ਡੀ.ਸੀ. ਸ਼ਹੀਦ ਭਗਤ ਸਿੰਘ ਨਗਰ ਨੇ ਸਰਕਾਰੀ ਗੱਡੀਆਂ ਤੋਂ ਲਾਲ ਬੱਤੀ ਉਤਰਵਾਈ

image ਨਵਾਂਸ਼ਹਿਰ, 5 ਮਾਰਚ (ਵਿਜੇ ਜੋਤੀ) ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪੰਜਾਬ ਸਰਕਾਰ ਵੱਲੋਂ ਲਾਲ ਬੱਤੀ ਦੀ ਵਰਤੋਂ ਦੇ ਸਬੰਧ ਜਾਰੀ ਨਵੀਂ ਅਧਿਸੂਚਨਾ ਦੇ ਮੱਦੇਨਜ਼ਰ ਪਹਿਲ ਕਰਦਿਆਂ ਅੱਜ ਆਪਣੇ ਸਰਕਾਰੀ ਵਾਹਨਾਂ ਤੋਂ ਲਾਲ ਬੱਤੀ ਉਤਰਵਾ ਦਿੱਤੀ।ਪੰਜਾਬ ਸਰਕਾਰ ਵੱਲੋਂ ਇਹ ਨਵੀਂ ਅਧਿਸੂਚਨਾ ਸੁਪਰੀਮ ਕੋਰਟ ਵੱਲੋਂ ਲਾਲ ਬੱਤੀ ਦੀ ਵਰਤੋਂ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਜਾਰੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਇਹ ਅਧਿਸੂਚਨਾ ਭਾਵੇਂ ਰਸਮੀ ਤੌਰ ’ਤੇ ਉਨ੍ਹਾਂ ਤੱਕ ਨਹੀਂ ਪੁੱਜੀ ਪਰ ਅਖਬਾਰਾਂ ਵਿੱਚ ਇਸ ਨੋਟੀਫ਼ਿਕੇਸ਼ਨ ਬਾਰੇ ਪੜ੍ਹ ਕੇ ਉਨ੍ਹਾਂ ਨੇ ਆਪਣੀ ਨੈਤਿਕ ਜ਼ਿੰਮੇਂਵਾਰੀ ਸਮਝਦਿਆਂ ਇਹ ਫ਼ੈਸਲਾ ਲਿਆ ਹੈ। ਉਨ੍ਹਾਂ

ਦੱਸਿਆ ਕਿ ਹਾਲ ਦੀ ਘੜੀ ਡਿਪਟੀ ਕਮਿਸ਼ਨਰ ਦੀ ਗੱਡੀ ’ਤੇ ਕਿਸੇ ਵੀ ਰੰਗ ਦੀ ਬੱਤੀ (ਬੀਕਨ) ਬਾਰੇ ਕੋਈ ਸਪੱਸ਼ਟ ਹਦਾਇਤ ਨਾ ਹੋਣ ਕਾਰਨ, ਉਹ ਕੋਈ ਵੀ ਬੱਤੀ/ਬੀਕਨ ਦੀ ਵਰਤੋਂ ਨਹੀਂ ਕਰਨਗੇ।

Send this to a friend