ਭਗਤਾ ਭਾਈ ਕਾ, 9 ਜੁਲਾਈ (ਸਵਰਨ ਸਿੰਘ ਭਗਤਾ)- ਦਿਨੋ ਦਿਨ ਵੱਧ ਰਹੇ ਨਸ਼ੇ ਨੂੰ ਸੋਸ਼ਲ ਮੀਡੀਆ ਵੱਲੋਂ ਉਜਾਗਰ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਕੰਨ ਵੀ ਖੁਲ ਗਏ ਜਾਪਦੇ ਹਨ। ਹਰ ਰੋਜ ਭਾਵੇਂ ਮਾਤਰਾ ਘੱਟ ਵਿੱਚ ਹੀ ਸਹੀ, ਪਰ ਨਸਾ ਵੇਚਣ ਵਾਲੇ ਖਿਲਾਫ ਪਰਚੇ ਦਰਜ ਜਰੂਰ ਹੁੰਦੇ ਵੇਖੇ ਜਾਂਦੇ ਹਨ। ਇਸੇ ਕੜੀ ਤਹਿਤ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਨੂੰ ਨਸ਼ਾ ਰਹਿਤ ਕਰਨ ਦੇ ਮਕਸਦ ਨਾਲ ਸਥਾਨਕ ਸ਼ਹਿਰ ਦੇ ਅੰਦਰ ਅਤੇ ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਨੇ ਪੁਲਿਸ ਇੰਸਪੈਕਟਰ ਥਾਣਾ ਭਗਤਾ ਗੁਰਪਿਆਰ ਸਿੰਘ ਦੀ ਟੀਮ ਨੂੰ ਨਾਲ ਲੈ ਕੇ ਇਸ ਇਲਾਕੇ ਅੰਦਰ ਬਹੁਤ ਸਾਰੇ ਮੈਡੀਕਲ ਸਟੋਰਾਂ ਦੀ ਜਾਂਚ ਪੜਤਾਲ ਕੀਤੀ ਜਿਨ੍ਹਾਂ ਵਿੱਚ ਵੇਖਿਆ ਗਿਆ ਕਿ ਨਸ਼ੇ ਵਾਲੀਆਂ ਦੀਵਾਈਆਂ ਜਾ ਬਿਨਾ ਮਨਜੂਰੀ ਤੋਂ ਤਾਂ ਨਹੀਂ ਚੱਲ ਰਹੇ ਕੋਈ ਮੈਡੀਕਲ ਸਟੋਰ। ਇਸ ਸਮੇਂ ਪ੍ਰੈਸ ਨਾਲ ਗੱਲ ਕਰਦਿਆਂ ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਨੇ ਕਿਹਾ ਕਿ ਨਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦੀ ਵੱਲ ਲਿਜਾ ਰਿਹਾ ਹੈ ਜਿਸ ਤੇ ਪੰਜਾਬ ਸਰਕਾਰ ਨੇ ਪੂਰੀ ਪੂਰੀ ਨਿਗਾ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਸਾਰੇ ਮੈਡੀਕਲ ਸਟੋਰਾਂ ਤੇ ਚੈਕਿੰਗ ਕੀਤੀ ਜਾਵੇਗੀ। ਜੋ ਵੀ ਕਿਸੇ ਕਿਸਮ ਦੇ ਨਸੇ ਦੀ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ ਤਾਂ ਕਿਸੇ ਵੀ ਕੀਮਤ ਤੇ ਬਖਸਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਿਆਰੀ ਨਾਲ ਨਸ਼ਾ ਸਮੱਗਲਰਾਂ ਦੇ ਖਾਤਮੇ ਲਈ ਲੱਕ ਬੰਨ ਕੇ ਤੁਰੀ ਹੈ ਤੇ ਇਸ ਦਾ ਨਤੀਜਾ ਵੀ ਬਹੁਤ ਜਲਦੀ ਸਾਹਮਣੇ ਆ ਜਾਵੇਗਾ। ਸ੍ਰੀ ਬਾਂਸਲ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਕਿਸੇ ਵੀ ਕੰਮ ਨੂੰ ਨੇਪਰੇ ਚਾੜਣ ਲਈ ਪਬਲਿਕ ਦੇ ਸਹਿਯੋਗ ਦੀ ਬਹੁਤ ਜਰੂਰਤ ਹੁੰਦੀ ਹੈ ਇਸ ਕਰਕੇ ਸਰਕਾਰ ਨੂੰ ਲੋਕਾਂ ਦੇ ਤੇ ਪ੍ਰੈਸ ਦੇ ਸਹਿਯੋਗ ਦੀ ਬਹੁਤ ਲੋੜ ਹੈ। ਇਸ ਸਮੇਂ ਦੌਰਾਨ ਚੈਕਿੰਗ ਕੀਤੇ ਗਏ ਮੈਡੀਕਲ ਸਟੋਰਾਂ ਦਾ ਸਾਰਾ ਰਿਕਾਰਡ ਤੇ ਦਿਵਾਈਆਂ ਸਹੀ ਪਾਏ ਗਏ ਤੇ ਕੋਈ ਵੀ ਇਤਰਾਜ ਯੋਗ ਸਮੱਗਰੀ ਨਹੀਂ ਮਿਲੀ।
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਮੈਡੀਕਲ ਸਟੋਰਾਂ ਦੀ ਕੀਤੀ ਚੈਕਿੰਗ



