Skip to content
Independent perspectives. Global stories.
BREAKING

ਚੌਂਕੀ ਲਗਾਉਣ ਵਾਲੀ ਬੀਬੀ ਨੇ ਮੰਗੀ ਮਾਫੀ

Share this story

ਬੇਅਦਬੀ ਦੀਆਂ ਘਟਨਾਵਾਂ ਰੌਕਣ ਲਈ ਸੰਗਤਾਂ ਦਾ ਸਹਿਯੋਗ ਜਰੂਰੀ : ਸਿੰਘ ਸਾਹਿਬ ਗਿ. ਰਘਬੀਰ ਸਿੰਘ


ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ:ਰਘਬੀਰ ਸਿੰਘ ਨੇ ਦੱਸਿਆ ਕਿ ਪਿੰਡ ਅਕਬਰਪੁਰ ਜਿਲ੍ਹਾ ਰੂਪਨਗਰ ਦੀ ਰਹਿਣ ਵਾਲੀ ਬੀਬੀ ਜਸਬੀਰ ਕੌਰ ਪਤਨੀ ਕੇਸਰ ਸਿੰਘ ਵਲੋਂ ਆਪਣੇ ਘਰ ਵਿਚ ਬਾਬਾ ਅਰਵਿੰਦਰ ਨਾਥ ਦੀ ਸਮਾਧ ਬਣਾਈ ਹੋਈ ਸੀ ਤੇ ਦੂਸਰੀ ਮੰਜਿਲ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਦੋ ਨਿਸ਼ਾਨ ਸਾਹਿਬ ਵੀ ਲਗਾਏ ਹੋਏ ਹਨ ਤੇ ਚੌਂਕੀ ਲਗਾ ਕੇ ਪੁੱਛਾਂ ਦਿੰਦੀ ਸੀ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਉਥੇ ਭੇਜਿਆ। ਉਥੇ ਜਾਣ ਤੇ ਦੇਖਿਆ ਕਿ ਉਸ ਜਗ੍ਹਾ ਤੇ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਤਾਂ ਸਬੰਧਿਤ ਬੀਬੀ ਨਾਲ ਗੱਲ ਕੀਤੀ ਗਈ। ਬੀਬੀ ਜਸਬੀਰ ਕੌਰ ਨੇ ਆਪਣੀ ਗਲਤੀ ਸਵੀਕਾਰਦਿਆਂ ਮਾਫੀ ਮੰਗੀ ਤੇ ਅੱਗੇ ਤੋਂ ਸ਼੍ਰੀ ਗੁਰੂ ਗੰ੍ਰਥ ਸਾਹਿਬ ਦਾ ਪ੍ਰਕਾਸ਼ ਨਾ ਕਰਨ ਦਾ ਵਾਅਦਾ ਕੀਤਾ ਤੇ ਨਿਸ਼ਾਨ ਸਾਹਿਬ ਵੀ ਉਤਾਰਣ ਦਾ ਭਰੋਸਾ ਦਿਤਾ। ਇਸ ਮੌਕੇ ਸਿੰਘ ਸਾਹਿਬ ਗਿ:ਰਘਬੀਰ ਸਿੰਘ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਰੌਕਣ ਲਈ ਸੰਗਤਾਂ ਦਾ ਸਹਿਯੋਗ ਜਰੂਰੀ ਹੈ ਤੇ ਸੰਗਤਾਂ ਇਸ ਪ੍ਰਤੀ ਸੁਚੇਤ ਹੋਣ। ਉਨ੍ਹਾਂ ਕਿਹਾ ਕਿ ਜੇਕਰ ਕਿਸੀ ਵੀ ਜਗ੍ਹਾ ਬੇਅਦਬੀ ਹੋਣ ਬਾਰੇ ਪਤਾ ਲਗਦਾ ਹੈ ਤਾਂ ਤਖਤ ਸਾਹਿਬ ਵਿਖੇ ਜਾਣਕਾਰੀ ਦਿਤੀ ਜਾਵੇ।

WRITTEN BY