ਜਲੰਧਰ, 1 ਮਾਰਚ (ਪੀ.ਟੀ.)-ਪੰਜਾਬ ਸਰਕਾਰ ਵਲੋਂ ਬਿਜਲੀ ਉਤਪਾਦਨ ਵਧਾਉਣ ਅਤੇ ਬਿਜਲੀ ਦੀ ਵੰਡ ਪ੍ਰਣਾਲੀ ਨੂੰ ਚੁਸਤ ਦਰੁਸਤ ਬਣਾਉਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਸਦਕਾ ਬਿਜਲੀ ਉਤਪਾਦਨ ਦੇ ਖੇਤਰ ਵਿਚ ਪੰਜਾਬ ਮੋਹਰੀ ਸੂਬਿਆਂ ਦੀ ਕਤਾਰ ਵਿਚ ਸ਼ਾਮਿਲ ਹੋਇਆ ਹੈ। ਇਹ ਜਾਣਕਾਰੀ ਸ; ਸਰਵਣ ਸਿੰਘ ਫਿਲੌਰ ਨੇ ਕਰਤਾਰਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਨੌਗਜਾ ਵਿਖੇ 4 ਕਰੋੜ ਦੀ ਲਾਗਤ ਨਾਲ ਤਿਆਰ 66 ਕੇ ਵੀ ਸਬ ਸਟੇਸ਼ਨ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਇਸ ਸਾਲ ਗਰਮੀਆਂ ਵਿਚ ਪੰਜਾਬ ਦੇ ਪੇਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਬਿਜਲੀ ਦੇ ਕੱਟ ਨਹੀਂ ਲਗਣਗੇ ਅਤੇ 31 ਮਾਰਚ 2007 ਤੱਕ ਜਿਹੜੇ ਕਿਸਾਨਾਂ ਵਲੋਂ ਟਿਊੁਬਵੈਲਾਂ ਦੇ ਕਨੈਕਸ਼ਨਾ ਲਈ ਅਪਲਾਈ ਕੀਤਾ ਹੈ ਉਨ੍ਹਾਂ ਨੂੰ ਕਨੈਕਸ਼ਨ ਦੇਣ ਦੀ ਪ੍ਰਕਿਆ ਸੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬ ਸਟੈਸ਼ਨ ਦੇ ਬਣਨ ਨਾਲ ਹਲਕੇ ਦੇ ਇਕ ਦਰਜਨ ਪਿੰਡਾਂ ਨੂੰ ਲਾਭ ਹੋਵੇਗਾ ਅਤੇ ਅੰਬਗੜ, ਡੁਗਰੀ, ਭਤੀਜਾ ਅਤੇ ਨੌਗਜਾ ਦੇ ਫੀਡਰਾਂ ਉਪਰ ਪਿਆ ਵਾਧੂ ਲੋਡ ਘਟੇਗਾ ਅਤੇ ਬਿਜਲੀ ਦੀ ਸਪਲਾਈ ਨਿਰਵਿਘਨ ਤੇ ਪੂਰੀ ਮਾਤਰਾ ਵਿਚ ਮੁੱਹਈਆਂ ਕਰਵਾਈ ਜਾਵੇਗੀ।
ਸ: ਫਿਲੌਰ ਨੇ ਕਰਤਾਰਪੁਰ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸਬ ਤਹਿਸੀਲ ਅਤੇ ਪਟਵਾਰ ਖਾਨੇ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਅਤੇ ਹਲਕੇ ਦੇ ਯੋਗ ਲਾਭਪਾਤਰੀਆਂ ਨੂੰ ਆਟਾ ਦਾਲਾ ਸਕੀਮ ਤਹਿਤ ਨਵੇਂ ਨੀਲੇ ਕਾਰਡ ਅਤੇ ਪੁਰਾਣੇ ਨੀਲੇ ਕਾਰਡ ਧਾਰਕਾਂ ਨੂੰ ਰਾਸ਼ਨ ਵਡਿਆਂ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਜ਼ਿਲ੍ਹਾ ਜ¦ਧਰ ਅੰਦਰ ਨਵੀਂ ਆਟਾ ਦਾਲਾ ਸਕੀਮ ਤਹਿਤ 91 ਹਜਾਰ 615 ਨਵੇਂ ਨੀਲੇ ਕਾਰਡ ਬਣਾਕੇ ਯੋਗ ਲਾਭਪਾਤਰੀਆਂ ਨੂੰ ਵੰਡੇ ਜਾ ਰਹੇ ਹਨ। ਇਸ ਮੌਕੇ ਸ੍ਰੀ ਪਵਨ ਕੁਮਾਰ ਟੀਨੂੰ ਮੁੱਖ ਸੰਸਦੀ ਸਕੱਤਰ ਉਨ੍ਹਾਂ ਨਾਲ ਸਨ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਵਰਸ੍ਰੀ ਗੁਰਮੀਤ ਸਿੰਘ ਮਠਾਰੂ ਪ੍ਰਧਾਨ ਅਕਾਲੀ ਦਲ ਸ਼ਹਿਰੀ ਕਰਤਾਰਪੁਰ, ਰਣਜੀਤ ਸਿੰਘ ਕਾਹਲੋ ਮੈਂਬਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕੇਮਟੀ, ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਜ¦ਧਰ ਕਮ ਐਸ ਡੀ ਐਮ ਜ¦ਧਰ-2, ਪਰਮਜੀਤ ਸਿੰਘ ਰੈਨੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੰਜੀਵ ਕੁਮਾਰ ਡਿਪਟੀ ਚੀਫ ਇੰਜੀਨੀਅਰ ਪੀ ਐਡ ਐਮ ਜ¦ਧਰ , ਸੰਦੀਪ ਕੁਮਾਰ ਡਿਪਟੀ ਚੀਫ ਇੰਜੀਨੀਅਰ ਕਪੂਰਥਲਾ, ਪਰਮਜੀਤ ਸਿੰਘ ਵਧੀਕ ਨਿਗਰਾਨ ਕਰਤਾਰਪੁਰ, ਕੇਵਲ ਸਿੰਘ ਸਭਰਵਾਲ ਵਧੀਕ ਨਿਗਰਾਨ ਗਰਿਡ ਕਪੂਰਥਲਾ, ਜੀ ਐਸ ਬਾਹੀਆਂ ਵਧੀਕ ਨਿਗਰਾਨ ਸਿਵਲ ਜ¦ਧਰ , ਗੁਰਜਿੰਦਰ ਸਿੰਘ ਭਤੀਜਾ, ਮਨਜੀਤ ਕੌਰ ਚੇਅਰਮੈਨ ਬਲਾਕ ਸੰਮਤੀ ਕਰਤਾਰਪੁਰ, ਪ੍ਰਿੰਸ ਅਰੋੜ ਪ੍ਰਧਾਨ ਨਗਰ ਕੌਸਲ ਕਰਤਾਰਪਰੁ, ਨਰੇਸ਼ ਅਗਰਵਾਲ, ਸੁਦਰਸ਼ਨ ਕੁਮਾਰ ਭਾਜਪਾ ਆਗੂ ਤੇ ਜਸਵਿੰਦਰ ਸਿੰਘ ਬੱਲ ਹਾਜ਼ਰ ਸਨ।