ਅੰਮ੍ਰਿਤਸਰ, 6 ਜੁਲਾਈ (ਸੁਨੀਲ ਗੁਪਤਾ)- ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਰਜਿ ਦੀ ਅਹਿਮ ਮੀਟਿੰਗ ਸੰਜੀਵ ਪੁੰਜ ਪ੍ਰਧਾਨ ਆਲ ਇੰਡੀਆ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਹੋਈ ਜਿਸ ਵਿਚ ਮੁੱਖ ਮਹਿਮਾਨ ਵਜੋਂ ਸੰਗਠਨ ਦੇ ਚੇਅਰਮੈਂਨ ਡਾ ਰਕੇਸ਼ ਪੁੰਜ ਨੇ ਦਿੱਲੀ ਤੋਂ ਸ਼ਿਰਕਤ ਕੀਤੀ। ਇਸ ਅਹਿਮ ਮੀਟਿੰਗ ਵਿਚ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਤੇ ਸੁਮੱਸਿਆਵਾਂ ਤੇ ਵਿਚਾਰ ਵਟਾਂਦਰਾਂ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸੂਬਾ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਚੋਣਾਂ ਸਮੇਂ ਵੋਟਾਂ ਲੈਣ ਲਈ ਪੱਤਰਕਾਰ ਭਾਈਚਾਰੇ ਨੂੰ ਜੋ ਸਬਜਬਾਗ ਵਿਖਾਏ ਸਨ ਉਸ ਝੂਠ ਤੋਂ ਹੁਣ ਪ੍ਰਦਾ ਹੱਟ ਗਿਆ ਹੈ। ਕੈਪਟਨ ਦੀ ਕਾਂਗਰਸ ਸਰਕਾਰ ਨੂੰ ਬਣਿਆਂ ਡੇਢ ਸਾਲ ਦਾ ਸਮਾਂ ਬੀਤ ਗਿਆ ਹੈ ਪਰ ਪੱਤਰਕਾਰਾਂ ਨਾਲ ਕੀਤੇ ਵਾਅਦੇ ਮੁੱਖ ਮੰਤਰੀ ਪੰਜਾਬ ਨੂੰ ਹੁਣ ਯਾਦ ਨਹੀ ਰਹੇ। ਜੋਗਿੰਦਰ ਜੋੜਾ ਸਕੱਤਰ ਜਨਰਲ ਪੰਜਾਬ ਨੇ ਸੂਬਾ ਸਰਕਾਰ ਖਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਅਕਾਲੀ ਭਾਜਪਾ ਸਰਕਾਰ ਨੇ ਜੋ ਸਹੂਲਤਾਂ ਦਿੱਤੀਆਂ ਸਨ। ਉਸ ਤੋਂ ਵੀ ਉਹਨਾਂ ਨੂੰ ਵਾਂਝਿਆਂ ਕਰ ਦਿੱਤਾ ਹੈ।
ਇਸ ਅਹਿਮ ਮੀਟਿੰਗ ਵਿਚ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਨੇ ਸੂਬਾ ਸਰਕਾਰ ਖਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ ਕਿ ਜੇਕਰ ਫੋਰੀ ਤੋਰ ਤੇ ਪੱਤਰਕਾਰਾਂ ਨੂੰ ਪੰਜਾਬ ਦੇ ਸਾਰੇ ਟੋਲ ਟੈਕਸਾਂ ਤੋਂ ਮੁੱਕਤ ਨਹੀ ਕੀਤਾ ਗਿਆ ਤਾਂ ਸਮੂਹ ਪੱਤਰਕਾਰ ਭਾਈਚਾਰਾ ਪੰਜਾਬ ਵਿਚ ਹੋਣ ਵਾਲੀਆਂ ਸਾਰੀਆਂ ਚੋਣਾ ਬਲਾਕ ਸੰਮਤੀ,ਜਿਲ੍ਹਾ ਪ੍ਰੀਸ਼ਦ,ਪੰਚਾਇਤੀ ਚੋਣਾ ਵਿਚ ਇਹਨਾਂ ਦੀ ਵਿਰੋਧਤਾ ਕਰਨ ਲਈ ਮਜਬੂਰ ਹੋਵੇਗਾ। ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਅਹਿਮ ਮੀਟਿੰਗ ਵਿਚ ਉਚੇਚੇ ਤੋਰ ਜਗਮੋਹਨ ਸਿੰਘ ਡੀ ਸੀ ਪੀ ਇੰਨਵੈਸਟੀਗੇਸ਼ਨ,ਮਨਜੀਤ ਸਿੰਘ ਏ ਸੀ ਪੀ ਸਾਉਥ,ਪ੍ਰਾਂਜਲ ਜੈਨ ਐਮ ਡੀ ਲਾਇਟ ਆਫ਼ ਨੇਸ਼ਨ,ਬਿਟੀਆ ਫਾਉਂਡੇਸ਼ਨ ਦਿੱਲੀ, ਅਭੀਨਵ ਸ਼ਰਮਾਂ ਪ੍ਰਧਾਨ ਹਰਿਆਣਾ, ਕੰਵਰ ਰਜਿੰਦਰ ਸਿੰਘ ਲੀਗਲ ਐਡਵੋਕੇਟ, ਰਣਦੀਪ ਸਿੰਘ ਕੋਹਲੀ, ਅਪਾਰ ਸਿੰਘ ਸਮਾਜ ਸੇਵਕ, ਨੇ ਸ਼ਿਰਕਤ ਕੀਤੀ। ਸ੍ਰ ਜਗਮੋਹਨ ਸਿੰਘ ਡੀ ਸੀ ਪੀ ਨੇ ਸਮੂਹ ਪੱਤਰਕਾਰ ਭਾਈਚਾਰੇ ਰਾਂਹੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਕਿਸੇ ਵੀ ਵਿਆਕਤੀ ਕੋਲ ਅਜਿਹੀ ਸੂਚਨਾਂ ਹੈ ਕਿ ਉਹਨਾਂ ਦੇ ਆਸ ਪਾਸ ਨਸ਼ੇ ਦੀ ਤਸਕਰੀ ਹੁੰਦੀ ਹੈ ਤਾਂ ਪੁਲਿਸ ਨੂੰ ਇਸਦੀ ਇਤਲਾਹ ਜਰੂਰ ਦੇਵੋ। ਇਸ ਇਤਲਾਹ ਨੂੰ ਗੁਪਤ ਰੱਖਿਆ ਜਾਵੇਗਾ। ਇਸ ਮੋਕੇ ਨਵਤੇਜ ਸਿੰਘ ਵਿਰਦੀ,ਰਜੇਸ਼ ਕੋਂਡਲ,ਸੁਖਬੀਰ ਸਿੰਘ ,ਦੀਪਕ ਕੁਮਾਰ,ਸ਼ਤੀਸ਼ ਗੁਲਾਟੀ, ਗੁਲਸ਼ਨ, ਗੁਰਮੀਤ ਸਿੰਘ,ਮੁਕੇਸ਼ ਬੇਦੀ, ਕੇਵਲ ਕਟੋਚ,ਸੁਖਨਾਮ ਸਿੰਘ, ਅਵੀਨਾਸ਼ ਕਲਿਆਣ,ਰਜਿੰਦਰ ਬਲੱਗਣ, ਹਰਜੀਤ ਗਰੇਵਾਲ,ਜਗਤਾਰ ਸਿੰਘ ਮਾਹਲਾ, ਵਿਨੋਦ ਨੰਗਲੀ,ਰਾਹੁਲ ਸੇਠੀ, ਬਲਦੇਵ ਖੱਟੜ ਹਰਿਆਣਾ, ਬਲਜਿੰਦਰ ਸਿੰਘ ਚੋਹਾਨ ਬਰਨਾਲਾ,ਰਮਨ ਵੋਹਰਾ,ਅਸ਼ੋਕ ਸ਼ਰਮਾਂ ਹਰਿਆਣਾ, ਸੰਦੀਪ ਢਾਡਾ ਹਰਿਆਣਾ, ਸਿਮਰਨ ਸ਼ਰਮਾਂ,ਰਜੇਸ ਕੁਮਾਰ, ਨਿਰਮਲ ਸਿੰਘ ਚੋਹਾਨ, ਮੋਹਨ ਹੰਸ ਬਟਾਲਾ, ਰਮੇਸ਼ ਆਲੀਆ, ਗੁਰਦੀਪ ਸਿੰਘ ਦੈਨਿਕ ਜਾਗਰਣ, ਵਿਜੈ ਅਗਨੀਹੋਤਰੀ, ਵਿਪਨ ਬਲੱਗਣ, ਸੁਨੀਲ ਕੁਮਾਰ, ਕੰਵਲਜੀਤ, ਹਰਜਿੰਦਰ ਸਿੰਘ ਬਿਆਸ, ਮਨੀ ਖੋਸਲਾ, ਲਖਵਿੰਦਰ ਸਿੰਘ ਭਿੱਖੀਵਿੰਡ, ਸੁਖਮਿੰਦਰ ਸਿੰਘ ਚਾਹਲ ਰਈਆ, ਟੀਟੂ ਟੋਡਰਮਲ, ਅਮਰਦੀਪ ਟੀ ਵੀ 24,ਗੁਰਮੀਤ ਸਿੰਘ ਸੂਰੀ,ਹਰਪ੍ਰੀਤ ਸਿੰਘ,ਇਕਬਾਲ ਸਿੰਘ ਕੰਗ ਤਰਨ ਤਾਰਨ,ਤਰਸੇਮ ਸਿੰਘ,ਵਰਿੰਦਰ ਸ਼ਰਮਾਂ ਅਜਨਾਲਾ, ਦਵਿੰਦਰ ਪੁਰੀ,ਗੁਰਪ੍ਰੀਤ ਸਿੰਘ ਢਿਲੋਂ ਅਜਨਾਲਾ, ਨਰਿੰਦਰ ਡਿੰਪਲ ਕਲਾਨੋਰ, ਸਾਹਿਬ ਦਿਆਲ,ਅਵਤਾਰ ਗੁਰਦਾਸਪੁਰ, ਮੁਕੇਸ਼ ਪਠਾਨਕੋਟ,ਸੋਹਨ ਸਿੰਘ ਖਾਂਸਾਵਾਲੀ ਡੇਰਾ ਬਾਬਾ ਨਾਨਕ, ਗੁਰਦੀਪ ਭੱਟੀ ਅਟਾਰੀ, ਸੁਨੀਲ ਗੁਪਤਾ, ਗੁਰਸ਼ਰਨ ਬੱਬਰ, ਮਨੀ ਸੰਧੂ ਭਿੱਖੀਵਿੰਡ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿਚ ਵੱਖ ਵੱਖ ਜਿਲਿਆਂ ਤੋਂ ਪੱਤਰਕਾਰਾਂ ਨੇ ਸ਼ਿਰਕਤ ਕੀਤੀ।
ਪੱਤਰਕਾਰਾਂ ਦੀਆਂ ਮੰਗਾਂ ਨਾ ਮੰਨਣ ਵਾਲੀ ਸਰਕਾਰ ਖਮਿਆਜਾ ਭੁਗਤਣ ਲਈ ਰਹੇ ਤਿਆਰ : ਡਾ. ਪੁੰਜ



