Skip to content
Independent perspectives. Global stories.
BREAKING

ਸਿਹਤ ਮੰਤਰੀ ਨੇ ਬੇਰੁਜ਼ਗਾਰ ਸਿਹਤ ਵਰਕਰਾਂ ਨੂੰ ਦਿੱਤਾ ਭਰੋਸਾ

Share this story

ਧੂਰੀ, 12 ਜੁਲਾਈ (ਅਨਵਰ)- ਸਿਹਤ ਵਿਭਾਗ ਵਿੱਚ ਸਿਹਤ ਵਰਕਰ (ਮੇਲ) ਦੀਆਂ 1263 ਅਸਾਮੀਆਂ ਉਪਰ ਭਰਤੀ ਦੀ ਅੱਧਵਾਟੇ ਲਟਕ ਰਹੀ ਭਰਤੀ ਪ੍ਰਕ੍ਰਿਆ ਨੂੰ ਪੂਰਾ ਕਰਵਾਉਣ ਲਈ ਅਤੇ ਪਹਿਲਾਂ ਜਾਰੀ ਕੀਤੀ ਇਸ਼ਤਿਹਾਰ ਵਿੱਚ ਅਸਾਮੀਆਂ ਦਾ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਬੇਰੁਜਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਬੇਰੁਜਗਾਰ ਸਿਹਤ ਵਰਕਰਾਂ ਦਾ ਭਰਵਾਂ ਇਕੱਠ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਪਟਿਆਲਾ ਵਿਖੇ ਮਿਲਿਆ। ਧੂਰੀ ਵਿਖੇ ਜ਼ਿਲ੍ਹਾਂ ਪ੍ਰਧਾਨ ਕਰਮਜੀਤ ਸਿੰਘ ਧੂਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸੰਬਰ 2017 ਵਿੱਚ ਸਿਹਤ ਵਿਭਾਗ ਵੱਲੋਂ 1263 ਸਿਹਤ ਵਰਕਰ ਭਰਤੀ ਕਰਨ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਉਪਰੰਤ ਪੰਜਾਬ ’ਚ ਨਵੀਂ ਬਣੀ ਕਾਂਗਰਸ ਸਰਕਾਰ ਨੇ ਯੂਨੀਅਨ ਦੇ ਰੱਖੇ ਪ੍ਰੋਗਰਾਮ ਅੱਗੇ ਝੁੱਕਦਿਆਂ ਲੰਘੀ 20 ਅਪਰੈਲ ਨੂੰ 919 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਸਟੇਸ਼ਨ ਕੌਸਲਿੰਗ ਕਰਵਾ ਦਿੱਤੀ ਅਤੇ ਬਾਕੀ ਬੱਚਦੇ ਪੇਪਰ ਪਾਸ ਬੇਰੁਗਜਾ ਉਮੀਦਵਾਰਾਂ ਨੂੰ ਸਿਹਤ ਮੰਤਰੀ ਪੰਜਾਬ ਨੇ 30 ਅਪਰੈਲ ਨੂੰ ਪਟਿਆਲਾ ਦੇ ਬਾਰਾਦਰੀ ਬਾਗ ਵਿੱਚ ਪਹੁੰਚਕੇ ਅਸਾਮੀਆਂ ਵਿੱਚ ਵਾਧਾ ਕਰਨ ਦਾ ਭਰੌਸਾ ਦਿੱਤਾ ਸੀ ਆਗੂ ਨੇ ਦੱਸਿਆ ਕਿ ਸਿਹਤ ਮੰਤਰੀ ਨੇ ਬੇਰੁਜਗਾਰਾਂ ਨਾਲ ਗੱਲਬਾਤ ਕਰਦਿਆਂ ਅਸਾਮੀਆਂ ਵਧਾਉਣ ਵਾਲੇ ਵਾਅਦੇ ਨੂੰ ਮੁੜ ਦੁਹਰਾਇਆ, ਉਨ੍ਹਾਂ ਅਦਾਲਤੀ ਫ਼ੈਸਲੇ ਦੀ ਨਕਲ ਪ੍ਰਾਪਤ ਕਰਕੇ ਅਗਲੀ ਕਾਰਵਾਈ ਕਰਨ ਦਾ ਭਰੌਸਾ ਦਿੱਤਾ ਅਤੇ 13 ਜੁਲਾਈ ਦੀ ਚੰਡੀਗੜ੍ਹ ਮੀਟਿੰਗ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਹਰਵਿੰਦਰ ਸਿੰਘ ਚੰਗਾਲ, ਰਾਜਵੀਰ ਸਿੰਘ ਸੁਲਤਾਨਪੁਰ, ਤਰਲੋਚਨ ਸਿੰਘ ਨਾਗਰਾ, ਸੁਖਜੀਵਨ ਸਿੰਘ ਸੰਗਰੂਰ ਆਦਿ ਵੀ ਹਾਜ਼ਰ ਸਨ।’

WRITTEN BY