ਨਵੀਂ ਦਿੱਲੀ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਆਸਾਮ ਦੇ ਜੋਰਹਟ ’ਚ ਇੱਕ ਪ੍ਰੋਗਰਾਮ ਦੌਰਾਨ ਕਾਂਗਰਸ ਦੇ ਉ¤ਪ ਪ੍ਰਧਾਨ ਰਾਹੁਲ ਗਾਂਧੀ ਨੂੰ ਚੁੰਮਣ ਵਾਲੀ ਮਹਿਲਾ ਕਾਰਜ ਕਰਤਾ ਦੀ ਸ਼ਨਿਚਰਵਾਰ ਨੂੰ ਉਸ ਦੇ ਪਤੀ ਨੇ ਸਾੜ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦੇ ਪਤੀ ਨੇ ਉਸ ਨੂੰ ਅੱਗ ਲਗਾਉਣ ਤੋਂ ਬਾਅਦ ਖੁਦ ਨੂੰ ਵੀ ਅੱਗ ਲਗਾ ਲਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਸਾਮ ਦੇ ਜੋਰਹਟ ’ਚ ਕਾਂਗਰਸ ਦੀਆਂ ਮਹਿਲਾ ਕਾਰਜ ਕਰਤਾਵਾਂ ਨਾਲ ਗੱਲ ਕਰਨ ਉ¤ਥੇ ਗਏ ਕਾਂਗਰਸ ਦੇ ਉ¤ਪ ਪ੍ਰ੍ਰਧਾਨ ਰਾਹੁਲ ਗਾਂਧੀ ਨੂੰ ਇੱਕ ਮਹਿਲਾ ਕਾਰਜ ਕਰਤਾ ਨੇ ਚੁੰਮਿਆ ਸੀ ਅਤੇ ਇਸ ਤੋਂ ਬਾਅਦ ਬਾਕੀ ਮਹਿਲਾ ਕਾਰਜ ਕਰਤਾਵਾਂ ਨੇ ਵੀ ਆਪਣਾ ਪਿਆਰ ਰਾਹੁਲ ’ਤੇ ਬਰਸਾਇਆ। ਇਸ ਕਾਰਨ ਰਾਹਲੁ ਗਾਂਧੀ ਇਨ੍ਹਾਂ ਮਹਿਲਾ ਕਾਰਜ ਕਰਤਾਵਾਂ ਨਾਲ ਕੋਈ ਗੱਲ ਨਾ ਕਰ ਸਕੇ ਅਤੇ ਉਨ੍ਹਾਂ ਨੇ ਸਭਾ ’ਚੋਂ ਵਾਪਿਸ ਆਉਣ ’ਚ ਹੀ ਆਪਣੀ ਭਲਾਈ ਸਮਝੀ।