ਜਵਾਬਦੇਹੀ ਲਈ 12 ਮਾਰਚ ਤੱਕ ਸਮਾਂ ਤੈਅ
ਅੰਮ੍ਰਿਤਸਰ, 5 ਮਾਰਚ (ਮਨਿੰਦਰ ਸਿੰਘ ਗੋਰੀ)-ਸਜ਼ਾਵਾਂ ਭੁਗਤਣ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ 14 ਨਵੰਬਰ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਆਰੰਭੀ ਭੁੱਖ ਹੜਤਾਲ ਦੇ ਸੰਘਰਸ਼ ਨੂੰ ਰਿਹਾਈ ਦੇ ਮੋਰਚੇ ਤੋਂ ਪੈਰੋਲ ਮੋਰਚੇ ਵਿੱਚ ਤਬਦੀਲ ਕੀਤਾ ਗਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਮਾਰਚ ਵਿੱਚ ਸ਼ਾਮਿਲ ਪੰਥਕ ਆਗੂਆਂ ਨੇ ਇਹ ਦੋਸ਼ ਲਾਇਆ ਹੈ ਮੰਗ ਕੀਤੀ ਕਿ ਭਾਈ ਗੁਰਬਖਸ਼ ਸਿੰਘ ਨਾਲ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਲਈ ਅਤੇ ਇਸ ਸਮੁਚੇ ਪ੍ਰਕਰਣ ਵਿੱਚ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਦੋਸ਼ੀ ਰਾਜਸੀ ਤੇ ਧਾਰਮਿਕ ਆਗੂਆਂ ਦੀ ਜਵਾਬ ਦੇਹੀ ਦਾ ਐਲਾਨ ਗਿਆਨੀ
ਗੁਰਬਚਨ ਸਿੰਘ ਕਰਨ । ਬੁਲਾਰਿਆਂ ਨੇ ਸਾਫ ਕਿਹਾ ਕਿ ਸਮੁਚਾ ਪੰਥ ਤਾਂ ਦਰਪੇਸ਼ ਹਰ ਕੌਮੀ ਮਸਲੇ ਹੱਲ ਲਈ ਸਤਿਕਾਰ ਯੋਗ ਤਖਤ ਸਾਹਿਬ ਵੱਲ਼ ਵੇਖਦਾ ਹੈ ਲੇਕਿਨ ਇਥੌਂ ਦੇ ਸੇਵਾਦਾਰ, ਪੈਰ-ਪੈਰ ’ਤੇ ਕੌਮ ਨਾਲ ਲਗਾਤਾਰ ਧੋਖਾ ਕਰ ਰਿਹਾ ਹੈ। ਗਿਆਨੀ ਗੁਰਬਚਨ ਸਿੰਘ ਦੀ ਗੈਰ ਹਾਜਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦੇ ਇੰਚਾਰਜ ਸ. ਭੁਪਿੰਦਰ ਸਿੰਘ ਸਰਪੰਚ ਨੂੰ ਮੰਗ ਪੱਤਰ ਦਿੱਤਾ ਗਿਆ। ਸੰਗਤਾਂ ਨੂੰ ਸੰਬੋਦਨ ਕਰਨ ਵਾਲਿਆਂ ਵਿਚ ਬਾਬਾ ਬਲਜੀਤਸਿੰਘ ਦਾਦੂਵਾਲ ,ਭਾਈ ਪਰਮਿੰਦਰ ਸਿੰਘ, ਜੇਲ੍ਹ ਵਿੱਚ ਨਜਰਬੰਦ ਭਾਈ ਲਖਵਿੰਦਰ ਸਿੰਘ ਦੇ ਭਰਾਤਾ ਭਾਈ ਜੰਗ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਬਲਵੰਤ ਸਿੰਘ ਗੋਪਾਲਾ ਸ਼ਾਮਿਲ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉ¤ਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਜਾ ਦਾਦੂਵਾਲ ਸਾਹਿਬ ਨੇ ਮੰਨਿਆ ਕਿ 14 ਨਵੰਬਰ 2013 ਨੂੰ ਆਰੰਭੇ ਸੰਘਰਸ਼ ਨੂੰ ਜਥੇਦਾਰ ਸਾਹਿਬਾਨ ਤੇ ਕੁਝ ਆਗੂਆਂ ਦੁਆਰਾ ਤਾਰਪੀਡੀ ਕਾਰਣ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਵੱਜੀ ਹੈ ਤੇ ਇਸ ਲਈ ਅੱਜ ਦੇ ਜਵਾਬਦੇਹੀ ਮਾਰਚ ਵਿੱਚ ਪੰਥਕ ਆਗੂਆਂ ਤੇ ਧਾਰਮਿਕ ਮੁਖੀਆਂ ਦੀ ਹਾਜ਼ਰੀ ਘੱਟ ਹੈ। ਪੱਤਰਕਾਰਾਂ ਵੱਲੋਂ ਭਾਈ ਗੁਰਬਖਸ਼ ਸਿੰਘ ਦੁਆਰਾ ਆਰੰਭੇ ਸੰਘਰਸ਼ ਦੀ ਰੂਪ ਰੇਖਾ ਤੈਅ ਕਰਨ ਵਾਲੀ ਸਲਾਹ ਕਾਰ ਕਮੇਟੀ ਦੀ ਗੈਰ-ਹਾਜ਼ਰੀ ਬਾਰੇ ਸੰਤ ਦਾਦੂਵਾਲ ਨੇ ਕਿਹਾ ਕਿ ਇਸਦਾ ਸਮੁਚਾ ਜਵਾਬ ਉਹ ਕਮੇਟੀ ਦੇ ਮੈਂਬਰ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਵਾਬਦੇਹ ਹਨ ਤੇ ਇਸ ਜਵਾਬਦੇਹੀ ਲਈ ਜਥੇਬੰਦੀਆਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ 12 ਮਾਰਚ 2014 ਤੱਕ ਦਾ ਸਮਾਂ ਦਿੱਤਾ ਹੈ।