ਜੰਮੂ, 2 ਮਾਰਚ (ਪੀ.ਟੀ.)- ਸੁਰ¤ਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਇੱਕ ਅੱਤਵਾਦੀ ਅੱਡੇ ਦਾ ਪਤਾ ਲਗਾਕੇ ਉ¤ਥੋਂ ਭਾਰੀ ਮਾਤਰਾ ’ਚ ਹਥਿਆਰ ਬਰਾਮਦ ਕੀਤੇ। ਰਾਸ਼ਟਰੀ ਰਾਇਫਲਸ ਬਟਾਲੀਅਨ (ਆਰਆਰਬੀ) ਤੇ ਜੰਮੂ ਕਸ਼ਮੀਰ ਪੁਲਿਸ ਨੇ ਕੱਲ੍ਹ ਸ਼ਾਮ ਜ਼ਿਲ੍ਹੇ ਦੇ ਅਥਰ ਇਲਾਕੇ ’ਚ ਸੰਯੁਕਤ ਕਾਰਵਾਈ ਕਰ ਕੇ ਹਥਿਆਰ ਬਰਾਮਦ ਕੀਤੇ ਜਿਨ੍ਹਾਂ ’ਚ ਤਿੰਨ ਰਾਕੇਟ ਹੱਥਗੋਲੇ, 15 ਹੱਥਗੋਲੇ, ਏਕੇ 47 ਰਾਇਫਲ ਦੇ ਪੰਜ ਮੈਗਜ਼ੀਨ ਤੇ ਏਕੇ 47 ਦੀਆਂ 392 ਗੋਲੀਆਂ ਸ਼ਾਮਿਲ ਹਨ। ਤਲਾਸ਼ੀ ਮੁਹਿੰਮ ’ਚ ਲੜਾਈ ਦੇ ਦੌਰਾਨ ਕੰਮ ਆਉਣ ਵਾਲੀ ਆਪਾਤਕਾਲੀਨ ਸਮ¤ਗਰੀ ਵੀ ਬਰਾਮਦ ਕੀਤੀ ਗਈ। ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਸਮਾਂ ਰਹਿੰਦੇ ਇਹ ਬਰਾਮਦਗੀ ਕੀਤੀ ਗਈ ਹੈ ਨਹੀਂ ਤਾਂ ਇਨ੍ਹਾਂ ਦੇ ਇਸਤੇਮਾਲ ਨਾਲ ਅੱਤਵਾਦੀ ਵੱਡੇ ਪੈਮਾਨੇ ’ਤੇ ਜਾਨ ਮਾਲ ਦਾ ਨੁਕਸਾਨ ਕਰ ਸਕਦੇ ਸਨ।