Skip to content
Independent perspectives. Global stories.
BREAKING

ਹਰਿਆਣਾ ਦੇ ਸਾਰੇ ਦਫ਼ਤਰਾਂ ਵਿਚ ਐਲ.ਈ.ਡੀ. ਲਾਇਟ ਦੀ ਵਰਤੋਂ ਨੂੰ ਜਰੂਰੀ ਕੀਤੀ ਗਈ

Share this story

ਚੰਡੀਗੜ – ਹਰਿਆਣਾ ਦੇ ਸਾਰੇ ਦਫ਼ਤਰਾਂ ਵਿਚ ਐਲ.ਈ.ਡੀ. ਲਾਇਟ ਦੀ ਵਰਤੋਂ ਨੂੰ ਜਰੂਰੀ ਕੀਤੀ ਗਈ ਹੈ ਅਤੇ ਇਸ ਸਬੰਧ ਵਿਚ ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗ ਦੇ ਮੁਖੀਆਂ ਅਤੇ ਰਾਜ ਦੇ ਬੋਰਡਾਂ, ਨਿਗਮਾਂ ਅਤੇ ਜਨਤਕ ਉਪਕਰਮਾਂ ਦੇ ਪ੍ਰਬੰਧ ਨਿਦੇਸ਼ਕਾਂ ਨੂੰ ਇਕ ਚਿੱਠੀ ਲਿਖੀ ਗਈ ਹੈ ਕਿ ਉਹ ਆਪਣੇ ਸਬੰਧਿਤ ਸਰਕਾਰੀ ਭਵਨ ਵਿਚ 15 ਅਗਸਤ, 2018 ਤਕ ਐਲ.ਈ.ਡੀ. ਲਾਇਟ ਲਗਾਉਣਾ ਯਕੀਨੀ ਕਰਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਨਵ ਅਤੇ ਨਵੀਨੀਕਰਣ ਉਰਜਾ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਹੈਲੋਜਨ, ਬਲਬ ਅਤੇ ਟਿਯੂਬਲਾਇਟ ਨੂੰ ਉਰਜਾ ਸਮਰੱਥ ਐਲ.ਈ.ਡੀ. ਬਲਬਾਂ ਅਤੇ ਟਿਯੂਬਲਾਇਟ ਦੇ ਨਾਲ ਬਦਲਿਆ ਜਾਵੇ। ਉਨਾਂ ਨੇ ਦਸਿਆ ਕਿ ਬਲਬ ਅਤੇ ਸੋਡੀਅਮ ਵੈਪੋਰ ਲੈਂਪ ਦੀ ਖਰੀਦ ਨੂੰ ਸਰਕਾਰੀ ਖੇਤਰ, ਸਰਕਾਰੀ ਸਹਾਦਤਾ ਪ੍ਰਾਪਤ ਖੇਤਰ, ਬੋਰਡਾਂਠ ਨਿਗਮਾਂ ਅਤੇ ਸੰਸਥਾਵਾਂ ਵਿਚ ਪਹਿਲਾਂ ਤੋਂ ਹੀ ਨਿਸ਼ੇਧ ਕੀਤਾ ਹੋਇਆ ਹੈ। ਉਨਾਂ ਨੇ ਦਸਿਆ ਕਿ ਇੰਨਾ ਆਦੇਸ਼ਾਂ ਦੀ ਪਾਲਣਾ ਸਾਰੇ ਵਿਭਾਗਾਂ ਅਤੇ ਏਜੰਸੀਆਂ ਨੂੰ ਕਰਨੀ ਹੋਵੇਗੀ ਅਤੇ ਇਸ ਸਬੰਧ ਵਿਚ ਇਕ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਭੇਜਨੀ ਹੋਵੇਗੀ। ਉਨਾਂ ਨੇ ਦਸਿਆ ਕਿ ਅਨੁਪਾਲਣਾ ਦੀ ਜਾਂਚ ਕਰਾਈ ਜਾਵੇਗੀ ਅਤੇ ਇਸ ਬਾਰੇ ਵਿਚ ਵੀ ਰਿਪੋਰਟ 15 ਸਤੰਬਰ, 2018 ਤਕ ਇਸ ਦਫ਼ਤਰ ਨੂੰ ਭੈਜੀ ਜਾਵੇ।

WRITTEN BY