ਮੁ
ਲਾਂਪੁਰ ਦਾਖਾ, 11 ਜੁਲਾਈ (ਸੰਜੀਵ)- ਲੋਕ ਸਭਾ ਲੁਧਿਆਣਾ ਤੋਂ ਮੈਂਬਰ ਰਵਨੀਤ ਸਿੰਘ ਬਿ¤ਟੂ ਨੇ ਅ¤ਜ ਸਵੇਰੇ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ,ਜਾਟ ਮਹਾਂ ਸਭਾ ਮਾਲਵਾ ਜੋਨ ਦੇ ਪ੍ਰਧਾਨ ਮੇਜਰ ਸਿੰਘ ਮੁ¤ਲਾਂਪੁਰ ਦੇ ਨਾਲ ਰਕਬਾ ਰੋਡ ‘ਤੇ ਸਥਿਤ ਗੁਰੂ ਨਾਨਕ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕੀਤਾ ਅਤੇ ਹਸਪਤਾਲ ਅੰਦਰ ਨਸ਼ਾ ਛ¤ਡਣ ਦਾ ਇਲਾਜ ਕਰਵਾ ਰਹੇ ਨੋਜਵਾਨਾਂ ਨਾਲ ਗ¤ਲਬਾਤ ਕੀਤੀ ਅਤੇ ਉਨ੍ਹਾ ਦਾ ਇਲਾਜ ਕਰ ਰਹੇ ਡਾਕਟਰਾ ਨਾਲ ਇਲਾਜ ਸਬੰਧੀ ਵਿਚਾਰ ਚਰਚਾ ਕੀਤੀ ਉਪਰੰਤ ਉਨ੍ਹਾਂ ਨੇ ਪ੍ਰੈ¤ਸ ਕਾਨਫਰੰਸ ਨੂੰ ਸਬੋਧਨ ਕਰਦੇ ਕਿ ਕਿਹਾ ਕਿ ਸਿਵਿਲ ਹਸਪਤਾਲ ਲੁਧਿਆਣਾ ’ਚੋਂ ਨਸ਼ਾ ਛ¤ਡਣ ਲਈ ਦਾਖਲ ਕਰਵਾਏ ਨੌਜਵਾਨਾਂ ਨੂੰ ਭਜਾਉਣ ਵਾਲੇ ਡਾਕਟਰ ਵਿਵੇਕ ਗੋਇਲ ਖਿਲਾਫ ਡਿਊਟੀ ’ਚ ਕੁਤਾਹੀ ਵਰਤਣ ਲਈ ਵਿਭਾਗੀ ਕਾਰਵਾਈ ਕੀਤੀ ਜਾਵੇਗੀ, ਜਿਸ ਬਾਰੇ ਉਨ੍ਹਾਂ ਨੇ ਸਿਹਤ ਮੰਤਰੀ ਪੰਜਾਬ ਦੇ ਧਿਆਨ ਹਿੱਤ ਲਿਆਦਾ ਹੈ।ਜਿਸਨੂੰ ਖਤਮ ਕਰਨ ਲਈ ਕੁੱਝ ਸਮਾਂ ਜਰੂਰ ਲ¤ਗੇਗਾ।ਕਿਉਂਕਿ ਪਿਛਲੀ ਸਰਕਾਰ ਨੇ ਇਨਾਂ ਨੌਜਵਾਨਾਂ ਨੂੰ ਬਚਾਉਣ ਲਈ ਕੋਈ ਯਤਨ ਹੀ ਨਹੀ ਕੀਤਾ ਅਤੇ ਨੋਜਵਾਨ ਨਸ਼ੇ ਦੇ ਪ¤ਕੇ ਆਦੀ ਬਣ ਗਏ। ਉਕਤ ਹਸਪਤਾਲ ‘ਚ 34 ਨਸ਼ਾ ਛ¤ਡਣ ਵਾਲੇ ਨੌਜਵਾਨਾਂ ‘ਚੋ 14 ਨੂੰ ਏਡਜ਼ ਅਤੇ 5 ਨੌਜਵਾਨਾਂ ਨੂੰ ਕਾਲੇ ਪੀਲੀਏ ਦੀ ਸ਼ਿਕਾਇਤ ਹੋਣ ਨੂੰ ਬਿ¤ਟੂ ਨੇ ਗੰਭਰੀਤਾ ਨਾਲ ਲੈਂਦਿਆ ਕਿਹਾ ਕਿ ਇਨਾਂ ਦਾ ਕੇਂਦਰ ਅਤੇ ਸੂਬਾ ਸਰਕਾਰ ਦੀਆ ਸਕੀਮਾਂ ਅਨੁਸਾਰ ਮੁਫਤ ਇਲਾਜ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜੋ ਚਿ¤ਟੇ ਨਸ਼ੇ ਦੇ ਨਾਲ ਨੌਜਵਾਨ ਮਰ ਰਹੇ ਹਨ ਉਹ ਨਸ਼ੇ ਨਾਲ ਨਹੀ ਸਗੋਂ ਉਸਦੀ ਤੋੜ ਨਾਲ ਮਰ ਰਹੇ ਕਿਉਂਕਿ ਨਸ਼ੇ ਦੀ ਸਪਲਾਈ ਲਾਈਨ ਹੀ ਹੌਲੀ- ਹੌਲੀ ਕ¤ਟੀ ਜਾ ਰਹੀ ਹੈ , ਸਾਂਸਦ ਮੈਂਬਰ ਬਿ¤ਟੂ ਨੇ ਇਹ ਵੀ ਦ¤ਸਿਆ ਕਿ ਪੁਲਿਸ ਕਿਸੇ ਵੀ ਨਸ਼ਾ ਛੁਡਾਊ ਕੇਂਦਰ ਵਿ¤ਚ ਨਹੀ ਜਾਵੇਗੀ, ਕਿਉਂਕਿ ਉਨਾਂ ਨੂੰ ਦੇਖਕੇ ਨਸ਼ੇੜੀ ਨੌਜਵਾਨ ਭ¤ਜ ਜਾਂਦੇ ਹਨ ਅਤੇ ਉਨਾਂ ਦਾ ਇਲਾਜ ਨਹੀ ਹੋ ਪਾਉਦਾ। ਆਉਣ ਵਾਲੇ ਸਮੇਂ ‘ਚ ਗ੍ਰਾਮ ਪੰਚਾਇਤਾਂ, ਸਰਪੰਚਾਂ ਅਤੇ ਨੰਬਰਦਾਰਾਂ ‘ਤੇ ਜੁੰਮੇਵਾਰੀ ਪਾਉਣ ਦੀ ਗ¤ਲ ਕਰਦਿਆ ਬਿ¤ਟੂ ਨੇ ਕਿਹਾ ਕਿ ਹਰੇਕਪਿੰਡ ਵਿ¤ਚ ਨਸ਼ਾ ਤਸਕਰਾਂ ਅਤੇ ਨਸ਼ੇੜੀਆ ਲਈ ਉਕਤ ਤੋਂ ਇਲਾਵਾ ਇਲਾਕੇ ਦੇ ਥਾਣਾ ਜਾਂ ਪੁਲਿਸ ਚੌਕੀ ਇੰਚਾਰਜ ਨੂੰ ਵੀ ਜੁੰਮੇਵਾਰ ਸਮਝਿਆ ਜਾਵੇਗਾ। ਇਸ ਮੌਕੇ ਪ੍ਰਧਾਨ ਤੇਲੂ ਰਾਮ ਬਾਂਸਲ, ਈਸ਼ਰ ਇਕਬਾਲ ਸਿੰਘ ਦਿਉਲ, ਮੀਤ ਪ੍ਰਧਾਨ ਸੁਖਪਾਲ ਸਿੰਘ ਭਨੋਹੜ, ਸਾਬਕਾ ਸਰਪੰਚ ਜਤਿੰਦਰ ਸਿੰਘ ਦਾਖਾ, ਸਰਪੰਚ ਕੁਲਵੰਤ ਸਿੰਘ ਬੋਪਾਰਾਏ, ਹਰਮਿੰਦਰ ਸਿੰਘ ਜਾਂਗਪੁਰ ਤੇ ਹੋਰ ਵੀ ਕਾਂਗਰਸੀ ਹਾਜਰ ਸਨ।
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੀਤਾ ਨਸ਼ਾ ਛੁਡਾਊ ਕੇਂਦਰ ਰਕਬਾ ਦਾ ਦੌਰਾ



