ਧੂਰੀ, 11 ਜੁਲਾਈ (ਸੰਜੀਵ ਸਿੰਗਲਾ)- ਪੰਜਾਬ ਸਰਕਾਰ ਵੱਲੋਂ ਸਰਕਾਰ ਤੁਹਾਡੇ ਪਿੰਡ ਵਿੱਚ ਪ੍ਰੋਗਰਾਮ ਤਹਿਤ ਅੱਜ ਵਿਧਾਨ ਸਭਾ ਧੂਰੀ ਦੇ ਪਿੰਡ ਬੰਗਾਂਵਾਲੀ ਵਿਖੇ ਬਰੜ੍ਹਵਾਲ, ਧਾਂਦਰਾ, ਸ਼ੇਰਪੁਰ ਸੋਢੀਆਂ ਅਤੇ ਮਾਨਾਂ ਦਾ ਲੋਕ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਵਿੱਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਨਾਇਬ ਤਹਿਸੀਲਦਾਰ ਧੂਰੀ ਕਰਮਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਲੋਕਾਂ ਨੂੰ ਆਪਣੇ ਕੰਮਾਂ-ਕਾਰਾਂ ਤੋਂ ਖੱਜਲ ਖੁਆਰੀ ਤੋਂ ਬਚਾਉਣ ਲਈ ਸਰਕਾਰ ਵੱਲੋਂ ਇੱਕੋ ਛੱਤ ਹੇਠ ਸਾਰੀਆਂ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਅਜਿਹੇ ਕੈਂਪ ਲਗਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਇੰਦਰਜੀਤ ਸਿੰਘ ਕੱਕੜਵਾਲ, ਕਾਕਾ ਤੂਰ, ਕੋਮਲ ਬਦੇਸ਼ਾ, ਹਰਦੇਵ ਸਿੰਘ, ਰਣਜ਼ੀਤ ਸਿੰਘ ਸਰਪੰਚ ਈਸੀ, ਕਾਲਾ ਬੰਗਾਂਵਾਲੀ, ਸੱਤਪਾਲ ਬਰੜ੍ਹਵਾਲ, ਕੁਲਵਿੰਦਰ ਸਿੰਘ ਢੀਂਡਸਾ, ਲਖਵੀਰ ਸਿੰਘ ਧਾਂਦਰਾ, ਤਾਰਾ ਬੇਨੜਾਂ, ਕੁਲਦੀਪ ਸਿੰਘ ਈਸੀ, ਮਿੱਠਾ ਬਰੜ੍ਹਵਾਲ, ਜਗਦੀਪ ਸਿੰਘ ਧਾਂਦਰਾ ਆਦਿ ਵੀ ਹਾਜ਼ਰ ਸਨ।
ਲੋਕ ਸੁਵਿਧਾ ਕੈਂਪ ਦੌਰਾਨ ਵਿਧਾਇਕ ਨੇ ਸ਼ਿਕਾਇਤਾਂ ਸੁਣੀਆਂ



