ਅਮਰਗੜ੍ਹ, 28 ਜੂਨ (ਸੁਖਵਿੰਦਰ ਸਿੰਘ ਅਟਵਾਲ)- ਥਾਣਾ ਅਮਰਗੜ੍ਹ ਵਿਖੇ ਪ੍ਰੈਸ ਕਾਂਨਫਰੈਂਸ ਦੌਰਾਂਨ ਡੀ.ਐਸ.ਪੀ ਪਲਵਿੰਦਰ ਸਿੰਘ ਚੀਮਾਂ ਨੇ ਦੱਸਿਆ ਕਿ ਥਾਣਾ ਮੁਖੀ ਗੁਰਭਜਨ ਸਿੰਘ ਦੀ ਨਿਗਰਾਨੀ ਹੇਠ ਹੌਲਦਾਰ ਰਾਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਥਾਣਾ ਅਮਰਗੜ੍ਹ ਪੁਲਿਸ ਨੇ ਉਸ ਸਮੇਂ ਵੱਡੀ ਸਫਲਤਾ ਹਾਸਿਲ ਕੀਤੀ ਜਦੋਂ ਦੋ ਵਿਅਕਤੀਆਂ ਨੂੰ 100 ਪੇਟੀਆਂ ਸ਼ਰਾਬ ਦੀਆਂ ਅਤੇ ਸਕਾਰਪੀਓ ਗੱਡੀ ਸਮੇਤ ਕਾਬੂ ਕਰ ਲਿਆ ਪਿੰਡ ਝੂੰਦਾਂ ਨਜਦੀਕ ਦੌਰਾਨੇ ਗਸਤ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੰਬਰ ਪੀ ਬੀ 13 ਏ ਆਰ 4839 ਜਿਸ ਵਿੱਚ ਦੋ ਨੌਜਵਾਨ ਸਵਾਰ ਸਨ ਉਨ੍ਹਾਂ ਨੂੰ ਰੋਕ ਕਿ ਤਲਾਸ਼ੀ ਕੀਤੀ ਤਾਂ ਉਸ ਵਿੱਚੋਂ 100 ਪੇਟੀਆਂ (1200) ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬ੍ਰਾਂਮਦ ਹੋਈਆਂ। ਸ੍ਰ ਚੀਮਾਂ ਨੇ ਦੱਸਿਆ ਕਿ ਗੱਡੀ ਅਤੇ ਸ਼ਰਾਬ ਕਬਜੇ ਵਿੱਚ ਲੈ ਕਿ ਕਾਬੂ ਕੀਤੇ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸਰੌਦ, ਸੁਖਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਧੂਰੀ ਨੇ ਸਰਸਰੀ ਪੁੱਛ ਗਿੱਛ ’ਚ ਦੱਸਿਆ ਅਸਲਮ ਖਾਂ ਪੁੱਤਰ ਮਜੀਦ ਖਾਂ ਵਾਸੀ ਨਰੋਮਾਜਰਾ ਸਾਡੀ ਉਡੀਕ ਕਰ ਰਿਹਾ ਹੈ ਅਤੇ ਇਹ ਗੱਡੀ ਵੀ ਅਸਲਮ ਖਾਂ ਦੀ ਹੀ ਹੈ ਇਸ ਧੰਦੇ ਵਿੱਚੋਂ ਜ਼ੋਂ ਵੀ ਮੁਨਾਫਾ ਹੁੰਦਾ ਹੈ ਉਸ ਵਿੱਚ ਵੀ ਸਾਡੇ ਤਿੰਨਾਂ ਦੇ ਬਰਾਬਰ ਹਿੱਸੇ ਵੰਡੇ ਜਾਂਦੇ ਹਨ।ਡੀ.ਐਸ.ਪੀ ਪਲਵਿੰਦਰ ਚੀਮਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸਰੌਦ, ਸੁਖਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਧੂਰੀ ਨੂੰ ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਅਸਲਮ ਖਾਂ ਪੁੱਤਰ ਮਜੀਦ ਖਾਂ ਬਰਖਿਲਾਫ ਆਬਕਾਰੀ ਐਕਟ ਅਧੀਨ ਮੁਕੱਦਮਾਂ ਦਰਜ ਕਰ ਲਿਆ ਹੈ ਅਤੇ ਅਸਲਮ ਖਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਪੁੱਛ ਗਿੱਛ ਦੌਰਾਂਨ ਵੱਡੇ ਖੁਲਾਸੇ ਹੋਣ ਦੀ ਸਭਾਵਨਾਂ ਹੈ।
ਸਕਾਰਪੀਓ ਗੱਡੀ ’ਚ 100 ਪੇਟੀਆਂ ਸ਼ਰਾਬ ਸਮੇਤ 2 ਕਾਬੂ



