ਅੰਮ੍ਰਿਤਸਰ, 8 ਜੁਲਾਈ (ਦਵਾਰਕਾ ਨਾਥ ਰਾਣਾ)-ਸੂਬੇ ਅੰਦਰੋ ਨਸ਼ੇ ਨੂੰ ਖੱਤਮ ਕਰਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋ ਜਿੱਥੇ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ,ਉਥੇ ਹੀ ਜਨਤਾ ਨੇ ਅੱਗੇ ਵੱਧ ਪੁਲਿਸ ਅਤੇ ਸਰਕਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਸਿਆ ਦੇ ਖਾਤਮੇ ਲਈ ਸੜਕਾ ਤੇ ਉਤਰ ਆਏ ਹਨ ਨਸ਼ਾ ਮੁਕਤ ਪੰਜਾਬ ਦੇ ਨਾਅਰੇ ਨੂੰ ਲੈ ਹੋਰ ਤੇਜ ਕਰ ਦਿੱਤਾ ਹੈ ਇੰਨ੍ਹਾਂ ਗੱਲਾ ਦਾ ਪ੍ਰਗਟਾਵਾ ਛੇਹਰਟਾ ਵਿਖੇ ਕਾਗਰਸ ਯੂਥ ਇੰਟਕ ਦੇ ਸੂਬਾ ਸੈਕਟਰੀ ਅਜੇ ਸਰਮਾ ਮੋਤੀ ਨੇ ਇੱਕ ਮੀਟਿੰਗ ਦੋਰਾਨ ਕਿਹਾ ਕਿ ਪੰਜਾਬ ਵਿਚ ਕਾਗਰਸ ਸਰਕਾਰ ਨੇ ਸੱਤਾ ਵਿਚ ਆਉਦਿਆ ਹੀ ਨਸਿਆ ਤੇ ਰੋਕ ਲਗਾ ਦਿੱਤੀ ਸੀ, ਜਿਸ ਦੋਰਾਨ ਨਸੇਈਆ ਨੂੰ ਨਸਾਂ ਨਾ ਮਿੱਲਣ ਤੇ ਉਨ੍ਹਾਂ ਵੱਲੋ ਕਈ ਖੱਤਰਨਾਕ ਕੈਮੀਕਲ ਦੀ ਵਰਤੋ ਕਰ ਆਪਣੀਆ ਮੋਤਾ ਦਾ ਕਾਰਣ ਆਪ ਬਣੇ।ਅਜੇ ਸਰਮਾ ਮੋਤੀ ਨੇ ਕਿਹਾ ਕਿ ਸੂਬੇ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਸਿਸ ਨਾਲ ਪੰਜਾਬ ਪੁਲਿਸ ਵੱਲੋ ਜਨਤਾ ਨਾਲ ਮਿੱਲਕੇ ਮੀਟਿੰਗਾ ਕੀਤੀਆ ਜਾ ਰਹੀਆ ਹਨ ਤੇ ਨਸਿਆ ਵਿਚ ਗੁਲਤਾਨ ਹੋਏ ਨੋਜਵਾਨਾ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਨਸਾ ਛਡਵਾਉਣ ਲਈ ਫ੍ਰੀ ਮੈਡੀਸਨ ਅਤੇ ਚੰਗੀ ਸੇਹਤ ਲਈ ਖੁਰਾਕ ਵੀ ਦਿੱਤੀ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ ਵਾਸੀਆ ਨੇ ਆਪਣੇ ਬੱਚਿਆ ਦੇ ਭਵਿੱਖ ਲਈ ਅੱਗੇ ਵੱਧ ਕੇ ਨਸ਼ਾ ਤਸਕਰਾ ਦੇ ਖਿਲਾਫ ਜੰਗ ਛੇੜ ਦਿੱਤੀ ਹੈ ਤੇ ਸਿੱਥੇ ਹੋ ਗਏ ਹਨ ਤੇ ਆਪਣੇ ਇਲਾਕਿਆ ਦੀ ਜਿੰਮੇਵਾਰੀ ਲੈ ਨਸ਼ਾ ਤੱਸਕਰਾ ਤੇ ਭਾਰੀ ਬਣੇ ਹਨ। ਅਜੇ ਮੋਤੀ ਦੀ ਪੂਰੀ ਟੀਮ ਵੱਲੋ ਨਸਿਆ ਦੇ ਖਿਲਾਫ ਜੱਗ ਛੇੜਦੇ ਹੋਏ ਆਪਣੇ ਇਲਾਕੇ ਵਿਚ ਪੂਰੀ ਨਿਗਰਾਨੀ ਰੱਖੀ ਹੋਈ ਹੈ,ਤੇ ਉਨ੍ਹਾਂ ਕਿਹਾ ਕਿ ਇਲਾਕੇ ਵਿਚ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ ਤਾ ਉਸ ਨੂੰ ਪੁਲਿਸ ਦੇ ਹਵਾਲੇ ਕਰ ਕੇ ਸਖਤ ਬਣਦੀ ਕਰਵਾਈ ਜਾਵੇਗੀ।ਇਸ ਮੋਕੇ ਅਨਿਲ ਸਰਮਾ, ਰਾਜਨ ਕਾਲਆਿ, ਗਗਨਦੀਪ, ਜਨਕਰਾਜ ਕਾਲੀਆ,ਬਿਕਰਮਜੀਤ ਸਿੰਘ ਹਾਜਿਰ ਸਨ।
ਪੰਜਾਬ ਦੇ ਲੋਕ ਹੋਏ ਜਾਗਰੂਕ, ਦੇ ਰਹੇ ਨੇ ਪੁਲਿਸ ਦਾ ਸਾਥ : ਅਜੇ ਸ਼ਰਮਾ ਮੋਤੀ



