Skip to content
Independent perspectives. Global stories.
BREAKING

ਟਾਹਲੀਆਂ ਪਿੰਡ ’ਚ ਨੌਜਵਾਨ ਵੱਲੋਂ ਖੁਦਕਸ਼ੀ

Share this story

ਬੋਹਾ, 1 ਜੁਲਾਈ (ਸੰਤੋਖ ਸਾਗਰ)-ਬੋਹਾ ਖੇਤਰ ਦੇ ਪਿੰਡ ਟਾਹਲੀਆਂ ਦੇ ਕਰਜਈ ਕਿਸਾਨ ਜਰਨੈਲ ਸਿੰਘ ਦੇ ਸਪੁੱਤਰ ਮਨਪ੍ਰੀਤ ਸਿੰਘ(25) ਨੇ ਅਪਣੇ ਖੇਤ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।ਜਰਨੈਲ ਸਿੰਘ ਦੋ ਪੁੱਤਰਾਂ ਤੇ ਇੱਕ ਧੀ ਦਾ ਪਿਤਾ ਹੈ। ਕਿਸਾਨ ਜਰਨੈਲ ਸਿੰਘ ਲੱਗਭੱਗ 18 ਏਕੜ ਜਮੀਨ ਦਾ ਮਾਲਕ ਹੈ ਅਤੇ ਦੋ ਕਿਲੇ ਜਮੀਨ ਉਸਨੇ ਗਹਿਣੇ ਵੀ ਕਰੀ ਹੋਈ ਹੈ। ਕਿਸਾਨ ਜਰਨੈਲ ਸਿੰਘ ਨੇ ਸਹਿਕਾਰੀ ਸੁਸਇਟੀ ਵਰੇ ਤੋਂ 2 ਲੱਖ ਰੁਪੈ ਕਰਜਾ ਚੱਕਿਆ ਹੋਇਆ ਸੀ ਅਤੇ ਜਿਸ ਦੀ ਅਦਇਗੀ ਨਾ ਕਰਨ ਤੇ ਇਹ ਰਕਮ 13 ਲੱਖ ਬਣ ਗਈ। ਇਹ ਕਿਸਾਨ ਬੈਂਕ ਦਾ ਵੀ ਕਰਜਦਾਰ ਹੈ ਅਤੇ ਆੜਤੀਏ ਤੋਂ ਵੀ ਰਕਮ ਵਿਆਜ ਤੇ ਲਈ ਹੋਈ ਹੈ। ਇਸ ਮੌਕੇ ਜਰਨੈਲ ਸਿੰਘ ਦੇ ਘਰ ਇੱਕਤਰ ਹੋਏ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਦੀ ਕਰਜਾ ਮਾਫੀ ਸਕੀਮ ਆਉਣ ਨਾਲ ਇਸ ਘਰ ਨੂੰ ਵੀ ਬਹੁਤ ਖੁਸ਼ੀ ਹੋਈ ਸੀ ਪਰ ਕਰਜਾ ਮਾਫੀ ਵਾਲੀ ਸਰਕਾਰੀ ਲਿਸਟ ਵਿੱਚ ਇਸ ਪਰਿਵਾਰ ਦਾ ਨਾਮ ਦਰਜ ਨਹੀ ਹੈ।ਕਰਜੇ ਰਕਮ ਵਾਪਸ ਲੈਣ ਵਾਲੇ ਜਰਨੈਲ ਸਿੰਘ ਦੇ ਘਰ ਆ ਰਹੇ ਸਨ ਅਤੇ ਕਰਜਾ ਦਿਨੋ ਦਿਨ ਵੱਧਦਾ ਵੇਖ ਕੇ ਜਰਨੈਲ ਸਿੰਘ ਦਾ ਵੱਡਾ ਪੁੱਤਰ ਮਨਪ੍ਰੀਤ ਸਿੰਘ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ।ਕੱਲ ਸ਼ਾਮ ਨੂੰ ਮਨਪ੍ਰੀਤ ਸਿੰਘ ਅਪਣੇ ਘਰੋਂ ਚਲਾ ਗਿਆ ਅਤੇ ਅੱਜ ਸਵੇਰੇ ਖੇਤਾਂ ਵਿੱਚ ਉਸਦੀ ਦੀ ਲਾਸ਼ ਲਟਕਦੀ ਮਿਲੀ।
ਇਸ ਦੇ ਸਬੰਧ ਵਿੱਚ ਬੋਹਾ ਥਾਨਾ ਵਿਖੇ ਤਾਇਨਾਤ ਸਹਾਇਕ ਥਾਨੇਦਾਰ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਕਿਸਾਨ ਮਨਪ੍ਰੀਤ ਸਿੰਘ ਦੀ ਲਾਸ਼ ਪੋਸਟਮਾਰਟ ਕਰਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਇਲਾਕੇ ਵਿੱਚ ਇਸ ਘਟਨਾ ਦਾ ਡੂੰਘਾ ਦੁੱਖ ਪਾਇਆ ਜਾ ਰਿਹਾ ਹੈ।

WRITTEN BY