ਸ੍ਰੀ ਫ਼ਤਹਿਗੜ੍ਹ ਸਾਹਿਬ, 30 ਜੂਨ- ਮਾਤਾ ਗੁਜਰੀ ਕਾਲਜ, ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਅੱਜ ਕਾਲਜ ਦੇ ਦਾਖ਼ਲਾ ਸੈਲ ਦਾ ਦੌਰਾ ਕੀਤਾ। ਇਸ ਦੌਰਾਨ ਡਾਇਰੈਕਟਰ-ਪ੍ਰਿੰਸੀਪਲ ਨੇ ਦਾਖਲਾ ਸੈਲ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪੀਆ ਨਾਲ ਗੱਲ ਬਾਤ ਕੀਤੀ। ਕਾਲਜ ਦੇ ਦਾਖ਼ਲਾ ਸੈਲ ਵਿੱਚ ਵਿਦਿਆਰਥੀਆਂ ਨੂੰ ਅਲੱਗ-ਅਲੱਗ ਕੋਰਸਾ ਬਾਰੇ ਸਟਾਫ ਦੁਆਰਾ ਜਾਣਕਾਰੀ ਮੁਹੱਇਆ ਕੀਤੀ ਜਾਦੀ ਹੈ।ਪੱਤਰਕਾਰਾ ਨਾਲ ਗੱਲ ਬਾਤ ਕਰਦਿਆਂ ਡਾ. ਕਸ਼ਮੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਕਾਲਜ ਦੀ ਸਥਾਪਨਾ 1957 ਵਿੱਚ ਹੋਈ ਸੀ ਅਤੇ ਅੱਜ ਇਸ ਕਾਲਜ ਵਿੱਚ ਪੰਜਾਬ ਤੋਂ ਇਲਾਵਾ ਨਾਲ ਲੱਗਦੇ ਹੋਰ ਸੂਬਿਆਂ ਤੋਂ ਵੀ ਵਿਦਿਆਰਥੀਆਂ ਦਾ ਕਾਲਜ ਵਿੱਚ ਚੱਲ ਰਹੇ ਕੋਰਸ ਜਿਵੇ ਕੇ ਐਗ੍ਰੀਕਲਚਰ,ਕਮਰਸ, ਕੰਪਿਊਟਰ ਸਾਇੰਸ, ਬਾਈਓਟੈਕਨਾਲੋਜੀ, ਮਾਇਕਰੋਬਾਇਓਲੋਜੀ, ਫੂਡ ਟੈਕਨਾਲੋਜੀ ਅਦਿ ਕੋਰਸਾਂ ਵਿੱਚ ਦਾਖਲਾ ਲੈਣ ਦਾ ਰੂਝਾਨ ਦੇਖਣ ਨੂੰ ਮਿਲ ਰਿਹਾ ਹੈ।ਕਾਲਜ ਵਿੱਚ 28 ਪੋਸਟ ਗ੍ਰੈਜੂਏਟ ਕੋਰਸ ਅਤੇ 21 ਅੰਡਰ ਗ੍ਰੈਜੂਏਟ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ ਅਤੇ ਇਸ ਸੈਸ਼ਨ ਤੋਂ ਐਮ.ਐਸ.ਈ. ਜੋਆਲੋਜੀ ਅਤੇ ਐਮ.ਸੀ.ਏ. ਲ਼ੇਟਰਲ ਐਂਟਰੀ (2 ਸਾਲਾ) ਨਵੇ ਕੋਰਸ ਸ਼ੁਰੂ ਕੀਤੇ ਗਏ ਹਨ। ਡਾਇਰੈਕਟਰ-ਪ੍ਰਿੰਸੀਪਲ ਨੇ ਦਾਖ਼ਲਾ ਸੈਲ ਵਿੱਚ ਮੌਜੂਦ ਸਟਾਫ ਦੀ ਪ੍ਰਸੰਸਾ ਕਰਦੇ ਕਿਹਾ ਕਿ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਸਿੱਟਾ ਹੈ ਕਿ ਅੱਜ ਦੇ ਦੌਰ ਵਿੱਚ ਜਦੋ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਜਾ ਰਹੇ ਹਨ ਅਜਿਹੇ ਸਮੇਂ ਦੌਰਾਨ ਵੀ ਕਾਲਜ ਵਿਖੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ। ਇਸ ਮੌਕੇ ਕਾਲਜ ਦੇ ਦਾਖਲਾ ਕੋਆਡੀਨੇਟਰ ਪ੍ਰੋ. ਬਿਕਰਮਜੀਤ ਸਿੰਘ ਸੰਧੂ, ਪ੍ਰੋ. ਨਮਿਤਾ ਬੇਰੀ, ਡਾ. ਹਰਮਿੰਦਰ ਸਿੰਘ, ਪ੍ਰੋ. ਰਿਤੂ ਵਾਲੀਆ, ਡਾ. ਕੁਲਦੀਪ ਕੌਰ, ਡਾ. ਨਵਪ੍ਰੀਤ ਕੌਰ, ਡਾ. ਸਿੰਮੀ ਗੋਇਲ, ਪ੍ਰੋ. ਜੋਗਾ ਸਿੰਘ, ਪ੍ਰੋ. ਹਰਭਿੰਦਰ ਸਿੰਘ, ਡਾ. ਇੰਦਰਜੀਤ ਸਿੰਘ ਅਦਿ ਹਾਜ਼ਰ ਸਨ।
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਵਿਖੇ ਦਾਖਲਿਆਂ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ : ਡਾ. ਕਸ਼ਮੀਰ ਸਿੰਘ



