ਕਈ ਵਿਆਕਤੀਆਂ ਨੇ ਕਾਂਗਰਸ ਪਾਰਟੀ ਵਿੱਚ ਕੀਤੀ ਸਮੂਲੀਅਤ
ਕੁਹਾੜਾ/ਸਾਹਨੇਵਾਲ, 25 ਜੂਨ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਕੁਮਾਰ ਜਾਖੜ ਦੇ ਆਦੇਸ਼ਾਂ ਤੇ ਪੰਜਾਬ ਭਰ ਵਿਚ ਮੋਦੀ ਸਰਕਾਰ ਦੁਆਰਾ ਤੇਲ ਕੀਮਤਾਂ ਦੇ ਵਾਧੇ ਦੇ ਖਿਲਾਫ ਸੁਰੂ ਕੀਤੇ ਧਰਨਿਆਂ ਦੀ ਲੜੀ ਤਹਿਤ ਅਜ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਭਾਮੀਆਂ ਕਲ੍ਹਾਂ ਵਿਖੇ ਦੇਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਸਰਪੰਚ ਦਰਸ਼ਨ ਸਿੰਘ ਮਾਹਲਾ ਦੀ ਅਗਵਾਈ ਹੇਠ ਧਰਨਾ ਦਿਤਾ ਗਿਆ ਜਿਸ ਵਿਚ ਹਲਕੇ ਦੀ ਇੰਚਾਰਜ ਬੀਬੀ ਸਤਵਿੰਦਰ ਕੌਰ ਬਿਟੀ ਅਤੇ ਉਨ੍ਹਾਂ ਦੇ ਪਤੀ ਕੁਲਰਾਜ ਸਿੰਘ ਗਰੇਵਾਲ ਨੇ ਸਮੂਲੀਅਤ ਕੀਤੀ। ਸਰਪੰਚ ਦਰਸ਼ਨ ਮਾਹਲਾ ਦੇ ਇਕ ਛੋਟੇ ਜਿਹੇ ਸਦੇ ਤੇ ਜੁੜੇ ਵਿਸ਼ਾਲ ਇਕਠ ਨੂੰ ਸੰਬੋਧਨ ਕਰਦਿਆਂ ਬੀਬੀ ਬਿਟੀ ਨੇ ਕਿਹਾ ਕਿ ਝੂਠੇ ਲਾਰੇ ਲਾ ਕੇ ਸਤਾ ਵਿਚ ਆਈ ਮੋਦੀ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਜਿਸ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀ ਕੀਤਾ। ਮੋਦੀ ਸਰਕਾਰ ਵਿਚ ਜਿਸ ਪ੍ਰਕਾਰ ਮਹਿੰਗਾਈ, ਬੇਰੁਜਗਾਰੀ, ਭ੍ਰਿਸਟਾਚਾਰ ਅਤੇ ਨਿਜੀ ਸਾਧਨਾਂ ਦੀ ਲੁਟ ਵਧੀ ਹੈ ਉਸ ਤੋਂ ਕਈ ਗੁਣਾ ਜਿਆਦਾ ਧਾਰਮਿਕ ਫਿਰਕਾਪ੍ਰਸਤੀ ਅਤੇ ਜਾਤੀ ਨਫਰਤ ਵਧੀ ਹੈ। ਦੇਸ਼ ਦੇ ਦਲਿਤ ਅਤੇ ਧਾਰਮਿਕ ਘਟ ਗਿਣਤੀਆਂ ਦੇ ਲੋਕ ਸ਼ਹਿਮ ਦੇ ਮਾਹੌਲ ਵਿਚ ਜਿੰਦਗੀ ਜਿਉਂਦੇ ਹੋਏ ਖੁਦ ਨੂੰ ਪੂਰੀ ਤਰ੍ਹਾਂ ਅਸੁਰਖਿਅਤ ਸਮਝਣ ਲਗੇ ਆਏ। ਲੋਕਾਂ ਦੇ ਖਾਤਿਆਂ ਵਿਚ 15-15 ਲਖ ਤਾਂ ਨਹੀ ਆਇਆ ਪਰ ਵਡੇ ਪੂੰਜੀਪਤੀ ਦੇਸ਼ ਦਾ ਧੰਨ ਲੁਟ ਕੇ ਬਾਹਰ ਜਰੂਰ ਭਜ ਗਏ ਹਨ। ਦੇਸ਼ ਦੇ ਲੋਕਾਂ ਨੂੰ ਆਰਥਿਕ ਤੌਰ ਤੇ ਕੰਗਾਲ ਕਰਨ ਨਹੀ ਪਹਿਲਾਂ ਨੋਟਬੰਦੀ ਅਤੇ ਬਾਅਦ ਵਿਚ ਜੀ ਐਸ ਟੀ ਵਰਗੇ ਨਾਦਰਸ਼ਾਹ ਫੈਸਲੇ ਲਏ ਜਿਸ ਨਾਲ ਦੇਸ਼ ਦਾ ਕਾਰੋਬਾਰ ਅਜ ਤਬਾਹ ਹੋ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਗੁੰਮਰਾਹਕੁੰਨ ਪ੍ਰਚਾਰ ਵਿਚ ਆਏ ਬਿਨ੍ਹਾਂ ਹੋਣ ਜਾ ਰਹੀਆਂ ਜਿਲ੍ਹਾ ਪ੍ਰੀਸਦ, ਬਲਾਕ ਸੰਮਤੀ, ਗ੍ਰਾਮ ਪੰਚਾਇਤੀ ਅਤੇ ਲੋਕ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਵੋਟ ਪਾਈ ਜਾਵੇ। ਇਸ ਮੌਕੇ ਵਖ ਵਖ ਪਾਰਟੀਆਂ ਨੂੰ ਛਡ ਕੇ ਕਾਂਗਰਸ ਪਾਰਟੀ ਵਿਚ ਆਉਣ ਵਾਲਿਆਂ ਦਾ ਉਨ੍ਹਾਂ ਸਵਾਗਤ ਕਰ ਮਾਣ ਸਨਮਾਨ ਦੇਣ ਦੀ ਗਲ ਆਖੀ। ਇਸ ਮੌਕੇ ਸਰਪੰਚ ਬਲਜੀਤ ਕੌਰ ਮਾਹਲਾ, ਓ ਐਸ ਡੀ ਰਾਜਿੰਦਰ ਸਿੰਘ ਧਾਂਧਲੀ, ਹਰਦੀਪ ਸਿੰਘ ਮੁੰਡੀਆਂ, ਬਾਬਾ ਅਜੀਤ ਸਿੰਘ, ਹਰਜਿੰਦਰ ਸਿੰਘ ਸਿਧੂ, ਸਰਪੰਚ ਬਲਵੀਰ ਸਿੰਘ ਬੁਢੇਵਾਲ, ਬਲਵਿੰਦਰ ਸਿੰਘ ਲਾਲੀ ਗਰੇਵਾਲ, ਬਲਵਿੰਦਰ ਸਿੰਘ ਰੋਡਾ, ਨਵਤੇਜ ਸਿੰਘ ਸਾਹਾਬਾਣਾ, ਸੁਨੀਲ ਕੁਮਾਰ, ਅਸ਼ੋਕ ਘਈ, ਵਕੀਲ ਸੁਧੀਰ ਕਪੂਰ, ਦਿਲਬਾਗ, ਤਲਵੰਡੀ, ਸੁਰਿੰਦਰ ਵਰਮਾ, ਪੰਕਜ ਯਾਦਵ, ਸਨੀ ਕਪੂਰ, ਜਰਨੈਲ ਸਿੰਘ ਭਾਮੀਆਂ ਅਤੇ ਹੋਰ ਹਾਜ਼ਰ ਸਨ।



