ਬੁਢਲਾਡਾ, 3 ਜੁਲਾਈ (ਚਹਿਲ) ਪੰਜਾਬ ਅੰਦਰ ਨਸ਼ੇ ਦੀ ਦਲਦਲ ਕਾਰਨ ਦਿਨੋਂ ਦਿਨ ਹੋ ਰਹੀਆ ਨੌਜਵਾਨਾਂ ਦੀਆਂ ਮੌਤਾ ਦੇ ਰੋਸ ਵਜੋਂ ਆਲ ਇੰਡਿਆ ਆਂਗਨਵਾੜੀ ਮੁਲਾਜ਼ਮ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸ਼ੀਏਸ਼ਨ ਵੱਲੋਂ ਰੋਸ ਮਾਰਚ ਕਰਕੇ ਨਾਅਰੇਬਾਜ਼ੀ ਕੀਤੀ ਗਈ।ਇਸ ਮੋਕੇ ਬੋਲਦਿਆਂ ਆਗਨਵਾੜੀ ਯੂਨੀਅਨ ਦੀ ਬਲਾਕ ਪ੍ਰਧਾਨ ਰਣਵੀਰ ਕੌਰ ਹਾਕਮਵਾਲਾ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸ਼ੀਏਸਨ ਦੇ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਕਾਰਨ ਨਿੱਤ ਦਿਨ ਹੋ ਰਹੀਆ ਨੌਜਵਾਨਾਂ ਦੀਆਂ ਮੌਤਾ ਦੇ ਬਾਵਜੂਦ ਵੀ ਸਰਕਾਰ ਦੀ ਨੀਂਦ ਨਹੀਂ ਖੁੱਲ ਰਹੀ। ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆ ਨੇ ਪੂਰੀ ਤਰ੍ਹਾਂ ਨਾਲ ਜਕੜ ਲਿਆ ਹੈ ਜਿਸ ਕਾਰਨ ਨਿੱਤ ਦਿਹਾੜੇ ਨੌਜਵਾਨ ਪੁੱਤਰ ਮਾਪਿਆਂ ਦੇ ਹੱਥਾ ਵਿੱਚ ਮਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਦੇ ਰਹਿੰਦੀਆ ਸਰਕਾਰ ਆਪਣੀ ਜਿੰਮੇਵਾਰੀ ਸਮਝਦੀ ਤਾਂ ਪੰਜਾਬੀਆਂ ਨੂੰ ਇਨ੍ਹਾ ਮਾੜੇ ਦਿਨਾਂ ਦਾ ਸੰਤਾਪ ਨਾ ਭੋਗਣਾ ਪੈਂਦਾ। ਉਹਨਾ ਕਿਹਾ ਕਿ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਹੋਂਦ ਵਿੱਚ ਆਈ ਕਾਂਗਰਸ ਸਰਕਾਰ ਅੱਜ ਉਸ ਮੁੱਦੇ ਨੂੰ ਉਕਾ ਹੀ ਭੁਲਾ ਚੁੱਕੀ ਹੈ। ਚਾਰ ਹਫਤਿਆ ਅੰਦਰ ਨਸ਼ਾ ਬੰਦ ਕਰਨ ਦੇ ਦਾਅਵੇ ਖੋਖਲੇ ਸਿੱਧ ਹੋ ਗਏ ਹਨ। ਉਨ੍ਹਾ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਰਕਾਰ ਨੇ ਅਜੇ ਵੀ ਆਪਣੀ ਨੀਂਦ ਨਾ ਖੋਲ ਕੇ ਇਸ ਸਮੱਸਿਆਂ ਵੱਲ੍ਹ ਧਿਆਨ ਨਾ ਦਿੱਤਾ ਤਾਂ ਪੰਜਾਬ ਅੰਦਰ ਜਵਾਨੀ ਅਤੇ ਨੌਜਵਾਨੀ ਬਿੱਲਕੁੱਲ ਖਤਮ ਹੋ ਜਾਵੇਗੀ।ਇਸ ਮੋਕੇ ਜੱਥੇਬੰਦੀ ਦੇ ਨੁਮਾਇੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਨਾਇਬ ਤਹਿਸਲਦਾਰ ਬੁਢਲਾਡਾ ਸੁਰਿੰਦਰ ਕੁਮਾਰ ਨੂੰ ਦਿੱਤਾ। ਇਸ ਮੌਕੇ ਨਛੱਤਰ ਸਿੰਘ, ਗਮਦੂਰ ਸਿੰਘ, , ਮਨਮੰਦਰ ਸਿੰਘ , ਅੰਮ੍ਰਿਤਪਾਲ ਸਿੰਘ ਅੰਬੀ, ਗੁਰਲਾਲ ਸਿੰਘ, ਗੁਰਦੀਪ ਸਿੰਘ, ਪ੍ਰਕਾਸ਼ ਸਿੰਘ, ਰਣਜੀਤ ਕੋਰ ਬਰੇਟਾ, ਵੀਰਪਾਲ ਕੋਰ, ਸੁਰਿੰਦਰ ਕੋਰ, ਸੰਦੀਪ ਕੋਰ, ਅਕਵਿੰਦਰ ਕੋਰ, ਕਾਂਤਾ ਦੇਵੀ, ਜ਼ਸਵੰਤ ਕੌਰ ਆਦਿ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਨਸ਼ੇ ਕਾਰਨ ਹੋ ਰਹੀਆਂ ਮੌਤਾਂ ਲਈ ਸਰਕਾਰ ਖਿਲਾਫ ਰੋਸ ਮਾਰਚ ਕੀਤਾ



