ਫਰੀਦਕੋਟ, 30 ਜੂਨ (ਗੁਰਜੀਤ ਰੋਮਾਣਾ)-ਪੰਜਾਬ ਭਰ ਵਿਚ ਦਿਨ ਨਿਤ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹੁਣ ਤਾਂ ਸ਼ੋਸ਼ਲ ਮੀਡਿਆ ਉਤੇ ਵਾਇਰਲ ਹੋ ਰਹੀ ਨਸ਼ੇ ਦਾ ਸੇਵਨ ਕਰਣ ਵਾਲਿਆਂ ਦੀ ਦਰਦਨਾਕ ਮੌਤ ਵਾਲੀ ਵੀਡੀਓ ਨੇ ਹਰ ਕਿਸੇ ਨੂੰ ਝੰਜੋੜ ਕੇ ਰਖ ਦਿਤਾ ਹੈ । ਜਿਥੇ ਪੂਰੇ ਪੰਜਾਬ ਦੇ ਲੋਕ ਨਸ਼ੇ ਦੀ ਕਮਰ ਤੋੜਨ ਲਈ ਇਕਜੁਟ ਹੋ ਰਹੇ ਹਨ ਅਤੇ ਨਸ਼ਾ ਪੀੜੀਤਾਂ ਨੂੰ ਇਸ ਦਲਦਲ ਵਿਚੋਂ ਬਾਹਰ ਕਢਣ ਲਈ ਪ੍ਰੇਰਿਤ ਕਰਣ ਦੀ ਮੁਹਿੰਮ ਵਿਚ ਜੁਟ ਗਏ ਹਨ। ਉਥੇ ਨਸ਼ੇ ਦੇ ਨਾਮ ਨਾਲ ਹਮੇਸ਼ਾ ਹੀ ਬਦਨਾਮ ਕੀਤੀ ਜਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਵਲੋਂ ਨਸ਼ੇ ਦੇ ਖਿਲਾਫ ਮੈਦਾਨ ਵਿਚ ਉਤਰਨ ਦਾ ਐਲਾਨ ਕਰ ਦਿਤਾ ਹੈ।ਜਿਸ ਦਾ ਆਗਾਜ਼ ਪੰਜਾਬ ਦੇ ਫਰੀਦਕੋਟ ਜਿਲ੍ਹੇ ਵਿਚ 2 ਜੁਲਾਈ ਨੂੰ ਸਮੁਚੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਸ਼ੇ ਦੇ ਖਿਲਾਫ 15 ਕਿਲੋਮੀਟਰ ਲੰਮਾ ਪੈਦਲ ਮਾਰਚ ਕਰਕੇ ਕਰ ਰਹੀ ਹੈ ਇਸ ਬਾਰੇ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਆਪਣੇ ਗ੍ਰਹਿ ਇਕ ਪ੍ਰੈਸ ਕਾਨਫਰੰਸ ਦੌਰਾਨ ਗਲਬਾਤ ਕਰਦਿਆਂ ਕਿਹਾ ਕਿ ਮਾਰਚ ਵਿਚ ਵਡੀ ਗਿਣਤੀ ਚ ਹਰ ਵਰਗ ਆਪਣੀ ਸ਼ਮੂਲੀਅਤ ਕਰੇਗਾ ਖਾਸ ਕਰ ਨੌਜਵਾਨ ਸ਼ਾਮਲ ਹੋ ਕੇ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਗੇ ਇਹ ਪੈਦਲ ਮਾਰਚ ਕੋਟਕਪੂਰਾ ਤੋਂ ਸ਼ੁਰੂ ਹੋਕੇ ਕਰੀਬ 15 ਕਿਲੋਮੀਟਰ ਦਾ ਸਫਰ ਤੈਅ ਕਰਦਾ ਹੋਇਆ ਫਰੀਦਕੋਟ ਪੁਜੇਗਾ। ਇਸ ਦੌਰਾਨ ਸ਼ਰੋਮਣਿ ਅਕਾਲੀ ਦਲ ਦੇ ਪ੍ਰਵਕਤਾ ਪਰਮਬੰਸ ਬੰਟੀ ਰੋਮਾਣਾ ਨੇ ਕਾਂਗਰਸ ਤੇ ਵਰਦਿਆਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਪਾਰਟੀ ਦੇ ਆਗੂਆਂ ਨੂੰ ਨਸ਼ੇ ਦੇ ਨਾਮ ਤੇ ਨਜਾਇਜ ਬਦਨਾਮ ਕਰਨ ਵਾਲਿਓ ਅਜ ਪੰਜਾਬ ਦਾ ਜਵਾਨ ਬੁਰੀ ਤਰ੍ਹਾਂ ਨਾਲ ਨਸ਼ੇ ਦੀ ਦਲਦਲ ਵਿਚ ਧਸ ਚੁਕਾ ਹੈ ਜਿਸ ਦਾ ਸਬੂਤ ਆਏ ਦਿਨ ਮਜਬੂਰ ਮਾਪਿਆਂ ਦੇ ਨਸ਼ੇ ਨਾਲ ਮਰਨ ਵਾਲੇ ਪੁਤ ਦੇ ਰਹੇ ਹਨ ਅਤੇ ਪੰਜਾਬ ਹੁਣ ਦੁਨੀਆ ਭਰ ਵਿਚ ਬਦਨਾਮ ਹੋ ਚੁਕਾ ਹੈ।ਹੁਣ ਉਹ ਦਸਣ ਕੇ ਹੁਣ ਕਿਸ ਦਾ ਨਾਮ ਲਈਏ ਪੰਜਾਬ ਦੇ ਮੁਖ ਮੰਤਰੀ ਦਾ, ਉਨ੍ਹਾਂ ਦੇ ਮੰਤਰੀਆਂ ਜਾਂ ਜੇਲ੍ਹ ਮੰਤਰੀ ਦਾ ਦਸੋ ਹੁਣ ਕੌਣ ਨਸ਼ੇ ਵੇਚ ਰਹਿਆ ਹੈ ਜਾਂ ਉਨ੍ਹਾਂ ਦੀ ਮਦਦ ਕੌਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਅਕਾਲੀ ਦਲ ਨੂੰ ਨਸ਼ੇ ਦੇ ਨਾਮ ਉਤੇ ਬਦਨਾਮ ਕੀਤਾ ਜਾਂਦਾ ਰਿਹਾ ਹੈ ਉਤੇ ਨਸ਼ੇ ਦੀ ਅਸਲ ਤਸਵੀਰ ਹੁਣ ਸਾਹਮਣੇ ਆ ਰਹੀ ਹੈ।ਹੁਣ ਤਾਂ ਸਿਆਸੀ ਆਗੂਆਂ ਦੇ ਨਾਲ ਨਾਲ ਪੰਜਾਬ ਦੀ ਪੁਲਿਸ ਵੀ ਨਸ਼ਿਆਂ ਦੇ ਮੁਦੇ ਤੇ ਗੂੰਗੀ ਹੋ ਚੁਕੀ ਹੈ।ਪਰ ਉਹ ਕਿਸੇ ਤੇ ਦੋਸ਼ ਲਗਉਣ ਦੀ ਬਜਾਏ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਉਠਾ ਰਹੇ ਹਨ ਇਸੇ ਮਕਸਦ ਲਈ 2 ਜੁਲਾਈ ਨੂੰ ਫਰੀਦਕੋਟ ਦੇ ਕੋਟਕਪੂਰੇ ਤੋਂ ਇਕ ਵਿਸ਼ਾਲ ਮਾਰਚ ਸ਼ੁਰੂ ਕੀਤਾ ਜਾਵੇਗਾ,ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਲੋਕ ਹਿਸਾ ਲੈਣਗੇ ਇਹ ਮਾਰਚ ਕਰੀਬ 15 ਕਿਲੋਮੀਟਰ ਦਾ ਪੈਦਲ ਸਫਰ ਤੈਅ ਕਰਦੇ ਹੋਏ ਫਰੀਦਕੋਟ ਪਹੁੰਚੇਗਾ ।ਪਰਮਬੰਸ ਸਿੰਘ ਰੋਮਾਣਾ ਨੇ ਸਮਾਜ ਸੇਵੀ ਸੰਸਥਾ,ਟੀਚਰਾਂ, ਵਕੀਲਾਂ, ਬਿਜਸਮੈਨਾਂ ਦੇ ਨਾਲ ਨਾਲ ਹਰ ਵਰਗ ਨੂੰ ਇਸ ਮਾਰਚ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ।
ਇਸ ਮੌਕੇ ਜਿਲ੍ਹਾ ਜਥੇਦਾਰ ਮਨਤਾਰ ਸਿੰਘ ਬਰਾੜ,ਸਤੀਸ਼ ਗਰੋਵਰ,ਗੁਰਿੰਦਰ ਕੌਰ ਭੋਲੂਵਾਲਾ,ਗੁਰਤੇਜ ਸਿੰਘ ਬਰਾੜ , ਨਵਦੀਪ ਸਿੰਘ ਬਰਾੜ ,ਮਘਰ ਸਿੰਘ,ਅਵਤਾਰ ਖੋਸਾ,ਰਾਜਿੰਦਰ ਦਾਸ ਰਿੰਕੂ,ਗੁਰਮੀਤ ਸੰਧੂ,ਅਸ਼ਵਨੀ ਕੁਮਾਰ ਮੋਂਗਾ,ਆਸ਼ੁ ਅਗਰਵਾਲ,ਵਿਜੈ ਚੋਪੜਾ ਐਮਸੀ, ਬਬਰੀਕ ਸਿੰਘ ਰੋਮਾਣਾ,ਰਘਬੀਰ ਸਿੰਘ, ਪਪੂ , ਅਸ਼ੋਕ ਐਮ ਸੀ,ਬਲਜੀਤ ਐਮ ਸੀ ,ਗੁਰਪ੍ਰੀਤ ਸੰਧੂ ,ਬੂਟਾ ਸਰਪੰਚ ਸਮੇਤ ਵਡੀ ਗਿਣਤੀ ਚ ਅਕਾਲੀ ਵਰਕਰ ਮੌਜੂਦ ਸਨ ।
ਸ਼੍ਰੋਮਣੀ ਅਕਾਲੀ ਦਲ ਵੱਲੋਂਨਸ਼ਿਆਂ ਖਿਲਾਫ 15 ਕਿਲੋਮੀਟਰ ਪੈਦਲ ਰੋਸ ਮਾਰਚ ਭਲਕੇ : ਸ. ਰੋਮਾਣਾ



