ਸਾਦਿਕ, 11 ਜੁਲਾਈ (ਗੁਲਜ਼ਾਰ ਮਦੀਨਾ)-ਸਾਦਿਕ ਤੋਂ ਫ਼ਰੀਦਕੋਟ ਜਾਣ ਵਾਲੀ ਸੜਕ ’ਤੇ ਪੈਂਦੇ ਪਿੰਡ ਮਚਾਕੀ ਕਲਾਂ ਨੇੜਿਉਂ ਲੰਘਦੀ ਕ¤ਸੀ ਦੇ ਪੁ¤ਲ ਨੇੜੇ ਇ¤ਕ ਮੋਟਰਸਾਈਕਲ ’ਤੇ ਬ¤ਸ ਚੜ੍ਹ ਜਾਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਜਾਣ ਦਾ ਦ¤ੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਹੀਰੋ ਮਾਰਕਾ ਨੰਬਰੀ ਪੀ.ਬੀ 30 ਐਸ 4497 ’ਤੇ ਸਵਾਰ ਵਿਅਕਤੀ ਜੋ ਪਰਦੇ ਵੇਚਣ ਦਾ ਕੰਮ ਕਰਦਾ ਸੀ ਤੇ ਆਪਣੀ ਲੜਕੀ ਨੂੰ ਮਿਲਣ ਲਈ ਫ਼ਰੀਦਕੋਟ ਜਾ ਰਿਹਾ ਸੀ। ਕ¤ਸੀ ਦੇ ਪੁ¤ਲ ਤੇ ਖੜ੍ਹੇ ਇ¤ਕ ਟਰੈਕਟਰ ਟਾਰਲੀ ਨੂੰ ਜਦੋਂ ਉਸ ਨੇ ਪਾਸ ਕਰਕੇ ਅ¤ਗੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਪਿ¤ਛੋਂ ਆ ਰਹੀ ਫ਼ਰੀਦਕੋਟ ਨੂੰ ਜਾਣ ਵਾਲੀ ਇ¤ਕ ਨਿ¤ਜੀ ਕੰਪਨੀ ਦੀ ਬ¤ਸ ਮੋਟਰਸਾਈਕਲ ’ਤੇ ਚੜ੍ਹ ਗਈ ਜਿਸ ਕਾਰਨ ਮੋਟਰਸਾਈਕਲ ਸਵਾਰ ਜਿਸ ਨੇ ਹੈਲਮਟ ਪਾਇਆ ਹੋਇਆ ਸੀ ਬੁੜਕ ਕੇ ਪਾਸੇ ਜਾ ਡਿ¤ਗਾ ਤੇ ਬ¤ਸ ਮੋਟਰਸਾਈਕਲ ਨੂੰ ਕਾਫ਼ੀ ਅ¤ਗੇ ਧ¤ਕ ਕੇ ਲੈ ਗਈ ਤੇ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਮੋਟਰਸਾਈਕਲ ਵੀ ਕਾਫ਼ੀ ਨੁਕਸਾਨਿਆ ਗਿਆ।ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਪਾਰਟੀ ਮੌਕੇ ਤੇ ਪੁ¤ਜੀ ਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੱਸ ਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ



