Skip to content
Independent perspectives. Global stories.
BREAKING

ਪਿੰਡ ਬਾਹਗਾ ਵਿਖੇ ਗੁਰ ਆਸਰਾ ਸੇਵਾ ਘਰ ਵਿਖੇ ਜੀਓਜੀ ਟੀਮ ਦੇ ਅਧਿਕਾਰੀਆਂ ਵੱਲੋਂ ਨਿਰੀਖਣ

Share this story

ਗੜ੍ਹਦੀਵਾਲਾ, 3 ਜੁਲਾਈ (ਅਟਵਾਲ)- ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਚਲਾਏ ਜਾ ਰਹੇ ਬੇਸਹਾਰਾ, ਲਵਾਰਿਸ, ਅਨਾਥ, ਗੁੰਮਸ਼ੁਦਾ, ਮਾਨਸਿਕ ਤੇ ਸਰੀਰਕ ਅਪਾਹਜ ਪ੍ਰਾਣੀਆਂ ਲਈ ਪਿੰਡ ਬਾਹਗਾ ਵਿਖੇ ਗੁਰ ਆਸਰਾ ਸੇਵਾ ਘਰ ਵਿਚ ਅੱਜ ਸਰਕਾਰ ਵੱਲੋਂ ਰੱਖੇ ਗਏ ਜੀਓਜੀ ਟੀਮ ਜਿਸ ਵਿਚ ਕੈਪਟਨ ਬਲਦੇਵ ਸਿੰਘ,ਸੂਬੇਦਾਰ ਬਲਵਿੰਦਰ ਸਿੰਘ, ਨਾਇਕਕੁਲਵਿੰਦਰ ਸਿੰਘ ਆਦਿ ਸ਼ਾਮਿਲ ਸਨ ਨੇ ਨਿਰੀਖਣ ਕੀਤਾ। ਇਸ ਮੌਕੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਵਲੋਂ ਉਕਤ ਟੀਮ ਦਾ ਗੁਰ ਆਸਰਾ ਘਰ ਪਹੁੰਚਣ ਤੇ ਧੰਨਵਾਦ ਕਰਦੇ ਹੋਏ ਪੂਰੇ ਗੁਰ ਆਸਰਾ ਘਰ ਵਿਚ ਰਹਿ ਰਹੇ ਪ੍ਰਣੀਆਂ ਤੋਂ ਜਾਣੂ ਕਰਵਾਇਆਂ। ਇਸ ਮੌਕੇ ਉਕਤ ਟੀਮ ਵੱਲੋਂ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੂੰ ਗੁਰ ਆਸਰਾ ਘਰ ਵਿਚ ਛਾਂਦਾਰ ਤੇ ਫਲਦਾਰ ਬੂਟੇ ਲਗਾਉਣ ਦੀ ਸਲਾਹ ਦਿੱਤੀ ਗਈ ਤਾਂ ਹੋ ਵਾਤਾਵਰਣ ਵਿਚ ਹਰਿਆਲੀ ਤੇ ਖੁਸ਼ਹਾਲੀ ਰਹਿ ਸਕੇ। ਇਸ ਮੌਕੇ ਮਨਜੋਤ ਸਿੰਘ ਤਲਵੰਡੀ ਤੋਂ ਇਲਾਵਾ , ਪ੍ਰਸ਼ੋਤਮ ਸਿੰਘ , ਪਵਨ ਕੁਮਾਰ, ਬਾਬਾ ਲਖਵੀਰ ਸਿੰਘ, ਗੌਰਵ, ਵਿਸ਼ਾਲ ਸਮੇ ਅਨੇਕਾ ਮੈਂਬਰ ਹਾਜ਼ਰ ਸਨ।

WRITTEN BY