ ਉਹ ਹੋਰ ਤਨਦੇਹੀ ਨਾਲ ਨਿਭਾਉਣਗੇ ਅਤੇ ਮਹਿਕਮੇ ਰਾਹੀਂ ਪਬਲਿਕ ਨੂੰ ਪਹਿਲ ਦੇ ਅਧਾਰ ਤੇ ਆਪਣੀਆਂ ਬਣਦੀਆਂ ਸੇਵਾਂਵਾਂ ਦੇਣਗੇ।
ਹਾਕਮ ਸਿੰਘ ਨੂੰ ਸਹਾਇਕ ਸਬ-ਇੰਸਪੈਕਟਰ ਵਜੋਂ ਮਿਲੀ ਤਰੱਕੀ



