ਫਿਰੋਜ਼ਸ਼ਾਹ, 8 ਜੁਲਾਈ (ਗੁਰਤਾਰ ਸਿੰਘ ਸਿਧੂ)-ਡਾਕਟਰ ਕੁਲਦੀਪ ਸਿੰਘ (ਗੋਗੀ ਭੜਾਣਾ )ਦੇ ਗਭਰੂ ਪੁਤ ਪ੍ਰੇਮਜੋਤ ਸਿੰਘ ਸੰਧੂ ਦੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ । ਪ੍ਰੇਮਜੋਤ ਸਿੰਘ ਆਸਟ੍ਰੇਲੀਆ ਰਹਿੰਦਾ ਸੀ ਅਤੇ ਬਲਡ ਕੈਂਸਰ ਦੀ ਨਾਮੁਰਾਦ ਬਿਮਾਰੀ ਦੀ ਗ੍ਰਿਫਤ ਵਿਚ ਗਿਆ ਸੀ ਪਿਤਾ ਅਤੇ ਪਰਿਵਾਰ ਵਲੋਂ ਹਰ ਤਰਾਂ ਦਾ ਇਲਾਜ ਕਰਾਉਣ ਦੇ ਬਾਵਜੂਦ ਜਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਬੀਤੇ ਕਲ ਮਾਂ-ਬਾਪ ਦਾਦਾ ਦਾਦੀ ਅਤੇ ਛੋਟੀ ਭੈਣ ਨੂੰ ਰੋਂਦੇ ਵਿਲਕਦੇ ਛਡ ਇਸ ਦੁਨੀਆਂ ਤੋਂ ਹਮੇਸ਼ਾ ਲਈ ਰੁਖਸਤ ਹੋ ਗਿਆ ਇਸ ਅਸਹਿ ਦੁਖ ਦੀ ਘੜੀ ਵਿਚ ਡਾਕਟਰ ਕੁਲਦੀਪ ਸਿੰਘ ਅਤੇ ਸਮੂਹ ਪਰਿਵਾਰ ਨਾਲ ਡਿਪਟੀ ਡਾਇਰੈਕਟਰ ਫਿਰੋਜ਼ਪੁਰ ਡਾ ਵਿਕਰਮ ਸਿੰਘ ਢਿਲੋਂ,ਏ ਡੀ ਓ ਡਾ ਭੁਪਿੰਦਰਪਾਲ ਸਿੰਘ ਖੋਸਾ, ਵੈਟਨਰੀ ਇੰਸਪੈਕਟਰ ਧਰਮਵੀਰ ਸਿੰਘ, ਮੁਖਤਿਆਰ ਸਿੰਘ ਢਿਲੋਂ, ਰਾਜ ਕੁਮਾਰ, ਹੁਸ਼ਿਆਰ ਸਿੰਘ, ਡਾਕਟਰ ਵਿਨੋਦ ,ਵੀ ਓ ਮਨਦੀਪ ਕੌਰ ਸਰਾਂ, ਲਖਵਿੰਦਰ ਸਿੰਘ, ਗੁਰਤਾਰ ਸਿੰਘ, ਰਾਮਦਾਸ ਸਿੰਘ, ਹਰਜਿੰਦਰ ਸਿੰਘ ਆਦਿ ਵਲੋਂ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ ।
ਡਾਕਟਰ ਕੁਲਦੀਪ ਸਿੰਘ ਗੋਗੀ ਭੜਾਣਾ ਨੂੰ ਸਦਮਾ-ਪੁਤਰ ਦੀ ਮੌਤ



