ਵਿਦਿਆਰਥੀਆਂ ਅਤੇ ਮਾਪਿਆਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀ ਕੀਤੀ ਭਰਪੂਰ ਸਰਾਹਨਾ
ਐਸ.ਏ.ਐਸ. ਨਗਰ, 27 ਜੂਨ ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਪੂਰੀ ਕਰਨ ਉਪਰੰਤ ਪਰਿਵਾਰ ਦਾ ਵਿੱਤੀ ਰੂਪ ‘ਚ ਸਹਿਯੋਗ ਦੇਣ ਦੇ ਯੋਗ ਹੋਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਮਾਨਯੋਗ ਸਿੱਖਿਆ ਮੰਤਰੀ ਸ੍ਰੀ ਓ ਪੀ ਸੋਨੀ ਜੀ ਦੀ ਅਗਵਾਈ ‘ਚ ਸਮਗਰ ਸਿੱਖਿਆ ਅਭਿਆਨ ਪੰਜਾਬ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਤੋਂ ਨੈਂਸ਼ਨਲ ਸਕਿਲ ਕੁਆਲੀਫਿਕੇਸ਼ਨਜ਼ ਫਰੇਮਵਰਕ ਵਿਸ਼ਾ ਪੜ੍ਹ ਕੇ ਪਾਸ ਹੋਏ ਵੱਖ-ਵੱਖ ਟਰੇਡਾਂ ਦੇ ਲਗਭਗ 450 ਦੇ ਕਰੀਬ ਵਿਦਿਆਰਥੀਆਂ ਨੂੰ ‘ਹੁਨਰ ਹੈਂ, ਤਾਂ ਕਦਰ ਹੈਂ’ ਦੀ ਗੱਲ ਨੂੰ ਸੰਪੂਰਨ ਕਰਦਿਆਂ ਨੌਕਰੀ ਮੇਲੇ ਦੌਰਾਨ ਕੰਮ ਲਈ ਪਲੇਸਮੈਂਟ ਸਬੰਧੀ ਸ਼ਾਰਟ ਲਿਸਟ ਕੀਤਾ ਗਿਆ।
ਇਸ ਸਬੰਧੀ ਡਾਇਰੈਂਕਟਰ ਜਨਰਲ ਸਕੂਲ ਸਿੱਖਿਆ ਸ੍ਰੀ ਪ੍ਰਸ਼ਾਂਤ ਗੋਇਲ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਂਕੰਡਰੀ ਸਕੂਲ ਵਿਖੇ 35 ਦੇ ਕਰੀਬ ਕੰਪਨੀਆਂ ਨੇ ਐਨ.ਐਸ.ਕਿਊ.ਐਫ. ਵਿਸ਼ਾ ਪੜ੍ਹ ਕੇ ਪਾਸ ਕਰਨ ਵਾਲਿਆਂ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ। ਉਹਨਾਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੂੰ ਪੱਤਰ ਰਾਂਹੀ ਸੂਚਿਤ ਕਰ ਦਿੱਤਾ ਜਾਵੇਗਾ ਅਤੇ ਬਾਅਦ ‘ਚ ਰਾਜ ਸਰਕਾਰ ਵੱਲੋਂ ਇੱਕ ਪ੍ਰੋਗਰਾਮ ਦੌਰਾਨ ਵੱਖ-ਵੱਖ ਕੰਪਨੀਆਂ ਵਿੱਚ ਹਾਜ਼ਰ ਹੋਣ ਦੇ ਨਿਯੁਕਤੀ ਪੱਤਰ ਵੀ ਦਿੱਤੇ ਜਾਣਗੇ।
ਇਸ ਮੌਕੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਿਪਟੀ ਐਸਪੀਡੀ ਸੁਭਾਸ਼ ਮਹਾਜਨ, ਸ਼ਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਂਕੰਡਰੀ ਸਿੱਖਿਆ, ਚਿਰੰਜੀਵ ਗੂਹਾ ਐਨਾਲਿਸਟ ਨੈਂਸ਼ਨਲ ਸਕਿਲ ਡਿਵੈਂਲਪਮੈਂਟ ਕਾਉਂਸਿਲ (ਐਨ.ਐਸ.ਡੀ.ਸੀ.) ਦਿੱਲੀ, ਨੇਹਾ ਪੰਜਾਬ ਕੋਆਰਡੀਨੇਟਰ, ਏਐਸਪੀਡੀ ਸੰਜਮ, ਏਐਸਪੀਡੀ ਪਰਵਿੰਦਰ ਕੌਰ, ਇੰਦਰਜੀਤ ਸਿੰਘ, 11 ਜ਼ਿਆਂਿ ਤੋਂ ਵੋਕੇਸ਼ਨਲ ਟਰੇਨਰ, ਵਿਦਿਆਰਥੀਆਂ ਦੇ ਮਾਪੇ ਅਤੇ ਸਰਪ੍ਰਸਤ ਹਾਜ਼ਰ ਸਨ।
ਵਿਦਿਆਰਥੀਆਂ ਨੇ ਇਸ ਪ੍ਰਕਿਰਿਆ ਦਾ ਜਿੱਥੇ ਪਲੇਠਾ ਤਜ਼ੁਰਬਾ ਕੀਤਾ ਉਥੇ ਹੀ ਇਹਨਾਂ ਦੇ ਨਾਲ ਮਾਪਿਆਂ ਜਾਂ ਸਰਪ੍ਰਸਤਾਂ ਨੇ ਇਸ ਪ੍ਰਕਿਰਿਆ ਨੂੰ ਲਾਭਕਾਰੀ ਵੀ ਦੱਸਿਆ।



