ਫਰੀਦਕੋਟ, 11 ਜੁਲਾਈ (ਗੁਰਜੀਤ ਰੋਮਾਣਾ, ਪਰਵਿੰਦਰ ਸਿੰਘ ਕੰਧਾਰੀ)- ਪੰਜਾਬ ਸਰਕਾਰ ਦੇ ਵ¤ਲੋਂ ਸਾਬਕਾ ਮੁ¤ਖ ਮੰਤਰੀ ਬੀਬੀ ਰਜਿੰਦਰ ਕੌਰ ਭ¤ਠਲ ਨੂੰ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਮੈਨ ਨਿਯੁਕਤ ਕੀਤੇ ਜਾਣ ਤੇ ਹਲਕਾ ਜੈਤੋ ਦੇ ਕਾਂਗਰਸੀ ਵਰਕਰਾਂ ਵਿ¤ਚ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਤੇ ਫਰੀਦਕੋਟ ਜਿਲ੍ਹੇ ਦੇ ਪ੍ਰਧਾਨ ਜੋਗਿੰਦਰ ਸਿੰਘ ਪੰਜਗਰਾਈਂ ਅਤੇ ਵਿਧਾਨ ਸਭਾ ਹਲਕਾ ਜੈਤੋ ਦੇ ਯੂਥ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਨੇ ਬੀਬੀ ਰਜਿੰਦਰ ਕੌਰ ਭ¤ਠਲ ਨੂੰ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਨਿਯੁਕਤ ਕੀਤੇ ਜਾਣ ਤੇ ਸਵਾਗਤ ਕੀਤਾ। ਇਸ ਮੌਕੇ ਤੇ ਮਨਜਿੰਦਰ ਸਿੰਘ ਹੈਪੀ ਰੋਮਾਣਾ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਦੌਰਾਨ ਕਿਹਾ ਸਾਬਕਾ ਮੁ¤ਖ ਮੰਤਰੀ ਬੀਬੀ ਰਜਿੰਦਰ ਕੌਰ ਭ¤ਠਲ ਦੀ ਕਾਬਲੀਅਤ ਤੇ ਉਨ੍ਹਾਂ ਦੇ ਰੁਤਬੇ ਨੂੰ ਦੇਖਦਿਆਂ ਕੈਬਨਿਟ ਵਿ¤ਚ ਮਾਣ ਸਨਮਾਨ ਦੇਣ ਲਈ ਉਪ ਚੇਅਰਪਰਸਨ ਰਾਜ ਯੋਜਨਾ ਬੋਰਡ ਪੰਜਾਬ ਨਿਯੁਕਤ ਕਰਕੇ ਕੈਬਨਿਟ ਮੰਤਰੀ ਦਾ ਰੈਂਕ ਦੇਣਾ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਵ¤ਲੋਂ ਸਹੀ ਸਮੇ ਤੇ ਚੁ¤ਕਿਆ ਕਦਮ ਹੈ। ਹੈਪੀ ਰੋਮਾਣਾ ਨੇ ਕਿਹਾ ਬੀਬੀ ਰਜਿੰਦਰ ਕੌਰ ਭ¤ਠਲ ਨੂੰ ਇਹ ਮਾਣ ਉਨ੍ਹਾਂ ਦੀ ਪਾਰਟੀ ਪ੍ਰਤੀ ਵਫਾਦਾਰੀ ਬੇਦਾਗ ਛਵੀ ਸਦਕਾ ਮਿਲਿਆ ਹੈ।ਇਸ ਮੌਕੇ ਮਨਪ੍ਰੀਤ ਸੇਖੋਂ, ਭੁਪਿੰਦਰ ਸਿੰਘ, ਬਿ¤ਟੂ ਔਲਖ, ਚਮਕੌਰ ਸਿੰਘ,ਰਾਜਬੀਰ ਸਿੰਘ, ਸਵਰਨ ਸਿੰਘ, ਗਿਆਨ ਸਿੰਘ, ਰੋਬਿਨ ਢੇਪਈ,ਚੰਦ ਸਿੰਘ ਆਦਿ ਯੂਥ ਆਗੂ ਹਾਜ਼ਰ ਸਨ।
ਰਜਿੰਦਰ ਕੌਰ ਭੱਠਲ ਦੀ ਨਿਯੁਕਤੀ ’ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ



