ਪਾਕਿਸਤਾਨੀ ਹਵਾਈ ਜਹਾਜ਼ਾਂ ਵੱਲੋਂ ਅੱਤਵਾਦੀ ਠਿਕਾਣਿਆਂ ’ਤੇ ਬੰਬਾਰੀ

ਪਿਸ਼ਾਵਰ, 2 ਮਾਰਚ (ਪੀ.ਟੀ.)- ਪਾਕਿ ਸੈਨਾ ਨੇ ਅੱਜ ਅੱਤਵਾਦੀ ਨੇਤਾ ਮੁੱਲ੍ਹਾ ਤਮਾਂਚੇ ਨੂੰ ਲੱਭਣ ਲਈ ਬੰਬਾਰੀ ਕੀਤੀ ਜਿਸ ’ਚ 5 ਅੱਤਵਾਦੀ ਮਾਰੇ ਗਏ। ਇਕ ਦਿਨ ਪਹਿਲੇ ਤਾਲਿਬਾਨ ਨੇ ਸਰਕਾਰ ਨਾਲ ਗੱਲਬਾਤ ਦੇ ਚ¤ਲਦੇ ਇਕ ਮਹੀਨੇ ਲਈ ਜੰਗਬੰਦੀ ਦਾ ਐਲਾਨ ਕੀਤਾ ਹੈ। ਇਹ ਹਮਲਾ ਮੁੱਲ੍ਹਾ ਤਮਾਂਚੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਕਿਉਂਕਿ ਕੱਲ੍ਹ ਹੋਏ ਹਮਲੇ ’ਚ ਪੋਲੀਓ ਟੀਮ ਤੇ ਸੁਰੱਖਿਆ ਬਲਾਂ ਦੇ 12 ਲੋਕਾਂ ਦੀ ਮੌਤ ਹੋ ਗਈ ਸੀ। ਇੱਕ ਸਰਕਾਰੀ ਨੁਮਾਇੰਦੇ ਨੇ ਦ¤ਸਿਆ ਕਿ ਸ਼ਾਂਤੀ ਗੱਲਬਾਤ ਉਦੋਂ ਤੱਕ ਸ਼ੁਰੂ ਨਹੀਂ ਹੋ ਸਕਦੀ ਜਦੋਂ ਤ¤ਕ ਤਾਲਿਬਾਨ ਤੇ ਉਸਦੇ ਸਹਿਯੋਗੀ ਜੰਗਬੰਦੀ ਦਾ ਐਲਾਨ ਨਹੀਂ ਕਰ ਦਿੰਦੇ।

Send this to a friend