ਫਿਰੋਜ਼ਪੁਰ, 30 ਜੂਨ (ਮਨੋਹਰ ਲਾਲ)- ਇੰਟੈਲੀਜੈਂਸ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ, ਆਈਜੀਪੀਸੀਆਈ ਪੰਜਾਬ ਅਮਿਤ ਪ੍ਰਸਾਦ ਦੀਆਂ ਹਦਾਇਤਾਂ ਅਨੁਸਾਰ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੇ ਇਕ ਸਮੱਗਲਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰਦਿਆ ਉਸ ਦੇ ਕਬਜ਼ੇ ਵਿਚੋਂ 2 ਕਿਲੋ 770 ਗ੍ਰਾਮ ਹੈਰੋਇਨ ਬਰਮਾਦ ਕਰਨ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੇ ਏਆਈਜੀ ਨਰਿੰਦਰਪਾਲ ਸਿੰਘ ਸਿੱਧੂ ਅਨੁਸਾਰ ਨੇ ਦੱਸਿਆ ਕਿ ਬੀਤੇ ਦਿਨ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਐਸਆਈ ਅਰਵਿੰਦਰਪਾਲ ਸਿੰਘ, ਐਸਆਈ ਤਰਲੋਚਨ ਸਿੰਘ, ਏਐਸਆਈ ਜਤਿੰਦਰਜੀਤ ਸਿੰਘ, ਏਐਸਆਈ ਰੋਹਿਤ ਮਾਰੂਫੀ ਸਮੇਤ ਪੁਲਿਸ ਪਾਰਟੀ ਨੂੰ ਖੂਫੀਆ ਇਤਲਾਹ ਪ੍ਰਾਪਤ ਹੋਈ ਸੀ ਕਿ ਪਿੰਡ ਭਾਨੇ ਵਾਲਾ ਦਾਖਲੀ ਗੱਟੀ ਰਹੀਮੇ ਕੇ ਦੇ ਰਹਿਣ ਵਾਲੇ ਸੁਰਜੀਤ ਸਿੰਘ ਪਿਛਲੇ ¦ਮੇ ਸਮੇਂ ਤੋਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਭਾਰਤ ਵਿਚ ਸਪਲਾਈ ਕਰ ਰਿਹਾ ਹੈ। ਏਆਈਜੀ ਨੇ ਦੱਸਿਆ ਕਿ ਖੂਫੀਆ ਇਤਲਾਹ ਦੇ ਆਧਾਰ ’ਤੇ ਜਦੋਂ ਕਾਊਂਟਰ ਇੰਟੈਲੀਜੈਂਸ ਟੀਮ ਵਲੋਂ ਸੁਰਜੀਤ ਸਿੰਘ ਉਰਫ ਜੀਵਨ ਪੁੱਤਰ ਮਾਨ ਸਿੰਘ ਵਾਸੀ ਪਿੰਡ ਭਾਨੇ ਵਾਲਾ ਦਾਖਲੀ ਗੱਟੀ ਰਹੀਮੇ ਕੇ ਥਾਣਾ ਸਦਰ ਫਿਰੋਜ਼ਪੁਰ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਨਿਸ਼ਾਨਦੇਹੀ ਆਧਾਰ ’ਤੇ ਹਿੰਦ-ਪਾਕਿ ਬਾਰਡਰ ਦੀ ਸਰਹੱਦੀ ਚੌਂਕੀ ਕੱਸੋਕੇ ਦੇ ਗੇਟ ਨੰਬਰ 183/01 ਦੇ ਪਿੱਲਰ ਨੰਬਰ 183/13 ਦੇ ਏਰੀਏ ਵਿਚ ਫੈਸਿੰਗ ਤੋਂ ਪਾਰ ਬੇਹੱਦ ਰਕਬਾ ਪਿੰਡ ਕਾਲੂਵਾਲਾ ਪਰਮਜੀਤ ਸਿੰਘ ਦੀ ਜ਼ਮੀਨ ਵਿਚ ਲੱਗੇ ਇੰਜਣ ਟਿਊਬਵੈਲ ਪਾਈਪ ਦੇ ਮੁੱਢ ਵਿਚੋਂ 5 ਪੈਕੇਟ ਹੈਰੋਇਨ (ਕੁੱਲ ਵਜਨ ਕੁੱਲ 2 ਕਿਲੋ 770 ਗ੍ਰਾਮ) ਕੀਤੀ ਗਈ। ਏਆਈਜੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਿਆ ਕਿ ਉਕਤ ਵਿਅਕਤੀ ਪਾਕਿਸਤਾਨੀ ਸਮੱਗਲਰਾਂ ਨਾਲ ਇੰਟਰਨੈਟ ਰਾਹੀਂ ਗੱਲਬਾਤ ਕਰਕੇ ਹੈਰੋਇਨ ਮੰਗਵਾ ਕੇ ਆਪਣੀ ਦੱਸੀ ਹੋਈ ਜਗ੍ਹਾ ’ਤੇ ਫੈਸਿੰਗ ਤੋਂ ਪਾਰ ਕਿਸੇ ਦੀ ਜ਼ਮੀਨ ਵਿਚ ਲੁਕਾ ਛੁਪਾ ਕੇ ਰੱਖਵਾ ਦਿੰਦਾ ਸੀ ਅਤੇ ਮਜ਼ਦੂਰੀ ਕਰਨ ਦੇ ਬਹਾਨੇ ਫੈਸਿੰਗ ਤੋਂ ਪਾਰ ਜਾਂਦਾ ਸੀ ਅਤੇ ਮੌਕਾ ਮਿਲਣ ’ਤੇ ਹੈਰੋਇਨ ਲੁਕਾ ਛੁਪਾ ਕੇ ਆਪਣੇ ਨਾਲ ਲੈ ਆਉਂਦਾ ਸੀ ਤੇ ਅੱਗੇ ਲੋਕਲ ਏਰੀਏ ਦੇ ਸਮੱਗਲਰਾਂ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲੋਂ ਵੀ ਉਕਤ ਸਮੱਗਲਰ ਕਈ ਵਾਰ ਪਾਕਿਸਤਾਨੀ ਸਮੱਗਲਰਾਂ ਤੋਂ ਹੈਰੋਇਨ ਦੀਆਂ ਕਈ ਖੇਪਾਂ ਮੰਗਵਾ ਕੇ ਲੋਕਲ ਸਮੱਗਲਰਾਂ ਨੂੰ ਸਪਲਾਈ ਕਰ ਚੁੱਕਾ ਹੈ। ਏਆਈਜੀ ਨੇ ਦੱਸਿਆ ਫੜੇ ਗਏ ਸਮੱਗਲਰ ਸੁਰਜੀਤ ਸਿੰਘ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਮੁਲਜ਼ਮ ਦਾ ਪੁਲਿਸ ਰਿਮਾਂਡ ਹਾਂਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਹਿੰਦ-ਪਾਕਿ ਸਰਹੱਦ ਤੋਂ ਕਾਊਂਟਰ ਇੰਟੈਲੀਜੈਂਸ ਵੱਲੋਂ ਪੌਣੇ 2 ਕਿਲੋ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ



