ਦਿੜ੍ਹਬਾ ਮੰਡੀ, 5 ਜੁਲਾਈ (ਸਤਪਾਲ ਖਡਿਆਲ)- ਨੇੜਲੇ ਪਿੰਡ ਕੈਂਪਰ ਵਿਖੇ ਇਕ ਵਿਅਕਤੀ ਵਲੋਂ ਘਰ ਦੀ ਗਰੀਬੀ ਕਾਰਨ ਖੁਦਕੁਸ਼ੀ ਕਰ ਲੈਣ ਦੀ ਖਬਰ ਮਿਲੀ ਹੈ।ਮਿਲੀ ਜਾਣਕਾਰੀ ਅਨੁਸਾਰ ਤਰਸੇਮ ਸਿੰਘ ਪੁਤਰ ਨਰੰਗ ਸਿੰਘ(36ਸਾਲ )ਕੌਮ ਰਾਮਦਾਸੀਆ ਸਿਖ ਵਾਸੀ ਕੈਂਪਰ ਜੋ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ।ਜਿਸ ਦੇ ਸਿਰ ਘਰ ਦੀਆ ਜਰੂਰਤਾ ਲਈ ਲਏ ਕਰਜੇ ਦੀ ਪੰਡ ਦਾ ਭਾਰ ਵਧ ਗਿਆ ਸੀ ।ਜਿਸ ਦੀ ਜਿਲਤ ਨੂੰ ਨਾ ਸਹਾਰਦਿਆ ਕੋਈ ਜਹਿਰੀਲੀ ਚੀਜ ਖਾ ਕੇ ਆਤਮਹਤਿਆ ਕਰ ਲਈ ਹੈ ।ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾ ਹਵਾਲੇ ਕਰ ਦਿਤੀ ਹੈ ।ਇਸ ਘਟਨਾ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ ।
ਆਰਥਿਕ ਤੰਗੀ ਦੇ ਚੱਲਦਿਆਂ ਮਜਦੂਰ ਨੇ ਕੀਤੀ ਖੁਦਕੁਸ਼ੀ



