Skip to content
Independent perspectives. Global stories.
BREAKING

ਕਰੰਟ ਲੱਗਣ ਨਾਲ ਪਿੰਡ ਜੱਟਪੁਰ ਦੇ ਨੌਜਵਾਨ ਦੀ ਮੌਤ

Share this story

ਨੂਰਪੁਰ ਬੇਦੀ, 1 ਜੁਲਾਈ (ਬਲਜਿੰਦਰ ਸਿੱਧੂ)- ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਜੱਟ ਪੁਰ ਦੇ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਸੀ। ਮਿਲੀ ਜਾਣਕਾਰੀ ਅਨੂਸਾਰ ਜੱਟ ਪੁਰ ਦਾ ਨੌਜਵਾਨ ਦਿਨੇਸ਼ ਕੁਮਾਰ (18) ਪੁੱਤਰ ਦਰਸ਼ਨ ਕੁਮਾਰ ਦੀ ਇੰਨਵਟਰ ਲਗਾਉਣ ਸਮੇਂ ਕਰੰਟ ਲੱਗਣ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜਾ ਉਸ ਦਾ ਸਾਥੀ ਜਖ਼ਮੀ ਹੋ ਗਿਆ । ਹੋਲਦਾਰ ਰਾਜ ਕੁਮਾਰ ਨੇ ਦੱਸਿਆ ਕਿ ਦਿਨੇਸ਼ ਕੁਮਾਰ ਬਿਜਲੀ ਦਾ ਕੰਮ ਕਰਦਾ ਸੀ । ਉਹ ਪਿੰਡ ਬਸਾਲੀ ਵਿਖੇ ਕਿਸੇ ਦੇ ਘਰ ਇੰਨਵਟਰ ਲਗਾਉਣ ਲਈ ਗਿਆ ਹੋਇਆ ਸੀ ਤੇ ਇੰਨਵਟਰ ਦੀ ਫਿਟਿਗ ਕਰ ਰਿਹਾ ਸੀ। ਪਰ ਅਚਾਨਕ ਕਿਸੇ ਤਾਰ ਵਿੱਚ ਕਰੰਟ ਆ ਗਿਆ।
ਉਨ੍ਹਾਂ ਦੱਸਿਆ ਕਿ ਦਿਨੇਸ਼ ਕੁਮਾਰ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ ਵਾਰਸਾਂ ਨੂੰ ਦੇ ਦਿੱਤੀ ਹੈ। ਪਿੰਡ ਵਾਸੀਆਂ ਨੇ ਕੁਲਵਿੰਦਰ ਜੱਟਪੁਰ,ਸਾਬਕਾ ਸਰਪੰਚ ਦਰਸ਼ਨ ਸਿੰਘ ਸਿੰਗਾਰ ਚੰਦ,ਜੈਪਾਲ ਅਤੇ ਦੇਸ ਰਾਜ ਨੇ ਦੱਸਿਆ ਕਿ ਇਹ ਤਿੰਨ ਭੈਣਾ ਦਾ ਇੱਕੋ ਭਰਾ ਸੀ ਪਿਤਾ ਦੀ ਸਿਹਤ ਠੀਕ ਨਹੀ ਰਹਿੰਦੀ, ਇਸ ਨੌਜਵਾਨ ਪੁੱਤਰ ਤੇ ਹੀ ਮਪਿਆ ਨੂੰ ਬਹੁਤ ਆਸ ਸੀ। ਪਿੰਡ ਦੇ ਇਸ ਨੌਜਵਾਨ ਦੀ ਮੌਤ ਤੇ ਪੂਰੇ ਪਿੰਡ ਗਮ ਦਾ ਮਹੋਲ ਫੈਲ ਗਿਆ।

WRITTEN BY