Skip to content
Independent perspectives. Global stories.
BREAKING

ਗੁਰਦੁਆਰਾ ਸਿੰਘ ਸਭਾ ਬਰੇਟਾ ਦੀ ਨਵੀਂ ਕਮੇਟੀ ਚੁਣੀ

Share this story

ਬਰੇਟਾ, 29 ਜੂਨ (ਜੈਲ ਕੌਰ ਖਾਲਸਾ)- ਸਥਾਨਕ ਗੁਰਦੁਆਰਾ ਸਾਹਿਬ ਸਿੰਘ ਸਭਾ ਬਰੇਟਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਜ਼ੋ ਤਿੰਨ ਸਾਲ ਬਾਅਦ ਹੁੰਦੀ ਹੈ। ਇਹ ਚੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਜ਼ਸਵੀਰ ਕੋਰ ਦਾਤੇਵਾਸ ਚੋਣ ਅਬਜਰਬਰ ਦੀ ਮੋਜੂਦਗੀ ਵਿੱਚ ਹੋਈ ਜਿਸ ਵਿੱਚ ਇਲਾਕੇ ਦੇ 22 ਪਿੰਡਾ ਵਿੱਚੋਂ ਲੋਕ ਸਾਮਿਲ ਹੋਏ ਅਤੇ ਸਰਬ ਸੰਮਤੀ ਨਾਲ ਕੀਤੀ ਗਈ ਚੋਣ ਵਿੱਚ ਪ੍ਰਧਾਨ ਪਦ ਲਈ ਅਜੀਤ ਸਿੰਘ ਭੋਲਾ ਕਾਹਨਗੜ ਨੂੰ ਚੁਣੇ ਜਾਣ ਐਲਾਨ ਸ੍ਰੋਮਣੀ ਕਮੇਟੀ ਮੈਂਬਰ ਬੀਬੀ ਜ਼ਸਵੀਰ ਕੋਰ ਵਲੋਂ ਕੀਤਾ ਗਿਆ ਜਿਸ ਦਾ ਸਮੂਹ ਸੰਗਤ ਵਲੋਂ ਜੈਕਾਰੇ ਨਾਲ ਸਵਾਗਤ ਕੀਤਾ ਗਿਆ ਅਤੇ ਖਜਾਨਚੀ ਮੇਘ ਸਿੰਘ ਬਹਾਦਰੁਪਰ ਨੂੰ ਚੁਣੇ ਜਾਣ ਦਾ ਐਲਾਨ ਵੀ ਕੀਤਾ ਗਿਆ । ਬਾਕੀ ਕਮੇਟੀ ਦੇ ਅਹੁਦੇਦਾਰਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।ਇਸ ਸਮੇਂ ਮੋਜੂਦਾਂ ਵਿੱਚ ਹੋਰਨਾਂ ਤੋਂ ਇਲਾਵਾਂ ਸੁਖਦੇਵ ਸਿੰਘ ਦਿਆਲਪੁਰਾ, ਬਲਦੇਵ ਸਿੰਘ ਧਰਮਪੁਰਾਂ, ਬਲਦੇਵ ਸਿੰਘ ਸਿਰਸੀਵਾਲਾ, ਗੁਰਜੀਤ ਸਿੰਘ ਲਾਲੂ ਸਰਪੰਚ, ਗੁਰਦੀਪ ਸਿੰਘ ਟੋਡਰਪੁਰ, ਜਰਨੈਲ ਸਿੰਘ, ਰਾਮ ਰਾਜ ਸਿੰਘ ਬਹਾਦਰਪੁਰ, ਗਿਆਨ ਸਿੰਘ ਧਰਮਪੁਰਾ, ਜ਼ਸਵਿੰਦਰ ਸਿੰਘ ਭਾਵਾ, ਤੇਜਾ ਸਿੰਘ ਖਤਰੀਵਾਲਾ, ਸਾਬਕਾ ਕੋਸਲਰ ਕਪੂਰ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ ਬਖਸੀਵਾਲਾ, ਕਾਲਾ ਜਵੰਧਾ ਕੁਲਰੀਆ, ਜਗਰਾਜ ਸਿੰਘ ਕਾਲਾ, ਜ਼ਸਦੇਵ ਸਿੰਘ ਜ਼ਸਲ, ਡਾਕਟਰ ਮੂੰਗਾ, ਕੇਸਰ ਸਿੰਘ, ਹਰਪਾਲ ਸਿੰਘ ਕਟੋਦੀਆ, ਜਰਨੈਲ ਸਿੰਘ, ਕਰਤਾਰ ਸਿੰਘ, ਗੁਰਤੇਜ਼ ਸਿੰਘ, ਟਹਿਲ ਸਿੰਘ ਖੁਡਾਲ, ਸਵਰਨ ਸਿੰਘ ਖੁਡਾਲ, ਹਰਬੰਸ ਸਿੰਘ ਬਰੇਟਾ, ਬਹਾਲ ਸਿੰਘ ਦਿਆਲਪੁਰਾ, ਹਰਮੇਲ ਸਿੰਘ ਬਰੇਟਾ ਆਦਿ ਵੀ ਹਾਜ਼ਰ ਸਨ ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੀ ਤੇ ਪੁਰਾਣੀ ਨੂੰ ਕਮੇਟੀ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਬਾਹਰ ਵੱਖ-ਵੱਖ ਮੌੜਾਂ ਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਸੀ ਜ਼ੋ ਇੱਥੇ ਦੇ ਗੁਰਦੁਆਰਾ ਦੀ ਚੋਣ ਸਮੇਂ ਪਹਿਲੀ ਵਾਰ ਦੇਖੀ ਗਈ।

WRITTEN BY