ਕਾਬੂ ਕੀਤਾ ਬਦਨਾਮ ਨਸ਼ਾ ਤਸਕਰ ਕਬੱਡੀ ਦਾ ਹੈ ਸਾਬਕਾ ਸਟਾਰ ਖਿਡਾਰੀ
ਕਾਹਨੂੰਵਾਨ, 1 ਜੁਲਾਈ (ਡਾ.ਜਸਪਾਲ ਸਿੰਘ ਭਿ¤ਟੇਵੱਡ)- ਪੰਜਾਬ ਵਿ¤ਚ ਜਹਿਰੀਲੇ ਨਸ਼ਿਆਂ ਤੋਂ ਇਲਾਵਾ ਕੈਮੀਕਲ ਨਸ਼ਿਆਂ ਦੀ ਵਰਤੋਂ ਨਾਲ ਰੋਜਾਨਾਂ ਕਈ ਮਾਂਵਾਂ ਦੇ ਪੁ¤ਤਰ ਮੌਤ ਦੇ ਮੂੰਹ ਜਾ ਰਹੇ ਹਨ। ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਮ¤ਥੇ ਲ¤ਗੀ ਨਸ਼ਿਆਂ ਦੀ ਕਾਲਖ ਕੈਪਟਨ ਸਰਕਾਰ ਦੇ ਮ¤ਥੇ ਦਾ ਵੀ ਕਲੰਕ ਬਣ ਗਈ ਹੈ। ਸਰਕਾਰ ਤੋਂ ਅ¤ਕੇ ਪੰਜਾਬ ਵਾਸੀਆਂ ਵ¤ਲੋਂ ਹੁਣ ਖੁਦ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦਾ ਬੀੜਾ ਉਠਾਇਆ ਗਿਆ ਹੈ। ਅਜਿਹਾ ਹੀ ਇ¤ਕ ਮਾਮਲਾ ਨੇੜਲੇ ਪਿੰਡ ਡੇਹਰੀਵਾਲ ਦਰੋਗਾ ਤੋਂ ਸਾਹਮਣੇ ਆਇਆ ਹੈ। ਜਿਥੋਂ ਦੇ ਨੌਜਵਾਨਾਂ ਨੇ ਹਿਮਤ ਕਰਕੇ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਮੌਕੇ ਤੇ ਕਾਬੂ ਕੀਤਾ ਹੈ। ਥਾਣਾ ਸੇਖਵਾਂ ਵਿਖੇ ਹਾਜਰ ਪਿੰਡ ਡੇਹਰੀਵਾਲ ਦੇ ਨੌਜਵਾਨਾਂ ਅਤੇ ਐਸ ਟੀ ਐਫ ਟੀਮ ਦੇ ਮੈਂਬਰਾਂ ਨੇ ਦ¤ਸਿਆ ਕਿ ਉਹਨਾਂ ਨੇ ਪਿੰਡ ਡੇਹਰੀਵਾਲ ਦੇ ਕੁਝ ਨਸ਼ੇ ਦੇ ਆਦੀ ਨੌਜਵਾਨਾਂ ਦਾ ਅ¤ਜ ਪਿਛਾ ਕੀਤਾ ਇਸ ਦੌਰਾਨ ਉਹਨਾਂ ਨੇ ਐਸ ਟੀ ਐਫ ਟੀਮ ਦੇ ਸਥਾਨਕ ਮੁ¤ਖੀ ਨਿਰਮਲ ਸਿੰਘ ਨਾਲ ਵੀ ਸੰਪਰਕ ਕੀਤਾ। ਇਹ ਨੌਜਵਾਨ ਉਹਨਾਂ ਅਮਲੀਆਂ ਦਾ ਪਿਛਾ ਕਰਦੇ ਕਰਦੇ ਜਦੋਂ ਪਿੰਡ ਵਡਾਲਾ ਗਰੰਥੀਆਂ ਕੋਲ ਪਹੁੰਚੇ ਤਾਂ ਨਸ਼ੇ ਦੇ ਆਦੀ ਨੌਜਵਾਨ ਪਿੰਡ ਵਡਾਲਾ ਗਰੰਥੀਆਂ ਦੀਆਂ ਮੜੀਆਂ ਵਿ¤ਚ ਜਾ ਵੜੇ ਅਤੇ ਉਹ ਉਥੇ ਬੈਠੇ ਨਸ਼ਾ ਤਸਕਰ ਕੋਲੋਂ ਚਿ¤ਟੇ ਦੀਆਂ ਪੁੜੀਆਂ ਖਰੀਦ ਰਹੇ ਸਨ। ਇਸ ਦੌਰਾਨ ਪਿੰਡ ਡੇਰੀਵਾਲ ਦੇ ਮਨੁ¤ਖਤਾ ਸੇਵਾ ਸੁਸਾਇਟੀ ਦੇ ਮੈਂਬਰਾਂ ਐਸ ਟੀ ਐਫ ਦੀ ਟੀਮ ਅਤੇ ਥਾਣਾ ਸੇਖਵਾਂ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਨਸ਼ਾ ਤਸਕਰ ਨੇ ਆਪਣੇ ਆਪ ਨੂੰ ਘਿਰਿਆ ਦੇਖ ਕੇ ਨੌਜਵਾਨਾਂ ਉ¤ਤੇ ਹਮਲਾ ਕਰ ਦਿ¤ਤਾ। ਨੌਜਵਾਨਾਂ ਨੇ ਦ¤ਸਿਆ ਕਿ ਤਸਕਰ ਸਰੀਰਕ ਤੌਰ ਤੇ ਕਾਫੀ ਤਾਕਤਵਰ ਹੋਣ ਕਰਕੇ ਉਹਨਾਂ ਉ¤ਤੇ ਭਾਰੂ ਸਾਬਤ ਹੋਣ ਲ¤ਗਾ ਪਰ ਨੌਜਵਾਨਾਂ ਨੇ ਪੁਲਿਸ ਦੀ ਮਦਦ ਨਾਲ ਇਸ ਹ¤ਟੇ ਕ¤ਟੇ ਤਸਕਰ ਨੂੰ ਕਾਬੂ ਕਰ ਲਿਆ। ਕਾਬੂ ਕੀਤਾ ਤਸਕਰ ਕਬ¤ਡੀ ਦਾ ਸਟਾਰ ਖਿਡਾਰੀ ਰਿਹਾ ਹੈ ਅਤੇ ਹੁਣ ਨਸ਼ਿਆਂ ਦੀ ਤਸਕਰੀ ਲਈ ਬਦਨਾਮ ਹੈ। ਐਸ ਟੀ ਐਫ ਦੇ ਅਧਿਕਾਰੀ ਨਿਰਮਲ ਸਿੰਘ ਨੇ ਦ¤ਸਿਆ ਕਿ ਮਾਮਲੇ ਦੀ ਜਾਂਚ ਚ¤ਲ ਰਹੀ ਹੈ। ਨਸ਼ਾ ਸਮਗਲ ਕੋਲੋਂ ਕੁਝ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਪੜਤਾਲ ਤੋਂ ਬਾਅਦ ਹੀ ਇਸ ਨਸ਼ੇ ਬਾਰੇ ਕੋਈ ਖੁਲਾਸਾ ਕੀਤਾ ਜਾਵੇਗਾ। ਤਸਕਰ ਨੂੰ ਕਾਬੂ ਕਰਨ ਵਿ¤ਚ ਮਨੁਖਤਾ ਦੀ ਸੇਵਾ ਸੁਸਾਇਟੀ ਦੇ ਆਹੁਦੇਦਾਰ ਮਨਦੀਪ ਸਿੰਘ ਖਹਿਰਾ, ਅੰਮ੍ਰਿਤਪਾਲ ਸਿੰਘ, ਹਰਵਿੰਦਰ ਸਿੰਘ, ਜਗਦੀਪ ਸਿੰਘ, ਹੈਰੀ, ਭਿੰਦਰ, ਸੁ¤ਖਾ, ਮੰਨੂੰ ਤੋਂ ਇਲਾਵਾ ਹਰਵਿੰਦਰ ਸਿੰਘ ਖਹਿਰਾ ਅਤੇ ਸੁਸਾਇਟੀ ਦੇ ਸਰਪਰਸਤ ਸਤਨਾਮ ਸਿੰਘ ਡੇਹਰੀਵਾਲ ਅਤੇ ਮਨਿੰਦਰਪਾਲ ਸਿੰਘ ਘੁੰਮਣ ਐਸ ਟੀ ਐਫ ਟੀਮ ਮੈਂਬਰ ਹੌਲਦਾਰ ਬਿਸੰਭਰ ਸਿੰਘ, ਹੌਲਦਾਰ ਗੁਰਵਿੰਦਰ ਸਿੰਘ, ਥਾਣਾ ਸੇਖਵਾਂ ਦੇ ਸਬ ਇੰਸਪੈਕਟਰ ਪ੍ਰਤਾਪ ਸਿੰਘ ਆਦਿ ਨੇ ਵਿਸ਼ੇਸ਼ ਭੂਮਿਕਾ ਨਿਭਾਈ।ਕੀ ਕਹਿੰਦੇ ਹਨ ਥਾਣਾ ਮੁਖੀ ਸੇਖਵਾਂ ਇਸ ਸਬੰਧੀ ਜਦੋਂ ਥਾਣਾ ਸੇਖਵਾਂ ਦੇ ਮੁਖੀ ਰਵਿੰਦਰ ਸਿੰਘ ਗ¤ਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਲ੍ਹਾ ਪੁਲਿਸ ਕਪਤਾਨ ਬਟਾਲਾ ਵ¤ਲੋਂ ਨਸ਼ਾ ਤਸਕਰਾਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਦੇ ਹੁਕਮ ਹਨ। ਉਹਨਾਂ ਕਿਹਾ ਕਿ ਡੇਹਰੀਵਾਲ ਦਰੋਗਾ ਦੇ ਨੌਜਵਾਨ ਅਤੇ ਐਸ ਟੀ ਐਫ ਦੀ ਟੀਮ ਪਰਸੰਸਾ ਦੇ ਪਾਤਰ ਹਨ। ਜਿਨਾਂ ਨੇ ਅਜਿਹੇ ਸਮਾਜ ਵਿਰੋਧੀ ਅਨਸਰ ਨੂੰ ਕਾਬੂ ਕੀਤਾ ਹੈ। ਉਹਨਾਂ ਕਿਹਾ ਕਿ ਥਾਣਾ ਸੇਖਵਾਂ ਦੀ ਪੁਲਿਸ ਵ¤ਲੋਂ ਐਸ ਆਈ ਪ੍ਰਤਾਪ ਸਿੰਘ ਵੀ ਵਿਸ਼ੇਸ ਯੋਗਦਾਨ ਦਿ¤ਤਾ ਹੈ। ਉਹਨਾਂ ਦ¤ਸਿਆ ਕਿ ਕਾਬੂ ਕੀਤੇ ਹਰਪਾਲ ਸਿੰਘ ਪੁ¤ਤਰ ਪ੍ਰੀਤ ਸਿੰਘ ਵਾਸੀ ਵਡਾਲਾ ਗਰੰਥੀਆਂ ਖਿਲਾਫ ਧਾਰਾ 21, 61, 85 ਐਨ ਡੀ ਪੀ ਸੀ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।
ਡੇਹਰੀਵਾਲ ਦਰੋਗਾ ਦੇ ਨੌਜਵਾਨਾਂ ਨੇ ਐਸ ਟੀ ਐਫ ਦੀ ਟੀਮ ਨਾਲ ਮਿਲ ਕੇ ਨਸ਼ਾ ਤਸਕਰਾਂ ਨੂੰ ਰੰਗੇ ਹੱਥੀਂ ਚਿ¤ਟੇ ਸਮੇਤ ਕੀਤਾ ਕਾਬੂ



