Skip to content
Independent perspectives. Global stories.
BREAKING

ਕਿਸਾਨਾਂ ਨੂੰ ਮਿਆਰੀ ਖੇਤੀ ਦਵਾਈਆਂ ਅਤੇ ਖਾਦਾਂ ਯਕੀਨੀ ਬਣਾਉਣ ਲਈ ਖੇਤੀ ਵਿਭਾਗ ਦੀ ਨਿਵੇਕਲੀ ਮੁਹਿੰਮ

Share this story

ਚੰਡੀਗੜ੍ਹ, 1 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਫਸਲਾਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਦਵਾਈਆਂ ਅਤੇ ਖਾਦਾਂ ਵਾਜਬ ਦਰਾਂ ’ਤੇ ਉਪਲਬਧ ਹੋਣ। ਇਸ ਲਈ ਖੇਤੀਬਾੜੀ ਵਿਭਾਗ ਵ¤ਲੋਂ ਨਿਵੇਕਲੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਪ੍ਰਾਈਵੇਟ ਡੀਲਰਾਂ ਵ¤ਲੋਂ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਖੇਤੀ ਦਵਾਈਆਂ, ਖਾਦਾਂ ਵਗੈਰਾ ਲਈ ਪ¤ਕਾ ਬਿ¤ਲ ਕ¤ਟਣਾ ਲਾਜਮੀ ਕੀਤਾ ਗਿਆ ਹੈ। ਖੇਤੀ ਵਿਭਾਗ ਦੇ ਦੇਖਣ ਵਿ¤ਚ ਆਇਆ ਸੀ ਕਿ ਕਈ ਵਾਰੀ ਡੀਲਰਾਂ ਵ¤ਲੋਂ ਗੈਰ ਮਿਆਰੀ ਖੇਤੀ ਦਵਾਈਆਂ ਅਤੇ ਖਾਦਾਂ ਕਿਸਾਨਾਂ ਨੂੰ, ਨਕਦ ਜਾਂ ਉਧਾਰ, ਬਿਨ•ਾ ਕਿਸੇ ਬਿ¤ਲ ਤੋਂ ਵੇਚ ਦਿ¤ਤੀਆਂ ਜਾਂਦੀਆਂ ਹਨ ਜਿਹੜੀਆਂ ਖੇਤਾਂ ਵਿਚ ਪੂਰਾ ਅਸਰ ਨਹੀਂ ਕਰਦੀਆਂ। ਇਸ ਨਾਲ ਨਾ ਕੇਵਲ ਕਿਸਾਨ ਦਾ ਆਰਥਿਕ ਨੁਕਸਾਨ ਹੁੰਦਾ ਹੈ ਸਗੋਂ ਬਿ¤ਲ ਦੀ ਅਣਹੋਂਦ ਵਿ¤ਚ ਕਿਸਾਨ ਲੋੜ ਪੈਣ ਤੇ ਡੀਲਰ ਤੋਂ ਨੁਕਸਾਨ ਦੀ ਭਰਪਾਈ ਵੀ ਨਹੀਂ ਕਰ ਪਾਉਂਦਾ ।ਇਹ ਜਾਣਕਾਰੀ ਦਿੰਦਿਆਂ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦ¤ਸਿਆ ਕਿ ਪੰਜਾਬ ਭਰ ਵਿਚ ਕਿਸਾਨਾਂ ਨੂੰ ਖੇਤੀ ਵਸਤਾਂ ਬਿ¤ਲ ਤੇ ਦੇਣ ਸਬੰਧੀ ਚਲਾਈ ਮੁਹਿੰਮ ਦਾ ਕਿਸਾਨਾਂ ਵ¤ਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ।‘‘ਉਨ੍ਹਾਂ ਦੱਸਿਆ ਪਿਛਲੇ ਦਿਨਾਂ ਵਿ¤ਚ ਇਸ ਮੁਹਿੰਮ ਦੌਰਾਨ ਰਾਜ ਵਿ¤ਚ ਕਿਸਾਨਾਂ ਵ¤ਲੋਂ ਖਰੀਦ ਕੀਤੀ ਖੇਤੀ ਸਮ¤ਗਰੀ ਦੇ ਕੋਈ 2000 ਤੋਂ ਵ¤ਧ ਕਿਸਾਨਾਂ ਪਾਸੋਂ ਬਿ¤ਲ ਚੈਕ ਕੀਤੇ। ਜਿ¤ਥੇ ਬਿਲ ਦੀ ਅਣਹੋਂਦ ਵਾਲੇ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਕੀਤਾ, ਉਥੇ ਅਣਗਹਿਲੀ ਕਰਨ ਵਾਲੇ ਡੀਲਰਾਂ ਨੂੰ ਤਾੜਨਾ ਵੀ ਕੀਤੀ।ਸ. ਪੰਨੂੰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵ¤ਲੋਂ ਪਿੰਡਾਂ ਵਿ¤ਚ ਕੈਂਪ ਲਗਾ ਕੇ ਕਿਸਾਨਾਂ ਨੂੰ ਇਨ•ਾਂ ਬਿਲਾਂ ਦੀ ਮਹ¤ਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ•ਾਂ ਅ¤ਗੇ ਦ¤ਸਿਆ ਕਿ ਕ¤ਚੀ ਪਰਚੀ ਜਾਂ ਐਸਟੀਮੇਟ ਬਿ¤ਲ ਕੋਈ ਬਿ¤ਲ ਨਹੀਂ ਹੁੰਦਾ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖੇਤੀ ਵਸਤੂ ਬਿਨਾ ਪ¤ਕੇ ਬਿ¤ਲ ਤੋਂ ਨਾ ਖ੍ਰੀਦੀ ਜਾਵੇ ਕਿਉਂਕਿ ਅਜਿਹੀ ਵਸਤੂ ਗੈਰ ਮਿਆਰੀ ਹੁੰਦੀ ਹੋਈ ਕਿਸਾਨ ਲਈ ਨੁਕਸਾਨਦੇਹ ਹੋ ਸਕਦੀ ਹੈ।ਡੀਲਰਾਂ ਨੂੰ ਅਪੀਲ ਕਰਦਿਆਂ ਉਨ•ਾਂ ਕਿਹਾ ਕਿ ਡੀਲਰ ਵੀ ਬਿਨਾਂ ਬਿਲ ਦੀ ਗੈਰਕਾਨੂੰਨੀ ਰੀਤ ਤੋਂ ਪਾਸੇ ਹ¤ਟ ਕੇ ਖੇਤੀ ਵਸਤਾਂ ਵੇਚਣ ਸਮੇਂ ਪ¤ਕਾ ਬਿ¤ਲ ਦੇਣ ਲਈ ਵਿ¤ਢੀ ਮੁਹਿੰਮ ਵਿ¤ਚ ਆਪਣਾ ਬਣਦਾ ਯੋਗਦਾਨ ਪਾਉਣ।

WRITTEN BY