Skip to content
Independent perspectives. Global stories.
BREAKING

ਐਕਟਿਵਾ ਦੀ ਟੱਕਰ ਵੱਜਣ ਕਾਰਣ ਨੌਜਵਾਨ ਦੀ ਮੌਤ

Share this story

ਰਾਜਪੁਰਾ, 28 ਜੂਨ (ਲਵਕੇਸ਼ ਕਪੂਰ)- ਰਾਜਪੁਰਾ ਥਾਣਾ ਸਿਟੀ ਦੇ ਅਧੀਨ ਨਿਉ ਦਸ਼ਮੇਸ਼ ਕਲੋਨੀ ਦੇ ਵਾਸੀ ਅਰਵਿੰਦ ਕੁਮਾਰ 32 ਸਾਲਾ ਦੀ ਐਕਟਿਵਾ ਦੀ ਟਕਰ ਵਜਣ ਕਾਰਣ ਮੋਤ ਹੋ ਗਈ।ਜਿਸ ਦਾ ਸਿਵਲ ਹਸਪਤਾਲ ਰਾਜਪੁਰਾ ਵਿਖੇ ਪੁਲਿਸ ਵਲੋ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਸਾ ਹਵਾਲੇ ਕਰ ਦਿਤੀ ਤੇ ਦੋਸ਼ੀ ਖਿਲਾਫ 279,304 ਦਾ ਮੁਕਦਮਾ ਦਰਜ਼ ਕਰਕੇ ਪੜਤਾਲ ਸ਼ੁਰੂ ਕਰ ਦਿਤੀ ਹੈ।ਮ੍ਰਿਤਕ ਅਰਵਿੰਦ ਪਿਤਾ ਮੋਹਲ ਲਾਲ ਨੇ ਦਸਿਆ ਕਿ ਮੇਰਾ ਲੜਕਾ ਕੰਮ ਕਰਕੇ ਘਰ ਆ ਰਿਹਾ ਸੀ।ਇਕ ਤੇਜ਼ ਰਫਤਾਰ ਐਕਟਿਵਾ ਦੀ ਲਪੇਟ ਵਿਚ ਆ ਗਿਆ।ਜਿਸ ਕਾਰਣ ਉਸਦੇ ਗਭੀਰ ਸਟਾਂ ਵਜੀਆ ਜਿਸ ਕਾਰਣ ਉਸਦੀ ਮੋਤ ਹੋ ਗਈ।ਜਸਪਾਲ ਸਿੰਘ ਏ.ਐਸ.ਆਈ ਥਾਣਾ ਸਿਟੀ ਰਾਜਪੁਰਾ ਨੇ ਦਸਿਆ ਕਿ ਅਰਵਿੰਦ ਦੀ ਐਕਟਿਵਾ ਦੀ ਟਕਰ ਨਾਲ ਮੋਤ ਹੋ ਗਈ ਹੈ।ਪੁਲਿਸ ਨੇ 279,304 ਤਹਿਤ ਮੁਕਦਮਾਂ ਦਰਜ਼ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿਤੀ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਕੇ ਲਾਸ਼ ਵਾਰਸਾ ਹਵਾਲੇ ਕਰ ਦਿਤੀ ਹੈ।

WRITTEN BY