Skip to content
Independent perspectives. Global stories.
BREAKING

ਵਿਆਹੁਤਾ ਵੱਲੋਂ ਪਤੀ ਸਮੇਤ ਸਹੁਰਾ ਪਰਿਵਾਰ ਵਿਰੁੱਧ 5ਵੇਂ ਮਹੀਨੇ ’ਚ ਬੱਚਾ ਗਿਰਵਾਉਣ ਦੇ ਦੋਸ਼

Share this story

ਲਗਾਤਾਰ ਕਰਦੇ ਰਹੇ ਕੁੱਟਮਾਰ, ਪੁਲਿਸ ਨੇ ਨਹੀਂ ਕੀਤੀ ਸੁਣਵਾਈ’

ਰਾਮਪੁਰਾ ਫੁਲ, 12 ਜੁਲਾਈ (ਮਨਪ੍ਰੀਤ ਸਿੰਘ ਗਿੱਲ)- ਮੰਡੀ ਕਲਾਂ ਪਿੰਡ ਦੀ ਇਕ ਬੇਟੀ ਨੇ ਆਪਣੇ ਪਤੀ ਅਤੇ ਸਹੁਰਾ ਪ੍ਰੀਵਾਰ ਖਿਲਾਫ ਉਸ ਦੇ ਗਰਭ ਵਿਚ ਪਲ ਰਹੇ 5ਵੇਂ ਮਹੀਨੇ ਦਾ ਬੱਚਾ ਗਿਰਵਾਉਣ ਅਤੇ ਘਰੇਲੂ ਹਿੰਸਾ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਜਾਣਕਾਰੀ ਦਿੰਦਿਆਂ ਲਵਪ੍ਰੀਤ ਕੌਰ ਪੁੱਤਰੀ ਰੇਸ਼ਮ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 8 ਸਾਲ ਪਹਿਲਾਂ ਅਵਤਾਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਡਸਕਾ ਨੇੜੇ ਲਹਿਰਾਗਾਗਾ ਨਾਲ ਹੋਇਆ ਸੀ ਜਿਸ ਤੋਂ ਬਾਅਦ ਉਸ ਦੇ ਦੋ ਬੇਟੀਆਂ 5 ਸਾਲ ਤੇ 3 ਸਾਲ ਦੀਆਂ ਹਨ। 2 ਬੇਟੀਆਂ ਪੈਦਾ ਕਰਨ ਕਾਰਨ ਵੀ ਘਰੇ ਕਲੇਸ਼ ਰਹਿੰਦਾ ਸੀ। ਫਰਵਰੀ 2018 ‘ਚ ਉਸ ਦੀ ਮਾਂ ਦੀ ਮੌਤ ਹੋ ਜਾਣ ਕਾਰਨ ਉਹ ਪੇਕੇ ਪਿੰਡ ਮੰਡੀਕਲਾਂ ਆਈ ਸੀ ਜਿਥੇ ਉਸ ਨੂੰ ਗਰਭਵਤੀ ਹੋਣ ਦਾ ਪਤਾ ਲੱਗਿਆ ਅਤੇ ਸਥਾਨਕ ਡਿਸਪੈਂਸਰੀ ‘ਚੋਂ ਉਸ ਦਾ ਕਾਰਡ ਵੀ ਬਣਿਆ ਸੀ। ਪਤੀ ਨੂੰ ਦੱਸਣ ‘ਤੇ ਉਹ ਵਾਰ ਵਾਰ ਅਬਾਰਸ਼ਨ ਕਰਾਉਣ ਲਈ ਕਹਿੰਦਾ ਰਿਹਾ ਪਰ ਉਹ ਇਹ ਪਾਪ ਨਹੀਂ ਕਰਨਾ ਚਾਹੁੰਦੇ ਸਨ ਸੋ ਬੱਚਾ ਨਾ ਗਿਰਵਾਇਆ। ਚੌਥੇ ਮਹੀਨੇ ਉਸ ਦਾ ਪਤੀ ਆ ਕੇ ਉਸ ਨੂੰ ਸਹੁਰੇ ਲੈ ਗਿਆ ਜਿਥੇ 1 ਮਹੀਨਾ ਉਸ ਦਾ ਸਾਰਾ ਸਹੁਰਾ ਪਰਿਵਾਰ ਉਸ ਨੂੰ ਅਬਾਰਸ਼ਨ ਕਰਾਉਣ ਲਈ ਦਬਾਅ ਪਾਉਂਦਾ ਰਿਹਾ ਤੇ ਕੁੱਟਮਾਰ ਕਰਦਾ ਰਿਹਾ। ਉਪਰੰਤ ਇਕ ਦਿਨ ਉਸ ਦੇ ਪਤੀ ਨੇ ਉਸ ਦੇ ਬੇਹੋਸ਼ੀ ਦਾ ਟੀਕਾ ਲਗਵਾ ਕੇ ਧੱਕੇ ਨਾਲ ਮੂੰਹ ਵਿਚ ਕਿੱਟ ਪਾ ਦਿੱਤੀ ਅਤੇ ਗੋਲੀਆਂ ਵਗੈਰਾ ਖਵਾ ਕੇ ਉਸ ਦਾ ਗਰਭ ਗਿਰਾ ਦਿੱਤਾ। ਇਕ ਦਿਨ ਉਹ ਲੁਕ ਛਿਪ ਕੇ ਆਪਣੇ ਪੇਕੇ ਪਿੰਡ ਪਹੁੰਚੀ। ਉਸ ਨੇ ਦੋਸ਼ ਲਾਏ ਕਿ ਇਸ ਮਾਮਲੇ ‘ਚ ਉਸ ਦੇ ਪਤੀ ਸਮੇਤ ਦਿਉਰ, ਸੱਸ, ਸਹੁਰਾ ਅਤੇ ਨਣਦਾਂ ਵੀ ਸ਼ਾਮਿਲ ਹਨ।
ਪੁਲੀਸ ਨਹੀਂ ਕਰ ਰਹੀ ਕੋਈ ਕਾਰਵਾਈ- ਲੜਕੀ ਨੇ ਦੱਸਿਆ ਕਿ ਜਦ ਉਹ ਲਹਿਰਾਗਾਗਾ ਸਦਰ ਥਾਣਾ ਦੀ ਪੁਲੀਸ ਕੋਲ ਸ਼ਿਕਾਇਤ ਲੈਕੇ ਗਏ ਤਾਂ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ 15 ਲੱਖ ਲੈ ਕੇ ਸਮਝੌਤਾ ਕਰਨ ਨੂੰ ਕਹਿੰਦੇ ਰਹੇ ਪਰ ਉਹ ਨਾ ਮੰਨੇ ਤਾਂ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ।
ਕੀ ਕਹਿੰਦਾ ਹੈ ਪਤੀ:- ਇਸ ਬਾਰੇ ਲੜਕੀ ਦੇ ਪਤੀ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ‘ਤੇ ਲਾਏ ਸਾਰੇ ਦੋਸ਼ ਬੇਬੁਨਿਆਦ ਹਨ। ਗਰਭਪਾਤ ਉਸ ਨੇ ਨਹੀਂ ਕਰਵਾਇਆ ਬਲਕਿ ਲੜਕੀ ਢਿੱਲੀ ਮੱਠੀ ਹੋ ਗਈ ਸੀ ਜਿਸ ਕਾਰਨ ਇਹ ਕੁਦਰਤੀ ਹਾਦਸਾ ਵਾਪਰ ਗਿਆ।
ਕੀ ਕਹਿੰਦੇ ਨੇ ਥਾਣਾ ਮੁਖੀ:- ਇਸ ਸਬੰਧੀ ਲਹਿਰਾਗਾਗਾ ਸਦਰ ਦੇ ਮੁੱਖ ਥਾਣਾ ਅਫਸਰ ਜਸਵੀਰ ਸਿੰਘ ਨੇ ਕਿਹਾ ਲੜਕੀ ਬਿਆਨ ਦੇਵੇ ਅਤੇ ਉਸ ਦਾ ਮੈਡੀਕਲ ਕਰਵਾਉਣ ਉਪਰੰਤ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

WRITTEN BY