ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣ ’ਤੇ ਬਾਜਵਾ ਵੱਲੋਂ ਅਕਾਲੀ-ਭਾਜਪਾ ਸਰਕਾਰ ਦੀ ਨਿੰਦਾ

image ਚੰਡੀਗੜ੍ਹ, 5 ਮਾਰਚ (ਪੀ.ਟੀ.)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਦੁੱਖ ਸਾਂਝਾ ਕੀਤਾ ਹੈ, ਜਿਨ੍ਹਾਂ ਨੂੰ ਫਰਵਰੀ ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ। ਉਨ੍ਹਾਂ ਨੇ ਤਨਖਾਹਾਂ, ਪੈਨਸ਼ਨ, ਮੈਡੀਕਲ ਬਿੱਲਾਂ ਤੇ ਪ੍ਰੋਵੀਡੇਂਟ ਫੰਡ ਤੋਂ ਲੋਨਾਂ ਦੀਆਂ ਅਦਾਇਗੀਆਂ ਰੋਕਣ ਲਈ ਅਕਾਲੀ ਭਾਜਪਾ ਸਰਕਾਰ ਦੀ ਨਿੰਦਾ ਕੀਤੀ ਹੈ।ਇਥੇ ਜਾਰੀ ਬਿਆਨ ’ਚ ਬਾਜਵਾ ਨੇ ਕਿਹਾ ਹੈ ਕਿ ਸਰਕਾਰੀ ਮੁਲਾਜ਼ਮਾਂ ’ਚ ਗੁੱਸਾ ਆਪਣੀ ਚਰਮ ਸੀਮਾ ’ਤੇ ਪਹੁੰਚ ਚੁੱਕਾ ਹੈ। ਲਗਭਗ ਹਰ ਵਿਭਾਗ ਦੇ ਮੁਲਾਜ਼ਮ ਸੂਬਾ ਸਰਕਾਰ ਖਿਲਾਫ ਮੋਰਚਾ ਖੋਲ੍ਹ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਅਰਥ ਵਿਵਸਥਾ ’ਚ ਸੁਧਾਰ ਬਾਰੇ ਝੂਠੇ ਦਾਅਵੇ ਕਰ ਰਹੇ ਹਨ।

ਇਸ ਲੜੀ ਹੇਠ ਅਧਿਆਪਕ, ਨਰਸਾਂ, ਮਨਿਸਟਰੀਅਲ ਸਟਾਫ, ਵੱਖ ਵੱਖ ਵਿਭਾਗਾਂ ’ਚ ਠੇਕੇ ’ਤੇ ਮੁਲਾਜ਼ਮ ਅਤੇ ਆਂਗਣਵਾੜੀ ਵਰਕਰ ਕਈ ਮਹੀਨਿਆਂ ਤੋਂ ਆਪਣੀਆਂ ਮੰਗਾਂ ਖਾਤਿਰ ਪ੍ਰਦਰਸ਼ਨ ਕਰ ਰਹੇ ਹਨ।
ਬਾਜਵਾ ਨੇ ਕਿਹਾ ਕਿ ਹਰ ਛੇ ਮਹੀਨੇ ਹੜ੍ਹਤਾਲੀ ਮੁਲਾਜ਼ਮਾਂ ਨਾਲ ਝੂਠੇ ਵਾਅਦੇ ਕਰਕੇ ਅਤੇ ਬਾਅਦ ’ਚ ਇਨ੍ਹਾਂ ਨੂੰ ਤੋੜ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਅਹੁਦੇ ਦਾ ਮਾਣ ਘਟਾ ਚੁੱਕੇ ਹਨ। ਜਿਆਦਾਤਰ ਸਰਕਾਰੀ ਵਿਭਾਗਾਂ ਦੀ ਕਾਰਜਪ੍ਰਣਾਲੀ ਰੁੱਕ ਚੁੱਕੀ ਹੈ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਆਪਣੀ ਆਮਦਨ ਵੱਧ ਦਿਖਾਉਣ ਲਈ ਅਕਾਲੀ ਭਾਜਪਾ ਸਰਕਾਰ ਜਾਇਦਾਦਾਂ ਨੂੰ ਵੇਚ ਰਹੀ ਹੈ, ਪਰ ਇਸ ਪੈਸੇ ਨੂੰ ਪ੍ਰੋਗ੍ਰੇਸਿਵ ਪੰਜਾਬ ਇਨਵੈਸਟਮੇਂਟ ਸਮਿਟ, ਐਗਰੀਕਲਚਰ ਸਮਿਟ, ਐਨ.ਆਰ.ਆਈ ਸੰਮੇਲਨ ਵਰਗੇ ਗੈਰ ਜਰੂਰੀ ਆਯੋਜਨਾਂ ’ਤੇ ਖ਼ਰਾਬ ਕੀਤਾ ਜਾ ਰਿਹਾ ਹੈ। ਜਦਕਿ ਕਿਸੇ ਕਾਰਪੋਰੇਟ ਹਾਊਸ ਨੇ ਇਕ ਨਿੱਕੇ ਪੈਸੇ ਦਾ ਵੀ ਨਿਵੇਸ਼ ਨਹੀਂ ਕੀਤਾ। ਵਿਕਾਸ ਪ੍ਰੋਜੈਕਟਾਂ ’ਚ ਨਿਵੇਸ਼ ਕਰਨ ਦੇ ਨਾਂ ’ਤੇ ਪੁੱਡਾ ਕਈ ਜਾਇਦਾਦਾਂ ਵੇਚ ਚੁੱਕੀ ਹੈ, ਪਰ ਇਸ ਪੈਸੇ ਨੂੰ ਸੂਬਾ ਸਰਕਾਰ ਦੇ ਖਜਾਨੇ ਦੇ ਘਾਟਿਆਂ ਨੂੰ ਪੂਰਾ ਕਰਨ ਲਈ ਟਰਾਂਸਫਰ ਕੀਤਾ ਜਾ ਰਿਹਾ ਹੈ।
ਬਾਜਵਾ ਨੇ ਕਿਹਾ ਕਿ ਪੰਜਾਬ ਸਿਰ ਚੜ੍ਹਿਆ ਕਰਜਾ 31 ਮਾਰਚ ਤੱਕ ਇਕ ਲੱਖ ਕਰੋੜ ਨੂੰ ਪਾਰ ਕਰ ਜਾਵੇਗਾ ਤੇ ਪੰਜਾਬ ਸਰਕਾਰ ਆਰ.ਬੀ.ਆਈ. ਆਪਣੀ ਉਧਾਰ ਸੀਮਾ ਦੀ ਹੱਦ ਤੋਂ ਓਵਰ ਡਰਾਫਟ ਲੈ ਰਹੀ ਹੈ। ਸਾਲਾਂ 2008-13 ਵਿਚਾਲੇ ਅਕਾਲੀ ਭਾਜਪਾ ਸਰਾਕਰ ਨੇ ਓਵਰ ਡਰਾਫਟ ਤੇ 59 ਕਰੋੜ ਰੁਪਏ ਦਾ ਵਿਆਜ ਹੀ ਭਰਿਆ ਹੈ, ਜੋ ਪਿਛਲੇ ਸੱਤ ਸਾਲਾਂ ਦੌਰਾਨ ਹਰ ਸਾਲ ਲਿਆ ਹੈ।
ਇਸ ਤੋਂ ਇਲਾਵਾ, ਬਾਜਵਾ ਨੇ ਸਰਵ ਸਿੱਖਿਆ ਅਭਿਆਨ ਹੇਠ ਕੰਮ ਕਰਨ ਵਾਲੇ ਅਧਿਆਪਕਾਂ ’ਤੇ ਮੁੱਖ ਮੰਤਰੀ ਦੇ ਹਲਕੇ ¦ਬੀ ਵਿਖੇ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਪਿਛਲੇ ਸੱਤ ਦਿਨਾਂ ਤੋਂ ਧਰਨੇ ’ਤੇ ਬੈਠੇ ਹੋਏ ਸਨ, ਪਰ ਇਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ।

Send this to a friend