ਜਲੰਧਰ, 25 ਜੂਨ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸ਼੍ਰੀ ਦਿਲਬਾਗ ਸਿੰਘ,ਉਪ ਪੁਲਿਸ ਕਪਤਾਨ ਸਬ-ਡਵੀਜਨ ਸ਼ਾਹਕੋਟ, ਇੰਸਪੈਕਟਰ ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਅਗਵਾਈ ਹੇਠ ਹਸਬ ਹਦਾਇਤ ਏ.ਐਸ.ਆਈ ਰਸ਼ਪਾਲ ਸਿੰਘ ਚੌਕੀ ਇੰਚਾਰਜ ਮਲਸੀਆ ਥਾਣਾ ਸ਼ਾਹਕੋਟ ਸਮੇਤ ਪੁਲਿਸ ਪਾਰਟੀ ਦੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਪਾਸੋ 04 ਲੱਖ 01 ਹਜਾਰ ਰੁਪਏ ,210 ਗ੍ਰਾਮ ਨਸ਼ੀਲਾ ਪਦਾਰਥ,ਟੀ.ਵੀ.ਐਸ ਯੂਪੀਟਰ ਸਕੂਟਰੀ ਪੀ.ਬੀ.09-ਏ.ਜੀ-0461 ਅਤੇ ਮੋਟਰ ਸਾਇਕਲ ਸੀ.ਟੀ-100 ਸਮੇਤ ਕੀਤਾ ਗ੍ਰਿਫਤਾਰਕੀਤਾ ਅਤੇ ਦੋਸ਼ੀਆ ਨੇ ਦੱਸਿਆ ਕਿ ਉਹਨਾ ਨੇ 24 ਹਜਾਰ ਰੁਪਏ ਖਰਚ ਲਏ ਹਨ। ਮਿਤੀ 19.06.18 ਨੂੰ ਮਿੰਟੂ ਪੁੱਤਰ ਲੇਟ ਸ਼ਿਵ ਲਾਲ ਵਾਸੀ ਅਜਾਦ ਨਗਰ ਥਾਣਾ ਸ਼ਾਹਕੋਟ ਨੇ ਆਪਣਾ ਬਿਆਨ ਲਿਖਵਾਇਆ ਸੀ ਕਿ ਉਹ ਤਰਸੇਮ ਮਿੱਤਲ ਐਡ ਸੰਨਜ ਦੀ ਵੈਸਟਰਨ ਯੂਨੀਅਨ ਮਨੀਗ੍ਰਾਮ ਦੇ ਦਫਤਰ ਅੰਮਿਤ ਇੰਟਰਪ੍ਰਾਈਜਿਜ ਮਲਸੀਆ ਬਰਾਚ ਵਿੱਚ ਅਰਸਾ ਕਰੀਬ 14 ਸਾਲ ਤੋ ਨੌਕਰੀ ਕਰਦਾ ਹੈ। ਥਾਣਾ ਸ਼ਾਹਕੋਟ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ।
ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਵੈਸਟਰਨ ਯੂਨੀਅਨ-ਮਨੀਗ੍ਰਾਮ ਲੁੱਟ ਦੇ 5 ਦੋਸ਼ੀ ਗ੍ਰਿਫਤਾਰ



