ਬਰਨਾਲਾ, 29 ਜੂਨ (ਕੁਲਦੀਪ ਸਿੰਘ ਗਰੇਵਾਲ, ਅਵਤਾਰ ਕੌਲੀ)- ਬਰਨਾਲਾ ਪੁਲਿਸ ਵੱਲੋਂ 26 ਜੂਨ ਦੀ ਰਾਤ ਨੂੰ ਚਾਵਲਾ ਦੇ ਦੋ ਭਰੇ ਟਰੱਕਾਂ ਨੂੰ ਕਾਬੂ ਕਰਕੇ ਪਰਚਾ ਦਰਜ ਕੀਤਾ ਗਿਆ ਸੀ। ਜਦ ਕਿ ਟਰੱਕਾ ਦੇ ਡਰਾਈਵਰ ਫਰਾਰ ਦੱਸੇ ਗਏ ਸਨ । ਟਰੱਕਾ ਵਿੱਚ ਭਰੇ ਚਾਵਲਾਂ ਦੀਆਂ ਬੋਰੀਆਂ ਉੱਪਰ ਅਲੱਗ ਅਲੱਗ ਦੋ ਸੈਲਰਾਂ ਦੀਆਂ ਪਰਚੀਆਂ ਲੱਗੀਆ ਹੋਈਆ ਸਨ ਪਰ ਫਿਰ ਵੀ ਪੁਲਿਸ ਵੱਲੋਂ ਅਗਿਆਤ ਵਿਅਕਤੀਆਂ ਉਪਰ ਪਰਚਾ ਦਰਜ ਕਰ ਦਿੱਤਾ। ਜਿਸ ਨਾਲ ਸ਼ਹਿਰ ਅੰਦਰ ਚਰਚਾਵਾਂ ਦਾ ਬਜਾਰ ਗਰਮ ਹੈ। ਸੂਤਰਾ ਦਾ ਇਹ ਵੀ ਕਹਿਣਾ ਹੈ ਕਿ ਇਹ ਜੋ ਦੋ ਟਰੱਕ ਪੁਲਿਸ ਵੱਲੋਂ ਫੜੇ ਗਏ ਹਨ ਇਹ ਟਰੱਕ ਪੁਲਿਸ ਵੱਲੋਂ ਨਾਇਵਾਲਾ ਰੋੜ ਉਪਰ ਬਰਸਾਤੀ ਨਾਲੇ ਦੇ ਨੇੜੇ ਪੈਦੇ ਇਕ ਸੈਲਰ ਵਿੱਚੋ ਬਰਾਮਦ ਕੀਤੇ ਗਏ ਹਨ। ਸੂਤਰਾ ਦਾ ਕਹਿਣਾ ਹੈ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਰਵਾਹੀ ਦੇ ਵੇਅਰ ਹਾਉਸ ਦੇ ਗੋਦਾਮ ਵਿੱਚੋਂ ਦੋ ਟਰੱਕ ਚਾਵਲਾ ਦੇ ਭਰ ਕੇ ਸਟੇਸਨ ਉਪਰ ਲੱਗੀ ਮਾਲ ਗੱਡੀ ਵਿੱਚ ਪਲਟੀ ਕਰਨ ਲਈ ਗਏ ਸਨ ਪਰ ਇੱਕ ਸੈਲਰ ਮਾਲਕ ਵੱਲੋਂ ਦੋ ਹੋਰ ਟਰੱਕਾ ਦੇ ਇਹੋ ਨੰਬਰ ਪਲੇਟਾ ਲਗਾ ਕੇ ਉਹਨਾ ਟਰੱਕਾ ਵਿੱਚ ਘਟੀਆ ਮਾਲ ਭਰ ਕੇ ਉਹ ਟਰੱਕ ਮਾਲ ਗੱਡੀ ਵਿੱਚ ਪਲਟੀ ਕਰਵਾ ਦਿੱਤੇ ਜਦ ਕਿ ਵੇਅਰ ਹਾਉਸ ਦੇ ਗੋਦਾਮਾ ਵਿੱਚੋ ਭਰੇ ਵਧੀਆ ਚਾਵਲਾਂ ਦੇ ਟਰੱਕ ਆਪਣੇ ਸੈਲਰ ਵਿੱਚ ਲਵਾ ਕੇ ਮਾਲ ਨੂੰ ਖੁਰਦ –ਬੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਪੁਲਿਸ ਨੇ ਮੌੇਕੇ ਤੇ ਜਾ ਕੇ ਉਕਤ ਟਰੱਕਾ ਅਤੇ ਡਰਾਇਵਰਾਂ ਨੂੰ ਕਾਬੂ ਕਰ ਲਿਆ । ਪਰ ਫਿਰ ਵੀ ਕਿਸੇ ਸੈਲਰ ਮਾਲਕ ਜਾ ਸਬੰਧਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ। ਜਿਸ ਨਾਲ ਪੁਲਿਸ ਦੀ ਕਾਰਜਪ੍ਰਣਾਲੀ ਵਿੱਚੋਂ ਮਿਲੀ ਭੁਗਤ ਦੀ ਬੋਅ ਆ ਰਹੀ ਹੈ। ਪਰ ਇਸ ਮਾਮਲੇ ਦੀ ਜਾਂਚ ਕਰਦੇ ਏ.ਐਸ.ਆਈ. ਸੁਖਵਿੰਦਰ ਸਿੰਘ ਵੱਲੋਂ ਦੱਸਿਆ ਜਾ ਰਿਹਾ ਕਿ ਇਹ ਦੋਵੋ ਟਰੱਕਾ ਵਿੱਚੋਂ ਇਕ ਟਰੱਕ ਠੀਕਰੀਵਾਲਾ ਚੌਕ ਵਿਚੋ ਕਾਬੂ ਕੀਤਾ ਗਿਆ ਹੈ ਜਦ ਕਿ ਡਰਾਇਵਰ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਦੂਸਰਾ ਟਰੱਕ ਰਾਮਗੜੀਆਂ ਰੋੜ ਉਪਰੋ ਲਵਾਰਸ ਖੜਾ ਮਿਲਿਆ ਹੈ, ਡਰਾਇਵਰਾਂ ਬਾਰੇ ਪੁੱਛਣ ’ਤੇ ਐਸਐਸਓ ਸਿਟੀ-1 ਅਤੇ ਏਐਸਆਈ ਵੱਲੋਂ ਭਗੌੜੇ ਕਰਾਰ ਦਿੱਤੇ ਗਏ ਪਰ ਭਗਰੋਸ਼ੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਰਾਇਵਰ ਪੁਲਿਸ ਦੀ ਨਿਗਰਾਨੀ ’ਚ ਹੀ ਦੱਸੇ ਗਏ। ਫਿਰ ਵਡੀ ਗਿਣਤੀ ‘ਚ ਸ਼ੈਲਰ ਮਾਲਕਾਂ ਦਾ ਥਾਣਾ ਸਿਟੀ-1 ‘ਚ ਸਵੇਰ ਤੋਂ ਲੈ ਕੇ ਸ਼ਾਮ ਤਕ ਆਉਣਾ ਜਾਣਾ ਲੱਗਿਆ ਰਿਹਾ, ਜੋ ਪੁਲਿਸ ਦੀ ਕਾਰਗੁਜਾਰੀ ਨੂੰ ਸ਼ੱਕ ਦੇ ਘੇਰੇ ’ਚ ਖੜ੍ਹਾ ਕਰਦਾ ਹੈ। ਕਈਆਂ ਦੇ ਚਿਹਰਿਆਂ ‘ਤੇ ਘਬਰਾਹਟ ਸਾਫ਼ ਦੇਖੀ ਜਾ ਸਕਦੀ ਸੀ। ਪੁਲਿਸ ਤੇ ਸ਼ੈਲਰ ਮਾਲਕਾਂ ਦੀ ਕਿਸੇ ਗੁਪਤ ਥਾਂ ਉਪਰ ਮੀਟਿੰਗ ਹੋਣ ਦੀ ਚਰਚਾ ਨੇ ਵੀ ਸ਼ਹਿਰ ‘ਚ ਖ਼ਬਰਾਂ ਦਾ ਬਾਜ਼ਾਰ ਗਰਮ ਕਰ ਦਿਤਾ ਹੈ। ਇਸ ਸਬੰਧੀ ਸੈਲਰਾ ਮਾਲਕਾ ਦੀ ਇਕ ਮੀਟਿੰਗ ਐਫ.ਸੀ.ਆਈ. ਦੇ ਇੱਕ ਨੰਬਰ ਡੀਪੂ ਵਿਖੇ ਰੱਖੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੈਲਰ ਮਾਲਕ ਇਕੱਠੇ ਹੋਏ ਕੁਝ ਕੁ ਨੂੰ ਛੱਡ ਕੇ ਬਾਕੀ ਸੈਲਰ ਮਾਲਕਾ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਜਾਂਚ ਉਚ ਅਧਿਕਾਰੀਆਂ ਵੱਲੋਂ ਹੋਣੀ ਚਾਹੀਦੀ ਹੈ। ਸੂਤਰਾ ਦੇ ਦੱਸਣ ਮੁਤਾਬਕ ਕੁਝ ਦਿਨ ਪਹਿਲਾਂ ਵੀ ਐਫ.ਸੀ.ਆਈ. ਵੱਲੋਂ ਅਸਾਮ ਲਈ ਚਾਵਲਾ ਦੀ ਸਪੈਸਲ ਗੱਡੀ ਭਰੀ ਗਈ ਸੀ ਜਿਸ ਵਿੱਚ 600 ਚਾਵਲਾ ਦੇ ਗੱਟੇ ਘੱਟ ਪਾਏ ਗਏ ਸਨ। ਪਰ ਚੰਡੀਗੜ੍ਹ ਤੋ ਆਈ ਜਾਂਚ ਟੀਮ ਵੱਲੋਂ ਚੈਕ ਕਰਨ ਤੇ 600 ਗੱਟੇ ਗੋਦਾਮ ਵਿੱਚ ਜਿਆਦਾ ਪਾਏ ਗਏ ਸਨ
ਬਰਨਾਲਾ ਪੁਲਿਸ ਵੱਲੋਂ ਫੜੇ ਚਾਵਲਾ ਦੇ ਟਰੱਕ ਬਣੇ ਚਰਚਾ ਦਾ ਵਿਸ਼ਾ, ਪੁਲਿਸ ਕਾਰਵਾਈ ’ਤੇ ਲੱਗਾ ਸਵਾਲੀਆ ਨਿਸ਼ਾਨ



