ਮਿਜ਼ੋਰਮ ’ਚ ਵਿਸਫੋਟਕ ਬਰਾਮਦ

ਆਇਜ਼ਲ, 3 ਮਾਰਚ (ਪੀ.ਟੀ.)- ਮਣੀਪੁਰ ’ਚ ਇਕ ਵਿਅਕਤੀ ਕੋਲੋਂ ਜਿਲੇਟਿਨ ਦੀਆਂ 370 ਸਟਿਕਾਂ, 90 ਡੈਟੋਨੇਟਰਸ ਤੇ ਵਿਸਫੋਟਕ ਫਿਊਜ਼ ਦੀਆਂ 6 ਕਵਾਈਲਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਨੂੰ ਇਹ ਵਿਅਕਤੀ ਅੱਤਵਾਦੀਆਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮਿਜ਼ੋਰਮ ਦੇ ਵਾਈਤਿਨ ਪਿੰਡ ’ਚ ਸ਼ਨਿਚਰਵਾਰ ਨੂੰ ਵਿਸਫੋਟਕ ਬਰਾਮਦ ਹੋਣ ਤੋਂ ਬਾਅਦ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦਾ ਵਾਹਨ ਜ਼ਬਤ ਕਰ ਲਿਆ ਗਿਆ। ਦੋਸ਼ੀ ਇਹ ਵਿਸਫੋਟਕ ਮਣੀਪੁਰ ’ਚ ਅੱਤਵਾਦੀ ਸੰਗਠਨ ‘ਹਮਾਰ ਪੀਪਲਜ਼ ਕਨਵੈਨਸ਼ਨ (ਡੈਮੋਕ੍ਰੇਟਸ)’ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

Send this to a friend