ਪੰਜਾਬ ਟਾਇਮਜ਼ ’ਚ ਲੱਗੀ ਖਬਰ ਦਾ ਅਸਰ
ਸ਼੍ਰੀ ਅਨੰਦਪੁਰ ਸਾਹਿਬ, 1 ਮਾਰਚ (ਦਵਿੰਦਰਪਾਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਸਵਾਗਤੀ ਗੇਟ ਦੀ ਹਾਲਤ ਬੇਹੱਦ ਤਰਸ ਯੋਗ ਸੀ ਜਿਸਦੀ ਮੰਗ ਸ਼ਹਿਰਵਾਸੀਆਂ ਵਲੋਂ ਪੰਜਾਬ ਟਾਇਮਜ਼ ਦੇ ਜ਼ਰੀਏ ਕੀਤੀ ਗਈ ਸੀ ਕਿਉਂਕਿ ਉਸ ਸਵਾਗਤੀ ਗੇਟ ਦੀ ਹਾਲਤ ਏਨੀ ਖਸਤਾ ਸੀ ਕਿ ਜਿਸ ਨੂੰ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਮੌਕੇ ਬੜੇ ਹੀ ਸੁਚੱਜੇ ਢੰਗ ਨਾਲ ਤਿਆਰ ਕਰਕੇ ਸ਼ਿੰਗਾਰਿਆ ਗਿਆ ਸੀ। ਸਿੱਖ ਇਤਿਹਾਸ ਨਾਲ ਸੰਬੰਧਤ ਉਨ੍ਹਾਂ ਨੂੰ ਦਰਸਾਉਂਦੀਆਂ ਤਸਵੀਰਾਂ ਰੂਪੀ ਬੁੱਤ ਬਣਾਏ ਗਏ ਸਨ, ਨਾਲ ਹੀ ਬੜਾ ਸ਼ਾਨਦਾਰ ਪਾਰਕ ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਫੁੱਲ ਬੂਟੇ ਲਗਾ ਕੇ ਉਨ੍ਹਾਂ ਨੂੰ ਖੂਬਸੂਰਤ ਬਣਾਉਣ ਲਈ ਤਿੰਨ ਕਰੋੜ ਰੁਪਏ ਖਰਚ ਕੀਤੇ ਗਏ ਸਨ। ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਮੌਕੇ ਸ਼ਹਿਰ ਦੀ ਸੁੰਦਰਤਾ ਨੂੰ ਮੁੱਖ ਰੱਖਦੇ ਹੋਏ ਪਨਸਪ ਵੱਲੋਂ ਤਿਆਰ ਕੀਤਾ ਗਿਆ ਇਹ ਸਵਾਗਤੀ ਗੇਟ ਹੁਣ ਇਕ ਉਜਾੜ, ਬੀਆਬਾਨ ਜੰਗਲ ਅਤੇ ਲੋਕਾਂ ਵਾਸਤੇ ਕੂੜਾ ਸੁੱਟਣ ਲਈ ਵਿਸ਼ੇਸ਼ ਜਗ੍ਹਾ ਦਾ ਰੂਪ ਧਾਰਨ ਕਰ ਚੁੱਕਿਆ ਸੀ ਕਿਉਂਕਿ ਲੋਕਾਂ ਵੱਲੋਂ ਵੀ ਇਸ ਪਾਰਕ ਦੀ ਸੰਭਾਲ ਨਾ ਕੀਤੇ ਜਾਣ ਕਾਰਨ ਇੱਥੇ ਘਰਾਂ ਦਾ ਗੰਦ ਸੁੱਟਣਾ ਸ਼ੁਰੂ ਕਰ ਦਿੱਤਾ ਸੀ। ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਇਸ ਸਵਾਗਤੀ ਗੇਟ ’ਤੇ ਪਾਰਕ ਦੀ ਖਸਤਾ ਹਾਲਤ ਨੂੰ ਹੋਲੇ-ਮੁਹੱਲੇ ਤੋਂ ਪਹਿਲਾਂ ਸਵਾਰ ਦਿੱਤਾ ਜਾਵੇ। ਪੰਜਾਬ ਟਾਇਮਜ਼ ’ਚ ਖਬਰ ਲੱਗਣ ਦੇ ਪੰਜ ਦਿਨਾਂ ਬਾਅਦ ਤੁਰੰਤ ਪ੍ਰਸ਼ਾਸਨ ਨੇ ਇਸ ਦੀ ਸਾਰ ਲਈ ਤੇ ਇਸ ਨੂੰ ਇਕ ਨਵਾਂ ਰੂਪ ਦਿੱਤਾ।